ਗਰੀਬਾਂ ਅਤੇ ਅਨਪੜਾਂ ਦੀ ਮਦਦ ਨਾ ਕਰਨ ਵਾਲੇ ਵਿਦਿਆਰਥੀਆਂ ਦੀ ਸਿੱਖਿਆ ਅਜੇ ਅਧੂਰੀ : ਜਸਟਿਸ ਐਸ.ਐਸ. ਸਾਰੋਂ

ਪੰਜਾਬ ਲੀਗਲ ਸਰਵਿਸਸ ਅਥਾਰਟੀ ਵਲੋਂ ‘ਕੋਰਟ ਰੂਮ ਲੈਂਗੂਏਜ ਐਂਡ ਕਾਮਨ ਮੈਨ ਵਿਸ਼ੇ ’ਤੇ ਛਾਪੀ ਕਿਤਾਬ ਰਲੀਜ਼

ਚੰਡੀਗ੍ਹੜ, 2 ਸਤੰਬਰ- ਇਕ ਵਿਦਿਆਰਥੀ ਜਿਸ ਨੇ ਗਰੀਬਾਂ ਅਤੇ ਅਨਪੜਾਂ ਦੀ ਮੱਦਦ ਕਰਨ ਦੀ ਸਿੱਖਿਆ ਨਹੀਂ ਲਈ ਉਸ ਵਿਦਿਆਰਥੀ ਦੀ ਪੜਾਈ ਅਜੇ ਅਧੂਰੀ ਹੈ ਅਜਿਹੇ ਵਿਦਿਆਰਥੀ ਭਾਂਵੇਂ ਡਿਗਰੀਆਂ ਤਾਂ ਇੱਕਤਰ ਕਰ ਸਕਦੇ ਹਨ ਪਰ ਸਹੀ ਮਾਨ੍ਹਿਆਂ ਵਿਚ ਸਮਾਜ ਨੂੰ ਉਨ੍ਹਾਂ ਦਾ ਯੋਗਦਾਨ ਮਨਫੀ ਹੋਵੇਗਾ ਅਤੇ ਉਨ੍ਹਾਂ ਦੀ ਪੜਾਈ ਅਧੂਰੀ ਹੀ ਰਹੇਗੀ।ਇਸੇ ਕਾਰਨ ਵਿਦਿਆਰਥੀਆਂ ਨੂੰ ਸੱਭ ਤੋਂ ਪਹਿਲਾਂ ਇਨ੍ਹਾਂ ਸਮਾਜ ਦੇ ਕਮਜੋਰ ਵਰਗਾਂ ਦੀ ਮੱਦਦ ਦੀ ਸਿੱਖਿਆ ਲੈਣੀ ਜਰੂਰੀ ਹੈ। ਇਹ ਸਲਾਹ ਅੱਜ ਪੰਜਾਬ ਦੇ ਹਰਿਆਣਾ ਹਾਈਕੋਰਟ ਦੇ ਜੱਜ ਅਤੇ ਪੰਜਾਬ ਸਟੇਟ ਲੀਗਲ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਸ. ਜਸਟਿਸ ਐਸ.ਐਸ. ਸਾਰੋਂ ਨੇ ਠਬਰੀਜਿੰਗ ਦਾ ਗੈਪ ਇਨ ਅਕਸੈੱਸ ਇਨ ਟੂ ਜਸਟਿਸ, ਰੋਲ ਆਫ ਜੂਡੀਸ਼ਿਅਲ ਆਫੀਸਰਜ਼ ਐਂਡ ਲਾਅ ਸਟੂਡੈਂਟੂ ਵਿਸ਼ੇ ’ਤੇ ਕਰਵਾਈ ਗਈ ਇਕ ਵਰਕਸ਼ਾਪ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਦਿੱਤੀ। ਜਸਟਿਸ ਸਾਰੋਂ ਨੇ ਇਸ ਮੌਕੇ ਪੰਜਾਬ ਲੀਗਲ ਸਰਵਿਸਸ ਅਥਾਰਟੀ ਵਲੋਂ ‘ਕੋਰਟ ਰੂਮ ਲੈਂਗੂਏਜ ਐਂਡ ਕਾਮਨ ਮੈਨ ਵਿਸ਼ੇ ’ਤੇ ਛਾਪੀ ਗਈ ਕਿਤਾਬ ਨੂੰ ਵੀ ਰਲੀਜ਼ ਕੀਤਾ। ਇਹ ਕਿਤਾਬ ਡਾ. ਰਜਨੀਸ਼ ਵਧੀਕ ਜਿਲ੍ਹਾ ਅਤੇ ਸੈਸ਼ਨਜ਼ ਜੱਜ ਪਟਿਆਲਾ ਵਲੋਂ ਲਿਖੀ ਗਈ ਹੈ।
