Skip to content
Independent perspectives. Global stories.
BREAKING

ਇੱਕ ਕਿਤਾਬ ਨੇ ਸੰਤਾਂ ਦੇ ਜ਼ਿੰਦਾ ਹੋਣ ਬਾਰੇ ਮੁੜ ਚਰਚਾ ਛੇੜੀ

Share this story

ਅੰਮ੍ਰਿਤਸਰ, 13 ਜੁਲਾਈ (ਨਰਿੰਦਰ ਪਾਲ ਸਿੰਘ)-‘ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜ਼ਿੰਦਾ ਹਨ ਜਾਂ ਸ਼ਹੀਦੀ ਪਾ ਗਏ ਹਨ ਇਹ  ਬਹਿਸ ਅਜੇ ਸਮਾਪਤ ਨਹੀਂ ਹੋਈ। ਇਸ ਵਾਦ ਵਿਵਾਦ ਵਿਚ ਪੁਸਤਕ ਦਾ ਲੇਖਕ ਵੀ ਸ਼ਾਮਿਲ ਹੈ’। ਇਹ ਦਾਅਵਾ ਹੈ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਉਪਰ ਹੋਏ ਫੌਜੀ ਹਮਲੇ ਦੌਰਾਨ ਫੌਜੀ ਘੇਰੇ ਵਿਚੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਬਚ ਨਿਕਲਣ ਨਾਲ ਜੁੜੀਆਂ ਦੰਦ ਕਥਾਵਾਂ ਦੀ ਬਾਤ ਪਾਉਣ ਵਾਲੀ ,1987 ਵਿਚ ਛਪੀ ਉਸ ਪੁਸਤਕ ਦੇ ਲੇਖਕ ਦਾ ਜੋ ਦੁਬਾਰਾ ਬਾਜ਼ਾਰ ਵਿਚ ਆਉਣ ਨਾਲ ਇਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਰਹੀ ਹੈ।
sant
ਕਨਾਟ ਸਰਕਸ ਜਲੰਧਰ ਵਾਸੀ, ਸੁਰਜੀਤ ਜਲੰਧਰੀ ਨਾਮੀ ਇੱਕ ਲੇਖਕ ਵਲੋਂ ਲਿਖੀ ਗਈ ਪੁਸਤਕ ‘ਭੇਤ ਭਰੇ ਪ੍ਰਗਟਾਵੇ’ ਵੀਹਵੀਂ ਸਦੀ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਜਨਮ ਤੋਂ ਪਹਿਲਾਂ ਦੇ ਹਾਲਾਤਾਂ ਤੋਂ ਲੈਕੇ ਉਨ੍ਹਾ ਦੇ ਜਨਮ, ਸਕੂਲੀ ਵਿਦਿਆ, ਦਮਦਮੀ ਟਕਸਾਲ ਨਾਲ ਜੁੜਨ ਤੋਂ ਲੈਕੇ ਇਸ ਮਹਾਨ ਸੰਸਥਾ ਦੇ ਮੁਖੀ ਬਨਣ ਤੇ ਫਿਰ ਸ਼ਹਾਦਤ ਤੀਕ ਦੇ ਸਫਰ ਨਾਲ ਜੁੜੀਆਂ ਅਨਗਿਣਤ ਅਜਿਹੀਆਂ ਘਟਨਾਵਾਂ ਨੂੰ ਬਿਆਨਦੀ ਹੈ ਜੋ ਕਿ ਨਵੀਂ ਪੀੜ੍ਹੀ ਦੇ  ਪਾਠਕਾਂ ਲਈ ਅੱਜ ਵੀ ਨਵੀਆਂ ਤੇ ਹੈਰਾਨੀਜਨਕ ਹਨ। ਸੰਤ ਜਰਨੈਲ ਸਿੰਘ ਖਾਲਸਾ ਦੇ ਬੀਬੀ ਪ੍ਰੀਤਮ ਕੌਰ ਦੇ ਨਾਲ ਹੋਏ ਆਨੰਦ ਕਾਰਜ ਦੀ ਗੱਲ ਕਰਦਿਆਂ ਪੁਸਤਕ ਵਿੱਚ ਅੰਕਿਤ ਤੱਥਾਂ ਨੂੰ ਮੰਨਿਆ ਜਾਏ ਤਾਂ ਸੰਤਾਂ ਦੀਆਂ ਲਾਵਾਂ ਦੋ ਵਾਰ ਪੜ੍ਹੀਆਂ ਗਈਆਂ ਹੈ, ਵਿਆਹ ਉਪਰੰਤ ਸੰਤ ਜੀ ਧਰਮ ਪਤਨੀ ਨੂੰ ਸਿੱਧੇ ਘਰ ਲਿਜਾਣ ਦੀ ਬਜਾਏ ਪਹਿਲਾਂ ਗੁਰਦੁਆਰਾ ਸਾਹਿਬ ਪੁਜੇ, ਇਥੇ ਟਕਸਾਲ ਦੇ ਪੰਜ ਪਿਆਰਿਆਂ ਪਾਸੋਂ ਅੰਮ੍ਰਿਤ ਛਕਾਇਆ ਤੇ ਫਿਰ ਗ੍ਰਹਿ ਪ੍ਰਵੇਸ਼ ਕੀਤਾ। ਸੰਤ ਜੀ ਦੇ ਫੌਜੀ ਹਮਲੇ ਵਿਚੋਂ ਬੱਚ ਨਿਕਲਣ ਦੀ ਗੱਲ ਕਰਦਿਆਂ ਤਰਕ ਦਿੱਤਾ ਗਿਆ ਹੈ ਕਿ ਇਹ ਚਰਚਾ 6 ਜੂਨ 1984 ਨੂੰ ਫੌਜ ਵਲੋਂ ਦੇਰ ਸ਼ਮ ਦਿੱਤੀ ਗਈ ਕਰਫਿਉ ਵਿਚ ਢਿੱਲ ਸਮੇਂ ਹੀ ਸ਼ੁਰੂ ਹੋ ਗਈ ਸੀ। ਸੰਤਾਂ ਦੇ ਮਿਰਤਕ ਸਰੀਰ ਦੇ ਪੋਸਟ ਮਾਰਟਮ ਤੇ ਸਰਕਾਰੀ ਤੌਰ ਤੇ ਜਾਰੀ ਤਸਵੀਰ ਤੇ ਬਾਅਦ ਵਿਚ ਵੀ ਕÂਈ ਮੈਗਜੀਨਾਂ ਤੇ ਅਖਬਾਰਾਂ ਵਲੋਂ ਸੰਤਾਂ ਦੀਆਂ ਛਾਪੀਆਂ ਤਸਵੀਰਾਂ ਦੇ ਸੰਤਾਂ ਦੇ ਅਸਲ ਸਰੂਪ ਨਾਲੋਂ ਵਖਰੇਵੇਂ ਬਿਆਨਦਿਆਂ ਲੇਖਕ ਪਾਸ ਤਰਕ ਤੇ ਜਾਣਕਾਰੀ ਦੇਣ ਵਾਲੇ ਸਰੋਤਾਂ ਦਾ ਅਨਮੋਲ ਖਜਾਨਾ ਨਜਰ ਪੈਂਦਾ ਹੈ। ਪੁਸਤਕ ਇਹ ਵੀ ਸਵਾਲ ਖੜਾ ਕਰਦੀ ਹੈ ਕਿ ਕੀ ਸੰਤਾਂ ਦਾ ਬਰਾੜ ਗੋਤ ਨਾਲ ਸਬੰਦਤ ਹੋਣਾ ਹੀ ਸੰਤਾਂ ਨੂੰ ਲਾਸ਼ਾਂ ਦੇ ਨਾਲ ਕੰਪਲੈਕਸ ਚੋਂ ਬਾਹਰ ਕੱਢਣ ਵਿਚ ਸਹਾਈ ਹੋਇਆ।ਕੀ ਸਮਤ ਅਲੋਪ ਹੋਣ ਦੀ ਸਮਰੱਥਾ ਰੱਖਦੇ ਸਨ ?