Skip to content
Independent perspectives. Global stories.
BREAKING

ਪ੍ਰੋ. ਬੋਲੀਨਾ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਸਲਾਹਕਾਰ ਬਣੇ

Share this story

ਅੰਮ੍ਰਿਤਸਰ, 13 ਜੁਲਾਈ (ਨਰਿੰਦਰ ਪਾਲ ਸਿੰਘ)-ਲਾਇਲਪੁਰ ਖਾਲਸਾ ਕਾਲਜ ਜਲੰਧਰ ਤੋਂ ਸੇਵਾ ਮੁਕਤ ਹੋਏ ਪ੍ਰੋ. ਹਰਬੰਸ ਸਿੰਘ ਬੋਲੀਨਾ, ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਦੇ ਸਲਾਹਕਾਰ ਹੋਣਗੇ। ਪ੍ਰੋ. ਬੋਲੀਨਾ ਇਸਤੋਂ ਪਹਿਲਾਂ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਕਰਮਵਾਰ ਮਾਰਚ 1999 ਤੋਂ ਨਵੰਬਰ 2000 ਅਤੇ ਸਤੰਬਰ 2004 ਤੋਂ ਨਵੰਬਰ 2004 ਤੀਕ ਸਲਾਹਕਾਰ ਰਹਿ ਚੁਕੇ ਹਨ ।
harbans lal
ਪੰਥਕ ਪਿਛੋਕੜ ਵਾਲੇ ਸ. ਬੋਲੀਨਾ, ਸਿੱਖ ਕੌਮ ਦੀਆਂ ਸ਼ਤਾਬਦੀਆਂ ਦੌਰਾਨ ਸਾਹਿਤ ਤਿਆਰ ਕਰਨ ਪਿੱਛੇ ਦਿਮਾਗ ਸਮਝੇ ਜਾਂਦੇ ਹਨ । ਮੁਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਦੇ ਖੇਮੇ ਨਾਲ  ਸਬੰਦਤ ਪ੍ਰੋ:ਬੋਲੀਨਾ ਕਮੇਟੀ ਦੇ ਵਿਦਿਅਕ ਅਦਾਰਿਆਂ ਵਿੱਚ ਕੀਤੇ ਗਏ ਸੁਧਾਰ ਦੇ ਸੂਤਰਧਾਰ ਵਜੋਂ ਜਾਣੇ ਜਾਂਦੇ ਹਨ।ਭਾਵੇਂ ਸ਼੍ਰੋਮਣੀ ਕਮੇਟੀ ਨੇ ਇਸ ਬਾਰੇ ਅਜੇ ਤੀਕ ਕੋਈ ਅਧਿਕਾਰਤ ਜਾਣਕਾਰੀ ਮੁਹਈਆ ਨਹੀ ਕਰਵਾਈ ਲੇਕਿਨ ਪ੍ਰੋ. ਸਾਹਿਬ ਦੇ ਜਾਣਕਾਰ ਇਸ ਨਵੀਂ ਨਿਯੁਕਤੀ ਦੀ ਪੁਸ਼ਟੀ ਕਰਦੇ ਹਨ।

WRITTEN BY