May 21, 2026 1:38 pm

ਚੀਮਾ ਵੱਲੋਂ ਕਾਂਗਰਸੀ ਵਰਕਰਾਂ ਦੀ ਮੀਟਿੰਗ ’ਚ ਲੋਕ ਸਭਾ ਦੀ ਜਿਮਨੀ ਚੋਣ ’ਤੇ ਕੀਤਾ ਵਿਚਾਰ

ਬਟਾਲਾ, 27 ਅਗਸਤ (ਸੁਖਬੀਰ ਸਿੰਘ ਅੱਤੇਪੁਰ, ਰਛਪਾਲ ਸਿੰਘ)-ਵੱਖ-ਵੱਖ ਪ੍ਰਮੱਖ ਕਾਂਗਰਸੀ ਵਰਕਰਾਂ ਦੀ ਮੀਟਿੰਗ ਸ਼੍ਰੀ ਐਮ.ਐਮ. ਸਿੰਘ ਚੀਮਾ ਪਰਮਾਨੈਂਟ ਇਨਵਾਇਟੀ ਪੰਜਾਬ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਹੇਠ ਕਾਹਨੂੰਵਾਨ ਰੋਡ ਬਟਾਲਾ ਸਥਿਤ ਉਨਾਂ ਦੇ ਦਫ਼ਤਰ ਵਿਖੇ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ ਬੁਲਾਰੇ ਸ਼੍ਰੀ ਅਮਰਦੀਪ ਸਿੰਘ ਚੀਮਾ ਜਨਰਲ ਸਕੱਤਰ ਅਤੇ ਪ੍ਰਮੱਖ ਬੁਲਾਰੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਕੈਪਟਨ ਸਰਕਾਰ ਦੀਆਂ ਕਰਜ਼ਾ ਮੁਆਫ਼ੀ, ਘਰ-ਘਰ ਨੌਕਰੀ, ਨਸ਼ਾ ਛੁਡਾਓ ਮੁਹਿੰਮ ਸਿਹਤ ਸੇਵਾਵਾਂ ਸਬੰਧੀ ਕੀਤੇ ਜਾ ਰਹੇ ਜ਼ੋਰਦਾਰ ਭਰਪੂਰ ਉਪਰਾਲਿਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇਸ਼ ਦਾ ਨੰਬਰ ਇੱਕ ਸੂਬਾ ਬਣੇਗਾ। ਗੁਰਦਾਸਪੁਰ ਵਿਖੇ ਹੋਣ ਵਾਲੀ ਲੋਕ ਸਭਾ ਜ਼ਿਮਨੀ ਚੋਣ ਸਬੰਧੀ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਸਰਕਾਕ ਦੀ ਵਧੀਆ ਕਾਰਗੁਜ਼ਾਰੀ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹੇ ਦੋ ਲੋਕ ਪਾਰਟੀ ਪੱਧਰ ਤੋਂ ਉਪਰ ਉ¤ੰਠ ਕੇ ਕਾਂਗਰਸੀ ਉਮੀਦਵਾਰਾਂ ਨੂੰ ਵੱਡੇ ਫਤਵੇ ਨਾਲ ਜਿਤਾਉਣਗੇ ਅਤੇ ਪ੍ਰਿੰਸੀਪਲ ਹਰਬੰਸ ਸਿੰਘ ਪ੍ਰਧਾਨ ਬੁੱਧੀਜੀਵੀ ਫੋਰਮ ਵੱਲੋਂ ਕਿਹਾ ਗਿਆ ਕਿ ਪੜ੍ਹੇ-ਲਿਖੇ ਸੂਝਵਾਨ ਨੌਦਵਾਨ ਆਗੂ ਸ਼੍ਰੀ ਅਮਰਦੀਪ ਸਿੰਘ ਚੀਮਾ ਨੂੰ ਕਾਂਗਰਸ ਹਾਈ ਕਮਾਂਡ ਕਾਂਗਰਸੀ ਟਿਕਟ ਦੇਵੇ, ਲੋਕ ਆਪ ਮੁਹਾਰੇ ਹੀ ਵੱਡੇ ਫਰਕ ਨਾਲ ਸੀਟ ਕਾਂਗਰਸ ਦੀ ਝੋਲੀ ਪਾ ਦੇਣਗੇ ਜਿਸ ਨੂੰ ਸਮੁੱਚੇ ਹਾਜ਼ਰ ਕਾਂਗਰਸੀ ਵਰਕਰਾਂ ਨੇ ਹੱਥ ਖੜੇ ਕਰਕੇ ਪ੍ਰਵਾਨਗੀ ਦਿੱਤੀ ਅਤੇ ਟਿਕਟ ਸ਼੍ਰੀ ਅਮਰਦੀਪ ਸਿੰਘ ਚੀਮਾ ਨੂੰ ਦੇਣ ਦੀ ਆਪੀਲ ਕੀਤੀ ਜਿਸ ਉਪਰੰਤ ਸ਼੍ਰੀ ਐਮ.ਐਮ. ਸਿੰਘ ਚੀਮਾ ਨੇ ਹਾਜ਼ਰ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਟਿਕਟ ਦਾ ਫੈਸਲਾ ਸ਼੍ਰੀਮਤੀ ਸੋਨੀਆਂ ਗਾਂਧੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤਾ ਜਾਣਾ ਹੈ ਅਤੇ ਉਨਾਂ ਦੇ ਹਰ ਫੈਸਲੇ ’ਤੇ ਫੁੱਲ ਚੜ੍ਹਾਉਂਦੇ ਹੋਏ ਕਾਂਗਰਸੀ ਉਮੀਦਵਾਰ ਨੂੰ ਵੱਡੀ ਲੀਡ ਨਾਲ ਜਿਤਾਉਣਗੇ। ਇਸ ਮੌਕੇ ਸ਼੍ਰੀ ਜਗਬੀਰ ਸਿੰਘ ਕਾਹਲੋਂ, ਬਸੰਤ ਸਿੰਘ ਖਾਲਸਾ, ਸ਼੍ਰੀ ਬਲਦੇਵ ਅਤਰ ਇੰਟਕ ਆਗੂ ਹਰਬੰਸ ਸਿੰਘ ਰੰਧਾਵਾ ਮੈਨੇਜਰ, ਮਾਸਟਰ ਸੱਜਣ ਸਿੰਘ, ਰਾਜੇਸ਼ ਵੈਦ, ਵਿਸ਼ਵਾ ਸ਼ਾਰਦਾ, ਇਕਬਾਲ ਸਿੰਘ, ਕਰਤਾਰ ਸਿੰਘ, ਇੰਸਪੈਕਟਰ ਬੰਸੀ ਲਾਲ ਕਨੌਜੀਆ, ਬਾਬਾ ਹਰਭਜਨ ਸਿੰਘ ਬਾਜਵਾ ਨੇ ਵੀ ਸਰਕਾਰੀ ਕੰਮ-ਕਾਜ ਦੀ ਸ਼ਲਾਘਾ ਕੀਤੀ।

Send this to a friend