May 21, 2026 10:48 am

ਸੀ.ਆਈ.ਏ. ਸਟਾਫ ਅੰਮ੍ਰਿਤਸਰ ਵੱਲੋਂ ਫੜਿਆ ਮੁਲਜ਼ਮ ਹਾਲੇ ਵੀ ਜੰਡਿਆਲਾ ਗੁਰੂ ਥਾਣੇ ਦੀ ਹਵਾਲਾਤ ’ਚ

ਜੰਡਿਆਲਾ ਗੁਰੂ, 29 ਅਗਸਤ (ਵਰੁਣ ਸੋਨੀ)- ਬੀਤੇ ਕੱਲ੍ਹ ਸੀਆਈਏ ਸਟਾਫ ਅੰਮ੍ਰਿਤਸਰ ਵੱਲੋਂ ਜੰਡਿਆਲਾ ਗੁਰੂ ਵਿੱਚ ਛਾਪੇਮਾਰੀ ਕਰਕੇ ਅਮਿਤ ਤਨੇਜਾ ਨਾਮ ਦੇ ਇਕ ਲੜਕੇ ਕੋਲੋਂ ਨਾਜਾਇਜ ਸ਼ਰਾਬ ਅਤੇ ਭੁਕੀ ਫੜੀ ਸੀ ਜੋ ਕਿ ਅਜੇ ਥਾਣਾ ਜੰਡਿਆਲਾ ਗੁਰੂ ਹਵਾਲਾਤ ਵਿਚ ਬੰਦ ਹੈ। ਅੱਜ ਥਾਣਾ ਜੰਡਿਆਲਾ ਗੁਰੂ ਦੇ ਮੁਨਸ਼ੀ ਅੰਗਰੇਜ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਦਸਿਆ ਕਿ ਰਵਿੰਦਰ ਸਿੰਘ ਉਰਫ ‘ਰਿੰਕੂ ਜੰਡਿਆਲਾ’ ਮੁਹਲਾ ਸ਼ੇਖੂਪੁਰਾ ਅਤੇ ਸੁਖਵਿੰਦਰ ਸਿੰਘ ਗੋਲਡੀ ਸਾਬਕਾ ਕੌਂਸਲਰ ਅਪਨੇ ਦੋ ਹੋਰ ਸਾਥੀਆਂ ਨਾਲ ਥਾਣੇ ਆਏ ਅਤੇ ਕਹਿਣ ਲਗੇ ਕਿ ਅਸੀਂ ਅਮਿਤ ਤਨੇਜਾ ਜੋ ਹਵਾਲਾਤ ਵਿਚ ਬੰਦ ਹੈ ਉਸਨੂੰ ਸਿਗਰਟ ਅਤੇ ਕੁਝ ਨਸ਼ੀਲਾ ਸਮਾਨ ਦੇਣਾ ਹੈ ਕਿਉਂ ਕਿ ਉਸਦੀ ਤਬੀਅਤ ਠੀਕ ਨਹੀਂ । ਮੁਨਸ਼ੀ ਵਲੋਂ ਇਸਨੂੰ ਗੈਰ ਕਾਨੂੰਨੀ ਦਸਦੇ ਹੋਏ ਰੋਕਿਆ ਗਿਆ ਜਿਸ ਤੋਂ ਬਾਅਦ ਉਹਨਾਂ ਨੇ ਮੁਨਸ਼ੀ ਨਾਲ ਧਕਾ ਮੁਕੀ, ਗਾਲੀ ਗਲੋਚ ਕਰਦੇ ਹੋਏ ਧਮਕੀਆਂ ਦੇਣੀਆਂ ਸ਼ੁਰੂ ਕਰ ਦਿਤੀਆਂ । ਜਿਸ ਬਾਬਤ ਮੁਨਸ਼ੀ ਵਲੋਂ ਅਪਨੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਪੁਲਿਸ ਸਟੇਸ਼ਨ ਜੰਡਿਆਲਾ ਗੁਰੂ ਉਪਰੋਕਤ ਕਾਂਗਰਸੀ ਆਗੂਆਂ ਦੇ ਖਿਲਾਫ ਧਾਰਾ 341, 506, 183 ਦੇ ਰਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ । ਉਥੇ ਨਾਲ ਹੀ ਡੀ ਐਸ ਪੀ ਜੰਡਿਆਲਾ ਗੁਰਪ੍ਰਤਾਪ ਸਿੰਘ ਸਹੋਤਾ ਵਲੋਂ ਅਮਿਤ ਤਨੇਜਾ ਕੇਸ ਦੇ ਇੰਚਾਰਜ ਏ ਐਸ ਆਈ ਜਸਵੰਤ ਸਿੰਘ ਨੂੰ ਵੀ ਡਿਊਟੀ ਵਿਚ ਕੁਤਾਹੀ ਵਰਤਣ ਦੇ ਦੋਸ਼ ਹੇਠ ਸਸਪੈਂਡ ਕਰ ਦਿਤਾ ਹੈ ਕਿਉਂ ਕਿ ਉਸ ਵਲੋਂ ਤਨੇਜਾ ਨੂੰ ਅਜੇ ਕੋਰਟ ਵਿਚ ਪੇਸ਼ ਨਹੀਂ ਕੀਤਾ ਗਿਆ । ਸ਼ਹਿਰ ਵਿਚ ਇਸ ਗਲ ਦੀ ਖੂਬ ਚਰਚਾ ਹੋ ਰਹੀ ਹੈ ਕਿ ਅਗਰ ਹਲਕਾ ਵਿਧਾਇਕ ਡੈਨੀ ਚਾਹੁੰਦੇ ਤਾਂ ਮਾਮਲਾ ਦਰਜ ਨਹੀਂ ਹੋਣਾ ਸੀ ਪਰ ਨਸ਼ੇ ਦੇ ਖਿਲਾਫ ਉਹਨਾਂ ਦੀ ਲੜਾਈ ਨੇ ਸਭ ਦਾ ਦਿਲ ਜਿਤ ਲਿਆ ।

Send this to a friend