Skip to content
Independent perspectives. Global stories.
BREAKING

ਸ੍ਰੀ ਰਾਮ ਨਾਟਕ ਕਲੱਬ ਦੀ ਹੋਈ ਚੋਣ ’ਚ ਪ੍ਰੇਮ ਸਿੰਗਲੇ ਨੂੰ ਚੁਣਿਆ ਪ੍ਰਧਾਨ

Share this story

ਸਰਦੂਲਗੜ੍ਹ, ਝੁਨੀਰ, 3 ਸਤੰਬਰ (ਬਲਜੀਤ ਪਾਲ, ਵਿਪਨ ਗੋਇਲ)- ਸ੍ਰੀ ਰਾਮ ਨਾਟਕ ਕਲੱਬ ਝੁਨੀਰ ਦੀ ਨਵੇਂ ਸਿਰੇ ਤੋ ਚੋਣ ਕੀਤੀ ਗਈ। ਰਾਮ ਨਾਟਕ ਕਲੱਬ ਦੀ ਇਕ ਮੀਟਿੰਗ ਪ੍ਰਧਾਨ ਸਾਮ ਸੁੰਦਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ‘ਚ ਕਲੱਬ ਦੇ ਸਾਰੇ ਮੈਂਬਰਾਂ ਨੇ ਹਾਜ਼ਰ ਹੋਕੇ ਆਪਣੀ ਹਾਜ਼ਰੀ ਲਗਵਾਈ। ਮੀਟਿੰਗ ‘ਚ ਸਰਬ-ਸੰਮਤੀ ਨਾਲ ਕਲੱਬ ਦੇ ਸਮੂਹ ਅਹੁਦੇਦਾਰਾਂ ਦੀ ਨਵੇ ਸਿਰੇ ਤੋ ਚੋਣ ਕੀਤੀ ਗਈ। ਜਿਸ ਵਿਚ ਸਾਰਿਆ ਨੇ ਸਹਿਮਤੀ ਪ੍ਰਗਟਾਉਦਿਆ ਪ੍ਰੇਮ ਕੁਮਾਰ ਸਿੰਗਲਾ ਨੂੰ ਪ੍ਰਧਾਨ, ਭੀਮ ਸ਼ਰਮਾ ਨੂੰ ਉਪ ਪ੍ਰਧਾਨ, ਨਰੇਸ਼ ਗਰਗ ਨੂੰ ਖਜਾਨਚੀ, ਵਿਕਾਸ ਪੇਂਟਰ ਨੂੰ ਸੈਕਟਰੀ, ਰਾਜੂ ਸਿੰਗਲਾ ਨੂੰ ਉਪ ਸੈਕਟਰੀ, ਨੌਹਰ ਚੰਦ ਤਾਇਲ, ਹਰੀ ਚੰਦ ਸਿੰਗਲਾ, ਮੇਘ ਰਾਜ ਗਰਗ, ਸਾਮ ਸੁੰਦਰ, ਜਸਪਾਲ ਸਰਮਾਂ ਅਤੇ ਪ੍ਰੇਮ ਕੁਮਾਰ ਝੰਡੂਕੇ ਨੂੰ ਸਰਪ੍ਰਸਤ ਬਣਾਇਆ ਗਿਆ। ਓਮ ਪ੍ਰਕਾਸ ਬਾਂਸਲ ਨੂੰ ਸਟੋਰ ਕੀਪਰ ਅਤੇ ਬਲਤੇਜ ਰਾਏ ਬਾਂਸਲ ਨੂੰ ਸਟੇਜ ਸੈਕਟਰੀ ਦੇ ਅਹੁਦਾ ਦਿੱਤਾ ਗਿਆ। ਪੱਤਰਕਾਰਾਂ ਨਾਲ ਗੱਲ ਕਰਦਿਆ ਨਵੇਂ ਚੁਣੇ ਪ੍ਰਧਾਨ ਪ੍ਰੇਮ ਸਿੰਗਲਾ ਨੇ ਕਿਹਾ ਕਿ ਹਰ ਸਾਲ ਦੀ ਤਰਾਂ ਇਸ ਵਾਰ ਵੀ ਦੁਸਹਿਰੇ ਦਾ ਤਿਉਹਾਰ ਝੁਨੀਰ ਵਿਖੇ ਬੜੀ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਰਾਮ ਚੰਦਰ ਦੇ ਜੀਵਨ ਦੇ ਅਦਾਰਿਤ ਰਾਮ ਲੀਲਾ 20 ਸਤੰਬਰ ਤੋ 30 ਸਤੰਬਰ ਤੱੋ ਖੇਡੀ ਜਾਵੇਗੀ। ਜਿਸ ਦੀ ਤਿਆਰੀ ਜੋਰਾ-ਸੋਰਾਂ ਨਾਲ ਸੁਰੂ ਕਰ ਦਿੱਤੀ ਹੈ। ਰਾਮਲੀਲਾ ਦੇ ਡਾਇਰੈਕਟਰ ਮੰਗਤ ਰਾਏ ਬਾਂਸਲ ਅਤੇ ਹਰਬੰਸ ਲਾਲ ਡੈਣੀ ਰਾਮਲੀਲਾ ਦੇ ਪਾਤਰਾਂ ਨੂੰ ਰਿਹਾਸਲ ਕਰਵਾ ਰਹੇ ਹਨ।ਉਨਾਂ ਕਿਹਾ 30 ਸਤੰਬਰ ਨੂੰ ਦੁਸਹਿਰੇ ਦਾ ਤਿਉਹਾਰ ਖੇਡ ਸਟੇਡੀਅਮ ਝੁਨੀਰ ਵਿਖੇ ਮਨਾਇਆ ਜਾਵੇਗਾ।

WRITTEN BY