ਕੀ ਸੰਤਾਂ ਨੇ ਅਕਤੂਬਰ 1984 ਦੀ ਬਾਬਾ ਖੜਕ ਸਿੰਘ ਵਲੋਂ ਸ੍ਰੀ ਦਰਬਾਰ ਸਾਹਿਬ ਦੇ ਅੰਮ੍ਰਿਤ ਸਰੋਵਰ ਦੀ ਕਰਵਾਈ ਕਾਰਸੇਵਾ ਵਿਚ ਵੀ ਹਿੱਸਾ ਲਿਆ?ਕੀ ਸੰਤ ਜੀ  ਇਸ ਉਪਰੰਤ ਵੀ ਅਕਸਰ ਬਾਬਾ ਖੜਕ ਸਿੰਘ ਜੀ ਨੂੰ ਮਿਲਕੇ, ਵਿਚਾਰਾਂ ਕਰਦੇ ਰਹੇ ?ਕੀ ਦਮਦਮੀ ਟਕਸਾਲ ਵਿਚ ਮੌਜੂਦ ਸੰਤ ਜਰਨੈਲ ਸਿੰਘ ਖਾਲਸਾ ਦੇ ਦੋ ਹੋਰ ਹਮਸ਼ਕਲ ਸਿੰਘ ਸਨ?ਕੀ ਸਰਕਾਰ ਨੇ ਅਜੇਹੇ ਕਿਸੇ ਸ਼ਹੀਦ ਹੋਏ ਸਿੰਘ ਦੀ ਤਸਵੀਰ ਪੇਸ਼ ਕਰਕੇ ਸੰਤਾਂ ਦੇ ਸ਼ਹੀਦ ਹੋ ਜਾਣ ਦਾ ਦਾਅਵਾ ਕੀਤਾ ਸੀ?ਕਿਉਂਕਿ ਜੇਕਰ ਜੂਨ 1984 ਦੇ ਫੌਜੀ ਹਮਲੇ ਦੌਰਾਨ ਸੰਤ ਜਰਨੈਲ ਸਿੰਘ ਹੀ ਸ਼ਹੀਦ ਹੋਏ ਹੁੰਦੇ ਤਾਂ ਪੁਸਤਕ ਅਨੁਸਾਰ ਸਰਕਾਰ ਨੇ ਲਾਸ਼ ਪ੍ਰੀਵਾਰ ਨੂੰ ਜਰੂਰ ਸੌਪਣੀ ਸੀ ।ਆਖਿਰ ਸੰਤਾਂ ਦਾ ਤੀਰ ,ਜਰਮਨੀ ਦਾ ਬਣਿਆ ਮਾਊਜਰ ਸਾਹਿਤ ਰਿਵਾਲਵਰ ਕਿਥੇ ਗਿਆ ?ਕੀ ਸੰਤ ਕਿਸੇ ਫੋਜੀ ਗੱਡੀ ਵਿਚ ਸਿੱਖ ਫੌਜੀਆਂ ਸਹਿਤ ਬਾਹਰ ਨਿਕਲੇ ਸਨ? ਕੀ ਵਾਕਿਆ ਹੀ ਜੂਨ 1984 ਵਿਚ ਭਾਰਤੀ ਫੌਜ ਵਲੋਂ ਕੋਈ ਅਜੇਹਾ ਅਲਰਟ ਜਾਰੀ ਕੀਤਾ ਗਿਆ ਸੀ ਕਿ ਹਰ ਗੱਡੀ ਦੀ ਚੰਗੀ ਤਰ੍ਹਾ ਘੋਖ ਕੀਤੀ ਜਾਵੇ ਕਿਉਂਕਿ ਸੰਤ ਭਿੰਡਰਾਂਵਾਲੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚੋਂ ਗਾਇਬ ਸਨ ।ਜੇਕਰ ਸੰਤ ਵਾਕਿਆ ਹੀ ਸ਼ਹੀਦ ਹੋਏ ਹੁੰਦੇ ਤੇ ਉਨ੍ਹਾ ਦਾ ਸਰੀਰ(ਲਾਸ਼)ਮਿਲ ਜਾਂਦੀ ਤਾਂ ਫੌਜ ਨੇ ਅਜੇਹਾ ਅਲਰਟ ਜਾਰੀ ਨਹੀ ਸੀ ਕਰਨਾ ।ਆਖਿਰ ਫੋਜੀ ਕੈਂਪਾਂ ਵਿਚ ਹਰ ਬੰਦੀ ਨੂੰ ਇਹ ਕਿਉਂ ਪੁਛਿਆ ਗਿਆ ਕਿ ਸੰਤ ਕਿਥੇ ਹਨ? ਜਲੰਧਰ ਸਥਿਤ ਪਾਸਪੋਰਟ ਦਫਤਰ ਨੂੰ ਇਹ ਹਦਾਇਤਾਂ ਕਿਉਂ ਜਾਰੀ ਹੋਈਆਂ  ਕਿ ਜਰਨੈਲ ਸਿੰਘ ਨਾਮੀ 35-40 ਸਾਲ ਦੇ ਕਿਸੇ ਵੀ ਵਿਅਕਤੀ ਨੂੰ ਪਾਸਪੋਰਟ ਨਾ ਜਾਰੀ ਕੀਤਾ ਜਾਵੇ?ਪੁਸਤਕ ਵਿਚ ਉਠਾਏ ਗਏ ਇਹ ਕੁਝ ਅਹਿਮ ਸਵਾਲ ਹਨ ਜਿਨ੍ਹਾ ਦਾ ਲੇਖਕ ਪਾਸ ਤਰਕ ਸਾਹਿਤ ਜਵਾਬ ਵੀ ਹੈ। ਸਿੱਖ ਸੰਘਰਸ਼ ਨਾਲ ਸਬੰਧਤ ਪੁਸਤਕਾਂ ਛਾਪਣ ਵਾਲੇ ਪ੍ਰਕਾਸ਼ਿਕ, ਗੁਰਮਤਿ ਪੁਸਤਕ ਭੰਡਾਰ, ਨਿਊ ਘੰਟਾਘਰ ਮਾਰਕੀਟ ਵਲੋਂ ਛਪਵਾਈ ਗਈ 136 ਪੰਨਿਆ ਦੀ ਇਸ ਪੁਸਤਕ ਦੇ ਲੇਖਕ ਦਾ ਦਾਅਵਾ ਹੈ ਕਿ ਭਿੰਡਰਾਂਵਾਲੇ ਸੰਤਾਂ ਦੇ ਬਹੁਤ ਸਾਰੇ ਸੇਵਕਾਂ ,ਸ਼ਰਧਾਲੂਆਂ ਅਤੇ ਪੈਰੋਕਾਰਾਂ ਵਲੋਂ ਉਸਨੂੰ ਆਖਿਆ ਗਿਆ ਸੀ ਕਿ ਜਿਥੇ ਤਸਵੀਰ ਦਾ ਇਕ ਰੁੱਖ ਪੇਸ਼ ਕੀਤਾ ਹੈ ਉਥੇ ਦੂਜਾ ਪਾਸਾ ਵੀ ਪੇਸ਼ ਕਰ ਦਿੱਤਾ ਜਾਵੇ। ਸਮਾ ਪਾਕੇ ਜੇ ਇਹ ਤਸਵੀਰ ਧੁੰਦਲੀ ਜਾਂ ਨੈਗੇਟਿਵ ਸਾਬਤ ਹੋਵੇ ਤਾਂ ਪਾਠਕਾਂ ਅੱਗੇ ਉਹੀ ਲੋਕ ਜਵਾਬਦੇਹ ਹੋਣਗੇ ਜਿਨ੍ਹਾ ਨੇ ਇਹ ਤਸਵੀਰ ਖਿੱਚੀ ਹੈ , ਲੇਖਕ ਨਹੀ ਕਿਉਂਕਿ ਉਹ ਤਾਂ ਸਿਰਫ ਪੇਸ਼ਕਾਰ ਹੈ ।’ਲੇਖਕ ਇਹ ਵੀ ਕਹਿੰਦਾ ਹੈ ਕਿ  ਉਸਨੂੰ ਅਜੇ ਵੀ ਸ਼ੱਕ ਹੈ ਕਿ ਸੰਤ ਜੀ ਨਹੀ ਰਹੇ ,ਉਹ ਸ਼ਹੀਦ ਹੋ ਚੁਕੇ ਹਨ । ਇਸ ਬਾਰੇ ਉਹ ਆਪਣੇ ਵਲੋਂ ਪਹਿਲਾਂ ਦਿੱਤੀਆਂ ਦਲੀਲਾਂ ਤੇ ਅੱਜ ਵੀ ਕਾਇਮ ਹੈ । ਲੇਕਿਨ ਬ੍ਰਹਮ -ਗਿਆਨੀ ਅਤੇ ਅੰਤਰਜਾਮੀ ਮਹਾਂਪੁਰਸ਼ਾਂ ਦੇ ਦ੍ਰਿੜ ਨਿਸ਼ਚੈ ਤੇ ਵਿਸ਼ਵਾਸ਼ ਅੱਗੇ ਦਲੀਲਾਂ ਅਤੇ ਕਿਆਸ-ਅਰਾਈਆਂ ਨਹੀ ਅਟਕ ਸਕਦੀਆਂ।

WRITTEN BY