ਭੀਖੀ, 1 ਸਤੰਬਰ (ਮਨਦੀਪ ਸਿੰਗਲਾ)- ਸਥਾਨਕ ਸੁਨਾਮ ਰੋਡ ਤੇ ਇੱਕ ਬੇਕਾਬੂ ਕਾਰ ਦੇ ਪਲਟ ਜਾਣ ਨਾਲ ਚਾਰ ਲੋਕਾਂ ਦੇ ਜਖਮੀ ਹੋਣ ਦਾ ਸਮਾਚਾਰ ਮਿਲਿਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਤੋਂ ਮੌੜ ਜਾ ਰਹੀ ਇੱਕ ਸਵਿਫਟ ਡਿਜਾਇਰ ਕਾਰ ਨੰਬਰ ਪੀ.ਬੀ 03 ਏਸੀ. 0683 ਜਿਵੇਂ ਹੀ ਸਥਾਨਕ ਸ਼ਿਵਸ਼ਕਤੀ ਇੰਸਟੀਚਿਊਟ ਦੇ ਕੋਲ ਪੁੱਜੀ ਤਾਂ ਉਹ ਬੇਕਾਬੂ ਹੋ ਕੇ ਪਲਟ ਗਈ ਜਿਸ ਵਿੱਚ ਚਾਰ ਸਵਾਰ ਚਾਰ ਲੋਕ ਜਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਜਾਇਆ ਗਿਆ। ਇਸ ਹਾਦਸੇ ਵਿੱਚ ਕਾਰ ਬੁਰੀ ਤਰਾਂ ਨੁਕਸਾਨੀ ਗਈ।ਭੀਖੀ ਪੁਲਿਸ ਦੇ ਸਹਾਇਕ ਥਾਣੇਦਾਰ ਭੋਲਾ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ।