ਸ੍ਰੀ ਅਨੰਦਪੁਰ ਸਾਹਿਬ, 31 ਅਗਸਤ (ਦਵਿੰਦਰਪਾਲ ਸਿੰਘ, ਅੰਕੁਸ਼)- ਬੀਤੇ ਦਿਨਾਂ ਤੋਂ ਖੇਤੀ ਵਿਰਾਸਤ ਸੰਸਥਾ ਵਲੋਂ ਸ਼ਹਿਰਵਾਸੀਆਂ ਦੇ ਸਹਿਯੋਗ ਨਾਲ ਚਰਨ ਗੰਗਾ ਖੱਡ ਦੀ ਸਫਾਈ ਤੋਂ ਇਲਾਵਾ ਹੋਰ ਵੀ ਕਈ ਕੀਤੇ ਜਾ ਰਹੇ ਸ਼ਲਾਘਾਯੋਗ ਕਾਰਜਾਂ ਕਰਕੇ ਅੱਜ ਸਿਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਸੁਰਿੰਦਰ ਸਿੰਘ ਵਲੋਂ ਖੇਤੀ ਵਿਰਾਸਤ ਸੰਸਥਾ ਦੇ ਡਾਇਰੈਕਟਰ ਸੁਰਿੰਦਰ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਿੰ:ਸੁਰਿੰਦਰ ਸਿੰਘ ਵਲੋਂ ਸੰਸਥਾ ਦੀ ਸਲਾਘਾ ਕਰਦਿਆਂ ਸੰਸਥਾ ਨੂੰ ਬਣਦਾ ਯੋਗਦਾਨ ਦੇਣ ਦਾ ਵੀ ਭਰੌਸਾ ਦਿੱਤਾ ਗਿਆ। ਇਸ ਮੌਕੇ ਭਾਈ ਚਰਨਜੀਤ ਸਿੰਘ, ਇਕਬਾਲ ਸਿੰਘ, ਗੁਰਚਰਨ ਸਿੰਘ, ਅਪਾਰ ਸਿੰਘ, ਜਸਪ੍ਰੀਤ ਸਿੰਘ, ਬਲਰਾਮ ਪ੍ਰਾਸ਼ਰ ਗੰਨੂ ਆਦਿ ਹਾਜ਼ਰ ਸਨ।