ਡਾ. ਬੀ.ਪੀ. ਗਰਗ ਨੇ ਆਦੇਸ਼ ਫਰੀਦਕੋਟ ਕੈਂਪਸ ਵਿਖੇ ਡਾਇਰੈਕਟਰ ਦਾ ਆਹੁਦਾ ਸੰਭਾਲਿਆ

ਫਰੀਦਕੋਟ, 30 ਅਗਸਤ (ਗੁਰਜੀਤ ਰੋਮਾਣਾ)- ਡਾ. ਬੀ.ਪੀ. ਗਰਗ ਵੱਲੋਂ ਆਦੇਸ਼ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੌਜੀ, ਫਰੀਦਕੋਟ ਦੇ ਕੈਂਪਸ ਵਿਖੇ ਪਹੁੰਚ ਕੇ ਡਾਇਰੈਕਟਰ ਦਾ ਆਹੁਦਾ ਸੰਭਾਲ ਲਿਆ ਹੈ ਇਸ ਉਪਰੰਤ ਉਹ ਸਟਾਫ ਅਤੇ ਵਿਦਿਆਰਥੀਆਂ ਦੇ ਰੂਬਰੂ ਹੋਏ ਇਸ ਮੌਕੇ ਉਨ੍ਹਾਂ ਨੂੰ ਡਾ. ਹਰਿੰਦਰ ਸਿੰਘ ਗਿਲ, ਚਾਂਸਲਰ ਆਦੇਸ਼ ਮੈਡੀਕਲ ਯੂਨੀਵਰਸਿਟੀ ਬਠਿੰਡਾ, ਚੇਅਰਮੈਨ ਆਦੇਸ਼ ਫਾਊਡੇਸ਼ਨ ਅਤੇ ਇੰਜ. ਗੁਰਫ਼ਤਿਹ ਸਿੰਘ ਗਿਲ, ਡਾਇਰੈਕਟਰ ਟੈਕਨੀਕਲ ਨੇ ਡਾ.ਬੀ.ਪੀ.ਗਰਗ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿਤੀਆਂ।ਇਸ ਸਮੇਂ ਇੰਜ. ਐਸ.ਪੀ. ਮੌਂਗਾ ਐਡਵਾਈਜ਼ਰ ਟੂ ਡਾਇਰੈਕਟਰ ਟੈਕਨੀਕਲ ਨੇ ਦਸਿਆ ਕਿ ਆਦੇਸ਼ ਇੰਜੀਨੀਅਰਿੰਗ ਕਾਲਜ ਜੁਆਇਨ ਕਰਨ ਤੋਂ ਪਹਿਲਾਂ ਡਾ. ਬੀ.ਪੀ. ਗਰਗ ਨੇ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ, ਕਪੂਰਥਲਾ ਦੇ ਟੀਚਰ ਟਰੇਨਿੰਗ ਵਿਭਾਗ ਵਿਚ ਬਤੌਰ ਰਜਿਸਟਰਾਰ 3 ਸਾਲ ਦੇ ਕਾਰਜਕਾਲ ਸਫਲਤਾਪੂਰਵਕ ਪੂਰਾ ਕੀਤਾ। ਉਨ੍ਹਾਂ ਨੇ ਆਪਣੀ ਪੋਸਟ ਗਰੈਜੁਏਸ਼ਨ ਅਤੇ ਡਾਕਟਰੇਟ ਦੀ ਡਿਗਰੀ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ, ਸ਼ਿਮਲਾ ਤੋਂ ਪ੍ਰਾਪਤ ਕੀਤੀ। ਇਨ੍ਹਾਂ ਦੀ ਸਪੈਸ਼ਲਾਈਜੇਸ਼ਨ ਫਲੀਊਡ ਮਕੈਨਿਕਸ ਵਿਸ਼ੇ ਵਿਚ ਹੈ। ਇਨ੍ਹਾਂ ਦੇ 40 ਤੋਂ ਵਧ ਖੋਜ ਪੇਪਰ ਅੰਤਰ-ਰਾਸ਼ਟਰੀ ਪਧਰ ਤੇ ਪ੍ਰਕਾਸ਼ਿਤ ਹੋਏ ਹਨ। ਇਨ੍ਹਾਂ ਦੀ ਯੋਗ ਅਗਵਾਈ ਦੌਰਾਨ 4 ਵਿਦਿਆਰਥੀਆਂ ਨੇ ਆਪਣੀ ਡਾਕਟਰੇਟ ਦੀ ਡਿਗਰੀ ਪ੍ਰਾਪਤ ਕੀਤੀ। ਡਾ. ਬੀ.ਪੀ. ਗਰਗ ਅੰਤਰ-ਰਾਸ਼ਟਰੀ ਪਧਰ ਤੇ ਪ੍ਰਸਿਧ ਸਿਖਿਆ ਸ਼ਾਸਤਰੀ ਵਜੋਂ ਜਾਣੇ ਜਾਂਦੇ ਹਨ ਅਤੇ ਉਨ੍ਹਾਂ ਨੇ ਮਾਲਵਾ ਇਲਾਕੇ ਦੀਆਂ ਨਾਮਵਰ ਵਿਦਿਅਕ ਸੰਸਥਾਵਾਂ ਵਿਚ ਬਤੌਰ ਪ੍ਰਿੰਸੀਪਲ ਆਪਣੀਆਂ ਸੇਵਾਵਾਂ ਦੇ ਚੁਕੇ ਹਨ।