May 26, 2026 6:38 am

ਮੇਹਰ ਚੰਦ ਪੋਲੀਟੈਕਨਿਕ ਕਾਲਜ ਨੇ ਪੰਜਾਬ’ਚ 72 ਸਥਾਨਾਂ ’ਤੇ ਮੱਲਾਂ ਮਾਰੀਆਂ

ਜਲੰਧਰ, 29 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਨਵੰਬਰ,2016 ਵਿੱਚ ਪੰਜਾਬ ਸਟੇਟ ਤਕਨੀਕੀ ਸਿੱਖਿਆ ਬੋਰਡ ਵਲੋਂ ਲਈ ਪ੍ਰੀਖਿਆ ਵਿੱਚ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਵਿਦਿਆਰਥੀਆਂ ਨੇ ਮਲਾਂ ਮਾਰਦਿਆਂ ਸਮੁੱਚੇ ਪੰਜਾਬ ਵਿੱਚੋਂ ਵੱਖ ਵੱਖ ਕੋਰਸਾਂ ਵਿੱਚ 72 ਮੈਰਿਟ ਸਥਾਨਾਂ ਤੇ ਕਬਜਾ ਕਰਦਿਆਂ ਆਪਣਾ ਪਰਚਮ ਲਹਿਰਾਇਆ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਇਸ ਵਿੱਚੋਂ 2 ਪਹਿਲੇ ਸਥਾਨ, 7 ਦੂਜੇ ਸਥਾਨ ਅਤੇ 4 ਤੀਜੇ ਸਥਾਨ ਪ੍ਰਾਪਤ ਕੀਤੇ।ਬਾਕੀ 59 ਵਿਦਿਆਰਥੀਆਂ ਨੇ ਵੱਖ ਵੱਖ ਕੋਰਸਾਂ ਦੇ ਪਹਿਲੇ 20 ਸਥਾਨਾ ਵਿੱਚ ਪੁਜੀਸ਼ਨਾਂ ਹਾਸਿਲ ਕੀਤੀਆਂ ਹਨ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਸਿਵਲ ਵਿਭਾਗ ਦੇ ਸਿਧਾਰਥ ( ਪੰਜਵਾਂ ਸਮੈਸਟਰ), ਮਕੈਨੀਕਲ ਵਿਭਾਗ ਦਾ ਅਕਾਸ਼ਦੀਪ ( ਤੀਜਾ ਸਮੈਸਟਰ) ਪੰਜਾਬ ਭਰ ਵਿੱਚੋਂ ਪਹਿਲੇ ਸਥਾਨਾਂ ਤੇ ਰਿਹਾ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਇਹਨਾਂ ਵਿਦਿਆਰਥੀਆਂ ਦਾ ਸਨਮਾਨ ਕੀਤਾ ਤੇ ਇਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਉਹਨਾਂ ਇਸ ਮੋਕੇ ਬੋਲਦਿਆਂ ਕਿਹਾ ਕਿ ਇਸ ਦਾ ਸਿਹਰਾ ਵਿਦਿਆਰਥੀਆਂ ਦੀ ਅਣਥੱਕ ਮੇਹਨਤ ਅਤੇ ਮਿਹਨਤੀ ਤੇ ਅਨੁਭਵੀ ਸਟਾਫ ਨੂੰ ਜਾਂਦਾ ਹੈ। ਚੇਤੇ ਰਹੇ ਮਈ,2016 ਵਿੱਚ ਵੀ ਮੇਹਰ ਚੰਦ ਕਾਲਜ ਦੇ 70 ਵਿਦਿਆਰਥੀਆਂ ਨੇ ਵੱਖ ਵੱਖ ਕੋਰਸਾਂ ਦੀਆਂ ਪਹਿਲੀਆਂ 20 ਪੁਜੀਸ਼ਨਾਂ ਤੇ ਕਬਜਾ ਕੀਤਾ ਸੀ।ਇਸ ਮੋਕੇ ਸ੍ਰੀ ਡੀ.ਐਸ.ਰਾਣਾ, ਸ੍ਰੀ ਜੇ.ਐਸ.ਘੇੜਾ, ਸ੍ਰੀਮਤੀ ਊਸ਼ਾ ਕਿਰਨ, ਸ੍ਰੀਮਤੀ ਰਿਚਾ ਅਰੋੜਾ, ਸ੍ਰੀ ਕਸ਼ਮੀਰ ਕੁਮਾਰ, ਸ੍ਰੀ ਪ੍ਰਿੰਸ ਮਦਾਨ, ਸ੍ਰੀ ਹੀਰਾ ਮਹਾਜਨ, ਸ੍ਰੀ ਗੋਰਵ ਸ਼ਰਮਾ, ਮੈਡਮ ਕਿਰਨਜੀਤ ਹਾਜ਼ਿਰ ਸਨ।

Send this to a friend