ਯੂ.ਕੇ ਵਲੋਂ ਪੰਜਾਬ ਵਿਚ ਸਕਿਲ ਡਿਵੈਲਪਮੈਂਟ ਸੈਂਟਰ ਸਥਾਪਤ ਕੀਤੇ ਜਾਣਗੇ: ਚੰਨੀ

ਬ੍ਰਿਟਿਸ ਡਿਪਟੀ ਹਾਈ ਕਮਿਸਨ ਦੀ ਅਗਵਾਈ ਵਿਚ ਵਫਦ ਵਲੋਂ ਤਕਨੀਕੀ ਸਿਖਿਆ ਮੰਤਰੀ ਨਾਲ ਮੁਲਾਕਾਤ

ਚੰਡੀਗੜ, 24 ਅਗਸਤ: ਪੰਜਾਬ ਦੇ ਤਕਨੀਕੀ ਸਿਖਿਆ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਬ੍ਰਿਟਸ਼ ਡਿਪਟੀ ਹਾਈ ਕਮਿਸਨਰ ਚੰਡੀਗੜ੍ਹ, ਸ੍ਰੀ ਐਂਡ੍ਰਿਊ ਅਇਰੇ ਦੀ ਅਗਵਾਈ ਵਿਚ ਇਕ ਵਫਦ ਨਾਲ ਮੁਲਾਕਾਤ ਕੀਤੀ। ਸਕਿਲ ਡਿਵੈਲਪਮੈਂਟ ਦੇ ਖੇਤਰ ਵਿਚ ਕੰਮ ਕਰਨ ਵਾਲੀ ਯੂ.ਕੇ ਦੀ ਮੰਨੀ ਪ੍ਰਮੰਨੀ ਏਜੰਸੀ ’ਯੂ.ਕੇ ਸਕਿਲਜ’ ਦੇ ਇਕ ਵਫਦ ਨਾਲ ਹੋਈ ਮੀਟਿੰਗ ਤੋਂ ਬਾਅਦ ਸ੍ਰੀ ਚੰਨੀ ਨੇ ਕਿਹਾ ਕਿ ਦੋਵਾਂ ਧਿਰਾਂ ਨੇ ਮਿਆਰੀ ਹੁਨਰ ਵਿਕਾਸ ਲਈ ਪੰਜਾਬ ਵਿਚ ਹੁਨਰ ਕੇਂਦਰ ਸਥਾਪਤ ਕਰਨ ਲਈ ਇਕ ਸਮਝੌਤੇ ਦੀ ਸਿਧਾਂਤਕ ਤੌਰ ’ਤੇ ਪ੍ਰਵਾਨਗੀ ਦੇ ਦਿਤੀ ਹੈ। ਵਿਦੇਸਾਂ ਵਿਚ ਰੋਜਗਾਰ ਦੇ ਲਈ ਸੂਬੇ ਦੇ ਨੌਜਵਾਨਾਂ ਦੀ ਸਿਖਲਾਈ ਅਤੇ ਉਨ੍ਹਾਂ ਦੀ ਪਲੇਸਮੈਂਟ ਲਈ ਸਮਝੌਤੇ ਦੇ ਨਿਯਮ ਅਤੇ ਸਰਤਾਂ ਬਾਰੇ ਬੈਠਕ ਵਿਚ ਵਿਚਾਰ ਕੀਤੀ ਗਈ ਅਤੇ ਇਸ ਸਮਝੌਤੇ ਦੇ ਸੋਧੇ ਖਰੜੇ ਨੂੰ ਅਗਲੇ ਮਹੀਨੇ ਸਹੀਬੱਧ ਕੀਤਾ ਜਾਵੇਗਾ। ਸ੍ਰੀ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਰਾਜ ਦੇ ਨੌਜਵਾਨਾਂ ਨੂੰ ਵਧੀਆ ਹੁਨਰ ਵਿਕਾਸ ਦੀ ਸਿਖਲਾਈ ਦੇਣ ਲਈ ਵਚਨਬਧ ਹੈ ਅਤੇ ਨਾਲ ਹੀ ਦੁਨੀਆ ਭਰ ਵਿਚ ਉਨ੍ਹਾਂ ਦੀ ਪਲੇਸਮੈਂਟ ਨੂੰ ਯਕੀਨੀ ਬਣਾਉਣ ਲਈ ਵਚਨਬਧ ਵੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਹੀ ਹੁਨਰ ਵਿਕਾਸ ਲਈ ਅਤੇ ਵਿਦੇਸ਼ਾਂ ਵਿਚ ਰੁਜ਼ਗਾਰ ਲਈ ਯੂ.