Skip to content
Independent perspectives. Global stories.
BREAKING

ਸਪੈਸ਼ਲ ਸ਼ੂਟ ਮੋਘਿਆਂ ਵਾਲੇ ਕਿਸਾਨਾਂ ਵੱਲੋਂ ਨਹਿਰੀ ਵਿਭਾਗ ਦਫਤਰ ਦੇ ਅੱਗੇ ਧਰਨਾ

Share this story

ਜਲਾਲਾਬਾਦ, 3 ਸਤੰਬਰ (ਸਚਿਨ ਦੂਮੜਾ)- ਅਮੀਰ ਖਾਸ ਨਜਦੀਕ ਨਹਿਰੀ ਵਿਭਾਗ ਦੇ ਐਸਡੀਓ ਦਫਤਰ ’ਚ ਸਪੈਸ਼ਲ ਸ਼ੂਟ ਮੋਘੀਆਂ ਵਾਲੇ ਕਿਸਾਨਾਂ ਵਲੋਂ ਜੁਲਾਈ ਮਹੀਨੇ ਤੋਂ ਐਗਰੀਮੈਂਟ ਭਰਵਾਏ ਜਾਣ ਦੀ ਮੰਗ ਨੂੰ ਲੈ ਕੇ ਰੋਸ਼ ਧਰਨਾ ਦਿੱਤਾ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਭਾਗ ਲਿਆ। ਧਰਨੇ ਦੌਰਾਨ ਕਿਸਾਨ ਜਸਵਿੰਦਰ ਸਿੰਘ ਸੰਧੂ ਘਾਂਗਾ ਖੁਰਦ, ਦੁਪਿੰਦਰ ਸਿੰਘ ਝਾੜੀਵਾਲਾ, ਬੂਟਾ ਸਿੰਘ ਬਰਾੜ੍ਹ ਝੰਡੂ ਵਾਲਾ, ਗੁਰਪੰਥ ਸਿੰਘ ਸੈਦੋਕੇ, ਜੰਗੀਰ ਚੰਦ ਸਰਪੰਚ ਮੌਜੇ ਵਾਲਾ, ਸੁਖਜਿੰਦਰ ਸਿੰਘ, ਪ੍ਰਤਾਪ ਸਿੰਘ, ਭਾਰਤ ਭੂਸ਼ਣ, ਮਿਲਖ ਰਾਜ ਅਤੇ ਹੋਰਨਾਂ ਪਿੰਡਾਂ ਤੋਂ ਆਏ ਕਿਸਾਨ ਮੌਜੂਦ ਸਨ। ਇਸ ਮੌਕੇ ਕਿਸਾਨਾਂ ਨੇ ਦੱਸਿਆ ਕਿ ਪਿਛਲੇ 2-3 ਸਾਲਾਂ ਤੋਂ ਮਹਿਕਮਾ ਸਾਡੇ ਤੋਂ ਮੋਘੀਆਂ ਦੇ ਐਗਰੀਮੈਂਟ ਝੋਨੇ ਦੀ ਫਸਲ ਪੱਕਣ ਦੇ ਨਜਦੀਕ ਪੈਸੇ ਲੈ ਕੇ ਜਮਾ ਕਰਵਾ ਲੈਂਦਾ ਹੈ। ਜਦਕਿ ਕਿਸਾਨਾਂ ਨੂੰ ਪਾਣੀ ਦੀ ਅਖਰੀਲੇ ਦਿਨਾਂ ਵਿੱਚ ਜਿਆਦਾ ਜਰੂਰਤ ਨਹੀਂ ਹੁੰਦੀ। ਇਸ ਦਾ ਕਿਸਾਨਾਂ ਨੂੰ ਕੋਈ ਲਾਭ ਨਹੀਂ ਹੁੰਦਾ। ਉਨ੍ਹਾਂ ਦੱਸਿਆ ਸੀਜਨ 2017 ਵਿੱਚ ਬਾਰਿਸ਼ ਵੀ ਬਹੁਤ ਹੋਈ ਅਤੇ ਡੈਮਾ ਵਿੱਚ ਵੀ ਪਾਣੀ ਪੂਰਾ ਹੈ। ਨਹਿਰਾਂ ਵਿੱਚ ਵੀ ਪਾਣੀ ਪੂਰਾ ਹੈ ਫਿਰ ਵੀ ਹਾਲੇ ਤੱਕ ਮਹਿਰਕਾ ਐਗਰੀਮੈਂਟ ਨਹੀਂ ਲੈ ਰਿਹਾ। ਸਾਡੀ ਵਿਭਾਗ ਤੋਂ ਪਾਸੋਂ ਮੰਗ ਹੈ ਕਿ ਹਰ ਸਾਲ ਜੁਲਾਈ ਤੋਂ ਐਗਰੀਮੈਂਟ ਭਰਵਾਏ ਜਾਣ ਤਾਂਕਿ ਸਾਡੀਆਂ ਫਸਲਾਂ ਨੂੰ ਨਹਿਰੀ ਪਾਣੀ ਸਮੇਂ ਸਿਰ ਮਿਲ ਸਕੇ।

WRITTEN BY