ਅੱਜ ਦੀ ਵਰਕਸ਼ਾਪ ਜਿਸ ਵਿਚ ਆਰਮੀ ਇੰਸਟੀਚਿਊਟ ਆਫ ਲਾਅ, ਐਸ.ਏ.ਐਸ ਨਗਰ,ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਅਤੇ ਰਿਆਤ ਅਤੇ ਬਾਹਰਾ ਯੂਨੀਵਰਸਿਟੀ ਸਹੌੜਾ ਵਿਚ ਕਾਨੂੰਨੀ ਪੜਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰੇਰਨਾ ਦਿੰਦੇ ਹੋਏ ਜਸਟਿਸ ਸਾਰੋਂ ਨੇ ਕਿਹਾ ਕਿ ਕਾਨੂੰਨ ਦੀ ਪੜਾਈ ਕਰਨ ਵਾਲੇ ਵਿਆਿਰਥੀਆਂ ਨੂੰ ਪੇਂਡੂ ਪਿਛੋਕੜ ਵਾਲੇ ਆਮ ਸ਼ਹਿਰੀਆਂ ਨਾਲ ਨੇੜਲਾ ਰਿਸ਼ਤਾ ਰੱਖਣਾ ਚਾਹੀਦਾ ਹੈ ਤਾਂ ਜੋ ਉਹ ਸਮਾਜ ਦੇ ਇਨ੍ਹਾਂ ਪਿਛੜੀਆਂ ਅਤੇ ਕਮਜੋਰ ਵਰਗਾਂ ਦੇ ਲੋਕਾਂ ਦੀਆਂ ਯਥਾਰਥਵਾਦੀ ਮੁਸ਼ਕਲਾਂ ਤੋਂ ਭਲੀ ਭਾਂਤੀਂ ਜਾਣੂ ਹੋ ਸਕਣ।
ਅੱਜ ਦੀ ਵਰਕਸ਼ਾਪ ਵਿਚ ਸ੍ਰੀ ਵਿਵੇਕ ਪੂਰੀ ਐਲ.ਆਰ, ਸ੍ਰੀਮਤੀ ਅਰਚਨਾ ਪੂਰੀ ਜਿਲ੍ਹਾ ਅਤੇ ਸੈਸ਼ਨ ਜੱਜ ਐਸ.ਏ.ਐਸ. ਨਗਰ, ਸ੍ਰੀ ਹਰਪ੍ਰੀਤ ਕੌਰ ਜਿਲ੍ਹਾ ਅਤੇ ਸੈਸ਼ਨ ਜੱਜ ਕਮ ਮੈਂਬਰ ਸਕੱਤਰ ਪੰਜਾਬ ਸਟੇਟ ਲੀਗਲ ਸਰਵਿਸਸ ਅਥਾਰਟੀ, ਸ੍ਰੀ ਆਰ ਕੇ ਜੈਨ ਵਧੀਕ ਜਿਲ੍ਹਾ ਅਤੇ ਸੈਸ਼ਨ ਜੱਜ ਕਮ ਵਧੀਕ ਮੈਂਬਰ ਸਕੱਤਰ ਪੰਜਾਬ ਲੀਗਲ ਸਰਵਿਸਸ ਅਥਾਰਟੀ, ਡਾ. ਬਲਰਾਮ ਗੁਪਤਾ ਡਾਇਰੈਕਟਰ ਅਕੈਡਮਿਕ, ਚੰਡੀਗੜ੍ਹ ਜੁਡੀਸ਼ਿਅਲ ਅਕੈਡਮੀ, ਸ੍ਰੀ ਇੰਦਰਜੀਤ ਮਹਿਤਾ ਡਾਇਰੈਕਟਰ ਐਡਮਿਨਿਸਟਰੇਸ਼ਨ ਚੰਡੀਗੜ੍ਹ ਜੂਡੀਸ਼ਿਅਲ ਅਕੈਡਮੀ ਅਤੇ ਸੀ.ਜੇ.ਐਮ. ਕਮ ਸਕੱਤਰ ਜਿਲ੍ਹਾ ਲੀਗਲ ਸਰਵਿਸਸ ਅਥਾਰਟੀ ਦੇ ਰੈਂਕ ਵਾਲੇ ਪੰਜਾਬ ਜੂਡੀਸ਼ਿਅਲ ਅਫਸਰਾਂ ਅਤੇ ਪੈਨਲ ਉੱਤੇ ਨਿਯੁਕਤ ਵਕੀਲਾਂ ਨੇ ਭਾਗ ਲਿਆ। ਸ੍ਰੀਮਤੀ ਹਰਪ੍ਰੀਤ ਕੌਰ ਜੀਵਨ ਮੈਂਬਰ ਸਕੱਤਰ ਪੰਜਾਬ ਲੀਗਲ ਸਰਵਿਸਸ ਅਥਾਰਟੀ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਲਾਅ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਅਤੇ ਜਿਲ੍ਹਾ ਲੀਗਲ ਸਰਵਿਸਸ ਅਥਾਰਟੀਆਂ ਦੇ ਸਕੱਤਰਾਂ ਵਲੋਂ ਆਪਣੇ-ਆਪਣੇ ਅਨੁਭਵ ਵੀ ਸਾਂਝੇਂ ਕੀਤੇ ਗਏ।

Send this to a friend