ਕੇ. ਸਰਕਾਰ ਦੇ ਨਾਲ ਇਕ ਸਮਝੌਤਾ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸੇ ਲੜੀ ਨੂੰ ਅੱਗੇ ਤੋਰਦਿਆਂ ਪੰਜਾਬ ਸਰਕਾਰ ਇਹ ਸਮਝੌਤਾ ਕਰਨ ਜਾ ਰਹੀ ਹੈ। ਤਕਨੀਕੀ ਸਿੱਖਿਆ ਮੰਤਰੀ ਨੇ ਪੰਜਾਬ ਦੇ ਸਕਿਲ ਡਿਵੈਲਪਮੈਂਟ ਮਿਸਨ ਦੇ ਨਾਲ ਦੇਸ਼ ਭਰ ਤੋਂ ਹੋਰ ਪ੍ਰਸਿਧ ਹੁਨਰ ਵਿਕਾਸ ਪਾਰਟਨਰ ਜੋੜਨ ਦੀ ਗੱਲ ‘ਤੇ ਜੋਰ ਦਿੰਦਿਆਂ ਕਿਹਾ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਨਾਲ ਵਿਦੇਸੀ ਪਾਰਟਨਰ ਵੀ ਜੋੜੇ ਜਾਣ ਤਾਂ ਜੋ ਪੰਜਾਬੀ ਨੌਜਵਾਨਾਂ ਨੂੰ ਆਸਾਨੀ ਨਾਲ ਵਿਦੇਸੀ ਕੰਪਨੀਆਂ ਵਿਚ ਰੁਜ਼ਗਾਰ ਮਿਲ ਸਕੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਪੰਜਾਬ ਸਕਿਲ ਡਿਵੈਲਪਮੈਂਟ ਮਿਸਨ ਦੇ ਸਿਖਲਾਈ ਅਤੇ ਪਲੇਸਮੈਂਟ ਪ੍ਰੋਗਰਾਮਾਂ ਦੇ ਬਾਰੇ ਵਿਚ ਸੂਬੇ ਵਿਚ ਵਿਆਪਕ ਜਾਗਰੂਕਤਾ ਮੁਹਿੰਮ ਚਲਾਉਣ ਦੇ ਆਦੇਸ ਵੀ ਦਿੱਤੇ। ਉਨ੍ਹਾਂ ਕਿਹਾ ਕਿ ਸਕਿਲ ਡਿਵੈਲਪਮੈਂਟ ਮਿਸਨ ਦੇ ਸਾਰੇ ਸਿਖਲਾਈ ਪ੍ਰੋਗਰਾਮਾਂ ਬਾਰੇ ਨੌਜਵਾਨਾਂ ਨੂੰ ਸੋਸਲ ਮੀਡੀਆ, ਰਵਾਇਤੀ ਮੀਡੀਆ, ਇਲੈਕਟ੍ਰਾਨਿਕ ਮੀਡੀਆ ਅਤੇ ਪ੍ਰਿੰਟ ਮੀਡੀਆ ਵਰਗੇ ਸਾਰੇ ਮਾਧਿਅਮਾਂ ਦਾ ਪੂਰੀ ਤਰ੍ਹਾਂ ਇਸਤੇਮਾਲ ਕਰਕੇ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ।
ਇਸ ਮੌਕੇ ’ਤੇ ਬਰਤਾਨੀਆ ਦੇ ਸ੍ਰੀ ਐਂਡ੍ਰਿਊ ਅਇਰੇ ਬ੍ਰਿਟਸ਼ ਡਿਪਟੀ ਹਾਈ ਕਮਿਸਨਰ ਚੰਡੀਗੜ੍ਹ, ਸ੍ਰੀ ਤੇਜਵੰਤ ਛਤਵਾਲ, ਐਮ.ਡੀ ਅਤੇ ਸੀ.ਈ.ਓ. ਯੂ.ਕੇ ਸਕਿਲਜ ਲਿਮਟਿਡ, ਸ੍ਰੀ ਜੇਫ ਰੌਸ (ਯੂਕੇ) ਡਾਇਰੈਕਟਰ ਯੂ.ਕੇ ਸਕਿਲਜ ਲਿਮਟਿਡ, ਸ੍ਰੀਮਤੀ ਮਧੂ ਸਲਾਹਕਾਰ ਬ੍ਰਿਟਿਸ ਹਾਈ ਕਮੀਸਨ ਚੰਡੀਗੜ੍ਹ ਅਤੇ ਵਿਭਾਗ ਦੇ ਸੀਨੀਅਰ ਅਧਿਕਾਰੀ ਸ੍ਰੀ ਵਿਜਾਲਿੰਗਮ ਵਾਧੀਕ ਮੁਖ ਸਕਤਰ, ਸ੍ਰੀਮਤੀ ਭਾਵਨਾ ਗਰਗ ਸਕਤਰ ਤਕਨੀਕੀ ਸਿਖਿਆ,

Send this to a friend