ਸ੍ਰੀ ਅਨੰਦਪੁਰ ਸਾਹਿਬ, 24 ਅਗਸਤ (ਦਵਿੰਦਰਪਾਲ ਸਿੰਘ, ਅੰਕੁਸ਼)- ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿ:ਗੁਰਬਚਨ ਸਿੰਘ ਨੇ ਕਿਹਾ ਕਿ ਨਾਮਧਾਰੀ ਸੰਸਥਾ ਨਾਲ ਸਾਡਾ ਕੋਈ ਸਬੰਧ ਨਹੀ। ਉਨ੍ਹਾਂ ਕਿਹਾ ਕਿ ਉਹ ਜੋ ਮਰਜੀ ਕਰਨ ਸਾਡਾ ਇਸ ਨਾਲ ਕੋਈ ਲੈਣਾ ਦੇਣਾ ਨਹੀ। ਸੋਦਾ ਸਾਧ ਬਾਰੇ ਪੁਛਣ ਤੇ ਜਥੇਦਾਰ ਨੇ ਕਿਹਾ ਕਿ ਅਦਾਲਤ ਵਲੋਂ ਆਪਣਾ ਫੈਸਲਾ ਦਿਤਾ ਜਾਣਾ ਹੈ ਤੇ ਇਸ ਨਾਲ ਸਿੱਖਾਂ ਦਾ ਕਿਸੇ ਵੀ ਤਰਾਂ ਦਾ ਕੋਈ ਸਬੰਧ ਨਹੀ। ਉਨ੍ਹਾਂ ਕਿਹਾ ਸਿੱਖ ਆਪਣੀ ਅਤੇ ਗੁਰੂ ਘਰਾਂ ਵਿਚ ਪਹਿਰੇਦਾਰੀ ਕਰਨ ਤਾਂ ਜੋ ਕੋਈ ਸ਼ਰਾਰਤੀ ਅਨਸਰ ਕਿਸੇ ਵੀ ਤਰਾਂ ਦੀ ਗਲਤ ਹਰਕਤ ਨਾ ਕਰ ਸਕੇ। ਉਨ੍ਹਾਂ ਕਿਹਾ ਸਿੰਘ ਹਰ ਸਮੇ ਤਿਆਰ ਬਰ ਤਿਆਰ ਰਹਿਣ। ਇਸ ਮੋਕੇ ਉਨ੍ਹਾਂ ਨਾਲ ਤਖਤ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿ:ਇਕਬਾਲ ਸਿੰਘ ਵੀ ਹਾਜਰ ਸਨ।