ਬੁਢਲਾਡਾ ਪੁਲਿਸ ਛਾਉਣੀ ’ਚ ਤਬਦੀਲ

ਬੁਢਲਾਡਾ, 24 ਅਗਸਤ (ਅਮਿਤ ਅਮਨ)- ਡੇਰਾ ਸੱਚਾ ਸੌਦਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਦੀ ਅੱਜ ਅਦਾਲਤ ਵਿੱਚ ਪੇਸ਼ੀ ਨੂੰ ਲੈ ਕੇ ਅਮਨ ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣ ਲਈ ਬੁਢਲਾਡਾ ਸ਼ਹਿਰ ਅਤੇ ਇਸਦੇ ਆਸ ਪਾਸ ਦੇ ਖੇਤਰਾਂ ਨੂੰ ਪੁਲਿਸ ਅਤੇ ਅਰਧ ਸੈਨੀਕ ਬਲ ਅਤੇ ਫੌਜ਼ ਨੇ ਆਪਣੇ ਕੰਟਰੋਲ ਵਿੱਚ ਕਰ ਲਿਆ ਹੈ ਅਤੇ ਇਸ ਇਲਾਕੇ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਅਤੇ ਚੱਪੇ ਚੱਪੇ ਤੇ ਪੁਲਿਸ ਤਾਇਨਾਤ ਕਰ ਦਿੱਤੀ ਹੈ। ਡੀ ਆਈ ਜੀ ਬਠਿੰਡਾ ਆਸ਼ੀਸ਼ ਚੌਧਰੀ, ਡਿਪਟੀ ਕਮਿਸ਼ਨਰ ਮਾਨਸਾ ਧਰਮਪਾਲ ਗੁਪਤਾ, ਐੋਸ ਐਸ ਪੀ ਪਰਮਵੀਰ ਸਿੰਘ ਪਰਮਾਰ ਅਤੇ ਡੀ ਐਸ ਪੀ ਮਨਵਿੰਦਰਬੀਰ ਸਿੰਘ ਵੱਲੋਂ ਭਾਰੀ ਪੁਿਲਸ ਬਲ ਫੋਰਸ ਨਾਲ ਸ਼ਹਿਰ ਵਿੱਚ ਫਲੈਗ ਮਾਰਚ ਕੀਤਾ ਗਿਆ ਉਥੇ ਸਿਟੀ ਪੁਲਿਸ ਦੇ ਐਸ ਐਚ ਓ ਬਲਵਿੰਦਰ ਸਿੰਘ ਰੌਮਾਣਾ ਨੇ ਪਿੰਡਾਂ ਦੇ ਸਰਪੰਚਾਂ, ਮੋਹਤਬਰ ਵਿਅਕਤੀਆਂ, ਕੌਸਲਰਾਂ, ਸਿਆਸੀ ਅਤੇ ਗੈਰ ਸਿਆਸੀ ਲੋਕਾਂ ਤੋਂ ਅਮਨ ਸ਼ਾਤੀ ਬਣਾਏ ਰੱਖਣ ਲਈ ਸਹਿਯੋਗ ਦੀ ਮੰਗ ਕੀਤੀ ਗਈ ਅਤੇ ਡੇਰਾ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਾਤੀ ਬਣਾਏ ਰੱਖਣ। ਆੜਤੀਆਂ ਐਸ਼ੋਸ਼ੀਏਸਨ ਦੇ ਪ੍ਰਧਾਨ ਬਾਂਕੇ ਬਿਹਾਰੀ, ਵਪਾਰ ਮੰਡਲ ਦੇ ਪ੍ਰਧਾਨ ਗੁਰਿੰਦਰ ਮੋਹਨ, ਸ਼ੈਲਰ ਐਸ਼ੋਸ਼ੀਏਸਨ ਦੇ ਅਮਰਨਾਥ ਬਿੱਲੂ, ਰੇਡੀਮੇਡ ਗਾਰਮੇਂਟ ਯੂਨੀਅਨ ਦੇ ਪ੍ਰਧਾਨ ਲਵਲੀ ਕਾਠ, ਸ਼ਤੀਸ਼ ਕੁਮਾਰ, ਨਗਰ ਕੋਸਲ ਦੇ ਪ੍ਰਧਾਨ ਹਰਵਿੰਦਰ ਸਿੰਘ, ਕੋਸਲਰ ਵਿਵੇਕ ਜਲਾਨ, ਕੋਸਲਰ ਕਾਕਾ ਕੋਚ, ਕਰਮਜੀਤ ਸਿੰਘ ਮਾਘੀ, ਕੋਸਲਰ ਰਾਕੇਸ਼ ਕੁਮਾਰ ਬੱਗਾ, ਕੋਸਲਰ ਪ੍ਰੇਮ ਕੁਮਾਰ, ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਰਾਜ ਕੁਮਾਰ ,ਕਾਗਰਸ਼ਸੇਕਟਰੀ ਰਾਜ ਕੁਮਾਰ ਨੇ ਡੇਰਾ ਪ੍ਰੇਮੀਆਂ ਨੂੰ ਸਾਝੇ ਰੂਪ ਵਿੱਚ ਅਪੀਲ ਕੀਤੀ ਹੈ ਕਿ ਉਹ ਅਮਨ ਕਾਨੂੰਨ ਦੀ ਵਿਵਸਥਾਂ ਨੂੰ ਕਾਇਮ ਰੱਖਣ ਲਈ ਭਾਈਚਾਰਕ ਸਾਂਝ ਬਣਾਏ ਰੱਖਣ। ਵੱਖ ਵੱਖ ਧਾਰਮਿਕ ਅਤੇ ਗੈਰ ਸਿਆਸੀ ਲੋਕਾਂ ਨੇ ਅੱਜ ਪੁਲਿਸ ਨੂੰ ਭਰੋਸਾ ਦਿੱਤਾ ਹੈ ਕਿ ਅਮਨ ਸ਼ਾਤੀ ਦੀ ਬਹਾਲੀ ਲਈ ਹਰ ਗਲੀ ਮੁਹੱਲੇ ਵਿੱਚ ਆਮ ਲੋਕ ਪੁਲਿਸ ਨਾਲ ਚੈਨ ਬਣਾ ਕੇ ਸਹਿਯੋਗ ਕਰਨਗੇ।

Send this to a friend