ਕ੍ਰਿਸ਼ੀ ਵਿਗਿਆਨ ਕੇਂਦਰ, ਰੂਪਨਗਰ ਵਲੋਂ ਪਿੰਡ ਝੱਲ਼ੀਆਂ ਖੁਰਦ ਅਤੇ ਮਾਹਲਾਂ ਵਿਖੇ ਗਾਜਰ ਘਾਹ ਨੂੰ ਖਤਮ ਕਰਨ ਦੀ ਹਫ਼ਤਾਵਾਰ ਮੁਹਿੰਮ

ਰੂਪਨਗਰ 23 ਅਗਸਤ- ਕ੍ਰਿਸ਼ੀ ਵਿਗਿਆਨ ਕੇਂਦਰ, ਰੂਪਨਗਰ ਵਲੋਂ 16 ਅਗਸਤ ਤੋਂ 22 ਅਗਸਤ ਤੱਕ ਗੋਦ ਲਏ ਪਿੰਡ ਝੱਲ਼ੀਆਂ ਖੁਰਦ ਅਤੇ ਮਾਹਲਾਂ ਵਿਖੇ ਗਾਜਰ ਘਾਹ ਨੂੰ ਖਤਮ ਕਰਨ ਦੀ ਹਫ਼ਤਾਵਾਰ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੀ ਅਗਵਾਈ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ ਡਾ. ਵਿਪਨ ਕੁਮਾਰ ਰਾਮਪਾਲ ਨੇ ਕੀਤੀ। ਉਹਨਾਂ ਨੇ ਕਿਸਾਨਾਂ ਨੂੰ ਦੱਸਿਆ ਕਿ ਗਾਜਰ ਘਾਹ ਫਰਵਰੀ ਮਹੀਨੇ ਤੋਂ ਜੰਮਣਾ ਸ਼ੁਰੂ ਹੁੰਦਾ ਹੈ ਅਤੇ ਬਰਸਾਤਾਂ ਵਿੱਚ ਭਰ ਜ਼ੋਬਨ ਤੇ ਆ ਜਾਂਦਾ ਹੈ। ਇਹ ਗਾਜਰ ਘਾਹ ਕਈ ਬਿਮਾਰੀਆਂ ਜਿਵੇਂ ਕਿ ਐਲਰਜ਼ੀ, ਸਾਹ ਅਤੇ ਚਮੜੀ ਦੇ ਰੋਗ ਵੀ ਉਤਪਨ ਕਰਦਾ ਹੈ। ਇਸ ਨੂੰ ਵਾਰ ਵਾਰ ਕੱਟ ਕੇ ਜਾਂ ਜੜੋਂ ਪੁੱਟ ਕੇ ਸਮਾਪਤ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਹ ਨਦੀਨ ਦੀ ਰੋਕਥਾਮ ਰਾਊਡ ਅੱਪ (ਗਲਾਈਫੋਸੇਟ 41 ਤਾਕਤ) 1.0 ਲੀਟਰ ਪ੍ਰਤੀ ਏਕੜ ਜਾਂ ਐਕਸਲ ਮੈਰਾ (ਗਲਾਈਫੋਸੇਟ 71 ਤਾਕਤ) 600 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਖਤਮ ਕੀਤਾ ਜਾ ਸਕਦਾ ਹੈ। ਇਸ ਮੁਹਿੰਮ ਵਿੱਚ ਮੰਨਸੈਂਟੋ ਕੰਪਨੀ ਅਤੇ ਯੂ.ਪੀ.ਐਲ. ਕੰਪਨੀ ਵਲੋਂ ਗਲਾਈਫੋਸੇਟ ਦਵਾਈ ਦਾ ਯੋਗਦਾਨ ਪਾਇਆ। ਇਸ ਮੁਹਿੰਮ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਵਕ੍ਹਅਸ਼ੋਕ ਕੁਮਾਰ ਅਤੇ ਡਾ. ਉਪਿੰਦਰ ਸਿੰਘ ਨੇ ਭਾਗ ਲਿਆ। ਇਸ ਮੁਹਿੰਮ ਦੇ ਚਲਦਿਆਂ ਕੇ.ਵੀ.ਕੇ. ਦੇ ਫਾਰਮ ਅਤੇ ਦਫਤਰ ਦੇ ਆਲੇ-ਦੁਆਲੇ ਅਤੇ ਸੜਕਾਂ ਦੇ ਨਾਲ-ਨਾਲ ਗਾਜਰ ਬੂਟੀ ਦਾ ਸਫਾਇਆ ਕੀਤਾ ਗਿਆ। ਇਸ ਮੁਹਿੰਮ ਵਿੱਚ ਪਿੰਡ ਮਾਹਲਾਂ ਅਤੇ ਝੱਲੀਆਂ ਖੁਰਦ ਦੇ ਮੋਹਤਵਾਰ ਕਿਸਾਨਾਂ ਤੋਂ ਇਲਾਵਾ ਝੱਲੀਆਂ ਖੁਰਦ ਦੇ ਸਰਕਾਰੀ ਹਾਈ ਸਕੂਲ ਦੇ ਵਿਦਿਆਰਥੀਆਂ ਨੇ ਵੀ ਭਾਗ ਲਿਆ। ਇਸ ਮੁਹਿੰਮ ਅਧੀਨ ਪਿੰਡ ਝੱਲੀਆਂ ਖੁਰਦ ਦੇ ਸਰਕਾਰੀ ਹਾਈ ਸਕੂਲ ਵਿੱਚ ਜਾਗਰੂਕਤਾ ਪ੍ਰੋਗਰਾਮ ਵੀ ਕਰਵਾਇਆ ਗਿਆ, ਜਿਸ ਵਿੱਚ ਸਕੂਲ ਦੇ ਵਿਦਿਆਰਥੀਆਂ ਅਤੇ ਕਿਸਾਨਾਂ ਨੇ ਹਿੱਸਾ ਲਿਆ।ਪ੍ਰੋਗਰਾਮ ਤੋਂ ਬਾਅਦ ਸਕੂਲੀ ਬੱਚਿਆਂ ਦੇ ਨਾਲ ਪਿੰਡ ਵਿੱਚ ਗਾਜਰ ਘਾਹ ਦੀ ਰੋਕਥਾਮ ਬਾਰੇ ਰੈਲੀ ਵੀ ਕੀਤੀ ਗਈ।ਇਸ ਰੈਲੀ ਅਧੀਨ ਪਿੰਡਾਂ ਦੀਆਂ ਮੁੱਖ ਥਾਵਾਂ ਜਿਵੇਂ ਸਕੂਲ, ਸਮਸ਼ਾਨ ਘਾਟ, ਸੜਕਾਂ ਦੇ ਆਲੇ ਦੁਆਲੇ ਗਾਜ਼ਰ ਘਾਹ ਅਤੇ ਭੰਗ ਉੱਤੇ ਦਵਾਈ ਦਾ ਸਪਰੇਅ ਕੀਤਾ ਗਿਆ। ਪਿੰਡ ਵਾਸੀਆਂ ਨੇ ਵੱਧ ਚੜ੍ਹ ਕੇ ਸਪਰੇਅ ਕਰਨ ਵਿੱਚ ਹਿੱਸਾ ਪਾਇਆ।

Send this to a friend