ਪਟਿਆਲਾ, 30 ਅਕਤੂਬਰ (ਵਿਸ਼ਵ ਵਾਰਤਾ)-ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲੇ ਵਿਅਕਤੀਆਂ ਖਿਲਾਫ ਪਟਿਆਲਾ ਪੁਲਿਸ ਵੱਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਐਸ.ਆਈ ਜਾਨਪਾਲ ਸਿੰਘ, ਇੰਚਾਰਜ ਸੀ.ਆਈ.ਏ ਸਟਾਫ ਸਮਾਣਾ ਦੀ ਅਗਵਾਈ ਹੇਠ ਸੀ.ਆਈ.ਏ ਸਟਾਫ ਸਮਾਣਾ ਦੀ ਪੁਲਿਸ ਪਾਰਟੀ ਵੱਲੋ ਕਰਮਵੀਰ ਸੈਣੀ ਪੁੱਤਰ ਮਹਿੰਦਰ ਸੈਣੀ ਵਾਸੀ ਕੰਨਰੜੀ ਥਾਣਾ ਸਿਟੀ ਟੋਹਾਣਾ (ਹਰਿਆਣਾ) ਅਤੇ ਰਾਮ ਨਿਵਾਸ ਪੁੱਤਰ ਚਤਰ ਸਿੰਘ ਵਾਸੀ ਸਮੈਣ ਥਾਣਾ ਟੋਹਾਣਾ (ਹਰਿਆਣਾ) ਨੂੰ ਕਾਰ ਨੰਬਰ ਡੀ.ਐਲ-4 ਸੀ.ਜੀ-7173 ਵਿੱਚ ਰੱਖੀ 1 ਕੁਇੰਟਲ 4 ਕਿੱਲੋਗ੍ਰਾਮ ਭੁੱਕੀ ਚੁਰਾ ਪੋਸਤ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਪਟਿਆਲਾ ਸ. ਹਰਦਿਆਲ ਸਿੰਘ ਮਾਨ ਨੇ ਦੱਸਿਆ ਕਿ ਸ੍ਰੀ ਜਸਕਿਰਨਜੀਤ ਸਿੰਘ ਤੇਜਾ, ਕਪਤਾਨ ਪੁਲਿਸ (ਡਿਟੈਕਟਿਵ) ਪਟਿਆਲਾ ਦੀ ਨਿਗਰਾਨੀ ਅਤੇ ਐਸ.ਆਈ ਜਾਨਪਾਲ ਸਿੰਘ, ਇੰਚਾਰਜ ਸੀ.ਆਈ.ਏ ਸਟਾਫ ਸਮਾਣਾ ਦੀ ਅਗਵਾਈ ਹੇਠ ਏ.ਐਸ.ਆਈ ਬਲਜੀਤ ਸਿੰਘ, ਸੀ.ਆਈ.ਏ ਸਟਾਫ ਸਮਾਣਾ ਨੇ ਸਮੇਤ ਪੁਲਿਸ ਪਾਰਟੀ ਪਿੰਡ ਬੂਟਾ ਸਿੰਘ ਵਾਲਾ ਵਿਖੇ ਨਾਕਾਬੰਦੀ ਦੋਰਾਨ ਕਾਰ ਨੰਬਰ ਡੀ.ਐਲ-4ਸੀ.ਜੀ-7173 ਤੇ ਸਵਾਰ ਕਰਮਵੀਰ ਸੈਣੀ ਅਤੇ ਰਾਮ ਨਿਵਾਸ ਨੂੰ ਸ਼ੱਕ ਦੇ ਆਧਾਰ ‘ਤੇ ਰੋਕ ਕੇ ਚੈਕ ਕਰਨ ਤੇ ਕਾਰ ਵਿੱਚ ਰੱਖੀ 1 ਕੁਇੰਟਲ 4 ਕਿੱਲੋਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਕਰਕੇ ਇੰਨ੍ਹਾਂ ਦੇ ਖਿਲਾਫ ਮੁਕੱਦਮਾ ਨੰਬਰ 128 ਮਿਤੀ 28.10.2013 ਅ/ਧ 15/61/85 ਐਨ.ਡੀ.ਪੀ.ਐਸ.ਐਕਟ ਥਾਣਾ ਘੱਗਾ ਵਿਖੇ ਦਰਜ ਕੀਤਾ ਗਿਆ। ਗ੍ਰਿਫਤਾਰ ਕੀਤੇ ਵਿਅਕਤੀਆਂ ਨੇ ਪੁੱਛਗਿੱਛ ਦੋਰਾਨ ਦੱਸਿਆ ਕਿ ਉਹ ਇਹ ਭੁੱਕੀ ਚੂਰਾ ਪੋਸਤ ਰਾਜਸਥਾਨ ਤੋ ਇੱਕ ਵਿਅਕਤੀ ਪਾਸੋ ਲੈ ਕੇ ਆਏ ਸੀ ਤੇ ਅੱਗੇ ਪਟਿਆਲਾ ਦੇ ਆਸ-ਪਾਸ ਦੇ ਏਰੀਆ ਵਿੱਚ ਆਪਣੇ ਗਾਹਕਾਂ ਨੂੰ ਸਪਲਾਈ ਕਰਨਾ ਸੀ। ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਕੋਲੋਂ ਹੋਰ ਪੁਛਗਿੱਛ ਕੀਤੀ ਜਾ ਰਹੀ ਹੈ।