ਇਸ ਸਮੇਂ ਡਾ. ਬੀ.ਪੀ. ਗਰਗ ਨੇ ਆਦੇਸ਼ ਗਰੁਪ ਆਫ਼ ਇੰਸਟੀਚਿਊਸ਼ਨਜ਼ ਦੀ ਮੈਨੇਜਮੈਂਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਉਨ੍ਹਾਂ ਨੂੰ ਕੈਂਪਸ ਡਾਇਰੈਕਟਰ ਦੀ ਜ਼ਿੰਮੇਵਾਰ ਸੌਂਪੀ ਗਈ ਹੈ ਉਹ ਉਨ੍ਹਾਂ ਨੂੰ ਵਿਸ਼ਵਾਸ ਦਿੰਦੇ ਹਨ ਆਦੇਸ਼ ਇੰਜੀਨੀਅਰਿੰਗ ਕਾਲਜ ਵਿਖੇ ਤਕਨੀਕੀ ਸਿਖਿਆ ਲੈ ਰਹੇ ਵਿਦਿਆਰਥੀਆਂ ਦੇ ਭਵਿਖ ਲਈ ਦਿਨ ਰਾਤ ਇਕ ਕਰ ਦੇਣਗੇ ਅਤੇ ਉਨ੍ਹਾਂ ਨੂੰ ਮਾਣ ਹੈ ਕਿ 1996 ਤੋਂ ਚਲ ਰਹੀ ਪੰਜਾਬ ਦੀ ਇਸ ਨਾਮਵਰ ਤਕਨੀਕੀ ਸੰਸਥਾ ਦੇ ਵਿਕਾਸ ਵਿਚ ਆਪਣਾ ਯੋਗਦਾਨ ਦੇਣਗੇ। ਉਨ੍ਹਾਂ ਨੇ ਇਸ ਸਮੇਂ ਸਟਾਫ਼ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਉਜਵਲ ਭਵਿਖ ਲਈ ਸ਼ੁਭਕਾਮਨਾਵਾਂ ਦਿਤੀਆਂ। ਇਸ ਸਮੇਂ ਡਾ. ਬੀ.ਪੀ.ਗਰਗ ਨੇ ਆਦੇਸ਼ ਫਰੀਦਕੋਟ ਕੈਂਪਸ ਦੇ ਵਖ-ਵਖ ਵਿਭਾਗਾਂ ਦੇ ਮੁਖੀਆਂ ਨਾਲ ਕਾਲਜ ਕੈਂਪਸ ਦੇ ਗੁਰਦੁਆਰਾ ਸਾਹਿਬ ਵਿਖੇ ਕੈਂਪਸ ਡਾਇਰੈਕਟਰ ਜੁਆਇਨ ਕਰਨ ਤੋਂ ਬਾਅਦ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਅਤੇ ਕਾਲਜ ਦੀ ਚੜ੍ਹਦੀਕਲਾ ਲਈ ਅਰਦਾਸ ਕੀਤੀ।ਇਸ ਸਮੇਂ ਇੰਜ. ਰਜਨੀਸ਼ ਨਰੂਲਾ ਡੀਨ ਅਕੈਦਮਿਕ, ਡਾ. ਜਸਵੀਰ ਸਿੰਘ ਬਰਾੜ ਪ੍ਰਿੰਸੀਪਲ ਆਦੇਸ਼ ਇੰਸਟੀਚਿਊਟ ਆਫ਼ ਹਾਇਰ ਸਟਡੀਜ਼, ਇੰਜ. ਕੰਵਲਦੀਪ ਸਿੰਘ ਡਾਲਰ ਡੀਨ ਐਡਮੀਸ਼ਨਜ, ਇੰਜ. ਰਵਿੰਦਰ ਕੁਮਾਰ, ਇੰਜ. ਅਮਰਦੀਪ ਸਿੰਘ ਵਿਰਕ, ਇੰਜ. ਹਰਿੰਦਰ ਸਿੰਘ ਸੰਧੂ, ਇੰਜ. ਗੁਰਵਿੰਦਰ ਸਿੰਘ ਬਰਾੜ, ਇੰਜ. ਮਨਦੀਪ ਸਿੰਘ ਸੰਧੂ, ਇੰਜ. ਜਤਿਨ ਕਪੂਰ, ਇੰਜ. ਮਨਪ੍ਰੀਤ ਸਿੰਘ, ਮੈਡਮ ਜੌਤੀ ਗਲਹੋਤਰਾ, ਕਰਨਬੀਰ ਸਿੰਘ ਡੀ.ਪੀ.ਈ., ਤਰੁਣ ਸ਼ਰਮਾ, ਰਾਜਬੀਰ ਸਿੰਘ ਸੂਪਰਡੈਂਟ, ਜੁਗਲ ਕਿਸ਼ੋਰ ਅਕਾਊਂਟੈਂਟ ਆਦਿ ਹਾਜ਼ਰ ਸਨ।

Send this to a friend