ਸਾਦਿਕ, 2 ਸਤੰਬਰ (ਗੁਲਜ਼ਾਰ ਮਦੀਨਾ)- ਮਾਣਯੋਗ ਐਸ.ਐਸ.ਪੀ. ਡਾ. ਨਾਨਕ ਸਿੰਘ ਦੀਆਂ ਹਦਾਇਤਾਂ ਅਨੁਸਾਰ ਅਤੇ ਡੀ.ਐਸ.ਪੀ. ਜਸਤਿੰਦਰ ਸਿੰਘ ਅਤੇ ਸਾਦਿਕ ਥਾਣਾ ਮੁਖੀ ਅਮਨਦੀਪ ਸਿੰਘ ਬਰਾੜ ਦੀ ਨਿਗਰਾਨੀ ਹੇਠ ਹੌਲਦਾਰ ਬੇਅੰਤ ਸਿੰਘ ਸੰਧੂ ਸਮੇਤ ਪੁਲਿਸ ਪਾਰਟੀ ਨੇ ਸਾਦਿਕ ਨੇੜੇ ਦੀਪ ਸਿੰਘ ਵਾਲਾ ਵਿਖੇ ਆਉਂਦੇ ਜਾਂਦੇ ਵਾਹਨਾਂ ਦੀ ਚੈਕਿੰਗ ਕੀਤੀ। ਇਸ ਸੰਬੰਧੀ ਗੱਲਬਾਤ ਦੌਰਾਨ ਹੌਲਦਾਰ ਬੇਅੰਤ ਸਿੰਘ ਸੰਧੂ ਵੱਲੋਂ ਪੰਜਾਬ ਵਿੱਚ ਅਮਨ ਕਾਨੂੰਨ ਦੇ ਮੱਦੇਨਜ਼ਰ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਨਾਕਾ ਲਗਾ ਕੇ ਉਥੋਂ ਗੁਜ਼ਰਨ ਵਾਲੇ ਸਾਰੇ ਵਾਹਨਾਂ ਦੀ ਚੈਕਿੰਗ ਕੀਤੀ ਹੈ। ਉਨ੍ਹਾਂ ਵਾਹਨ ਚਾਲਕਾਂ ਅਤੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਆਪਣੇ ਵਾਹਨਾਂ ਦੇ ਕਾਗ਼ਜ਼ਾਤ ਪੂਰੇ ਕਰਕੇ ਰੱਖਣ ਅਤੇ ਪੰਜਾਬ ਦੇ ਵਿਗੜੇ ਹਾਲਾਤਾਂ ਕਾਰਨ ਅਤੇ ਸ਼ਾਂਤੀ ਨੂੰ ਬਣਾਈ ਰੱਖਣ ਲਈ ਕਾਨੂੰਨ ਵਿਵਸਥਾ ਦਾ ਸਾਥ ਦੇਣ। ਇਸ ਮੌਕੇ ਸ਼ਮਸ਼ੇਰ ਸਿੰਘ, ਗੁਰਧਿਆਨ ਸਿੰਘ, ਪ੍ਰਕਾਸ਼ ਚੰਦ ਅਤੇ ਸੀ.ਆਰ.ਪੀ.ਐਫ. ਜਵਾਨ ਵੀ ਹਾਜ਼ਰ ਸਨ।