ਬਾਬਾ ਲੌਂਗਪੁਰੀ ਜੀ ਅਤੇ ਸੰਤ ਬਚਨਪੁਰੀ ਜੀ ਦੇ ਸਲਾਨਾ ਜੋੜ ਮੇਲੇ ’ਤੇ ਪੱਖੋ ਕਲਾਂ ’ਚ ਰੌਣਕਾਂ

ਪੱਖੋ ਕਲਾਂ (ਬਰਨਾਲਾ), 22 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਪਿਛਲੇ 36 ਸਾਲਾਂ ਤੋਂ ਇਲਾਕੇ ਵਿੱਚ ਵਿੱਦਿਆ ਦਾ ਚਾਨਣਾ ਮੁਨਾਰਾ ਬਣੀ ਮਸ਼ਹੂਰ ਵਿੱਦਿਅਕ ਸੰਸਥਾ ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਵਿਖੇ ਬ੍ਰਹਮਲੀਨ ਸੰਤ ਬਾਬਾ ਲੌਂਗਪੁਰੀ ਜੀ ਅਤੇ ਸੰਤ ਬਚਨਪੁਰੀ ਜੀ ਦੇ ਸਲਾਨਾ ਜੋੜਮੇਲੇ ਤੇ ਸੰਸਥਾ ਦੇ ਪ੍ਰਧਾਨ ਸੰਤ ਬਾਬਾ ਚਰਨਪੁਰੀ ਜੀ ,ਮੈਨੇਜਿੰਗ ਟਰੱਸਟੀ ਸ੍ਰ: ਰਵਿੰਦਰਜੀਤ ਸਿੰਘ ਬਿੰਦੀ ਦੀ ਅਤੇ ਸਮੂਹ ਮੈਨੇਜਮੈਂਟ ਦੀ ਯੋਗ ਅਗਵਾਈ ਹੇਠ ਸਕੂਲ ਦਾ ਸਲਾਨਾ ਸੱਭਿਆਚਰਕ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਬਾਬਾ ਜੀ ਅਤੇ ਸਮੂਹ ਮੈਨੇਜਮੈਂਟ ਕਮੇਟੀ, ਸਟਾਫ ਦੁਆਰਾ ਜੋਤੀ ਪ੍ਰਚੰਡ ਕਰਕੇ ਕੀਤੀ ਗਈ। ਸੱਭਿਆਚਾਰਕ ਪ੍ਰੋਗਰਾਮ ਦੇ ਦੂਸਰੇ ਦਿਨ ਸੀਨੀਅਰ ਸੈਕੰਡਰੀ ਵਿੰਗ ਦੇ ਬੱਚਿਆਂ ਨੇ ਵੱਖ ਵੱਖ ਵੰਨਗੀਆਂ ਪੇਸ਼ ਕਰਕੇ ਪ੍ਰੋਗਰਾਮ ਵਿੱਚ ਹਾਜ਼ਰ ਸਭ ਸਰੋਤਿਆਂ ਦਾ ਦਿਲ ਜਿੱਤ ਲਿਆ। ਪ੍ਰੋਗਰਾਮ ਦੀ ਸ਼ੁਰਆਤ ਬੱਚਿਆਂ ਦੁਆਰਾ ਪ੍ਰਮਾਤਮਾ ਦੀ ਉਸਤਤ ਕਰਕੇ ਕੀਤੀ ਗਈ।ਇਸਤੋਂ ਬਾਅਦ ਬੱਚਿਆਂ ਨੇ ਪੂਰੇ ਜੋਸ਼ ਨਾਲ ਆਪਣੀਆਂ ਪੇਸ਼ਕਾਰੀਆਂ ਪੇਸ਼ ਕੀਤੀਆ। ਇਸ ਮੌਕੇ ਪ੍ਰੋਗਰਾਮ ਵਿੱਚ ਵਿਸ਼ੇਸ ਮਹਿਮਾਨ ਦੇ ਤੌਰ ਤੇ ਪਹੁੰਚੇ ਸ੍ਰੀਮਤੀ ਰਾਜਵੰਤ ਕੌਰ (ਜ਼ਿਲ੍ਹਾ ਸਿੱਖਿਆ ਅਫਸਰ ਬਰਨਾਲਾ) ਸੀਨੀਅਰ ਸੈਕੰਡਰੀ, ਸੰਜੇ ਸਿੰਗਲਾ (ਉ¤ਪ ਜ਼ਿਲ੍ਹਾ ਸਿੱਖਿਆ ਅਫਸਰ ਬਰਨਾਲਾ) ਸੀਨੀਅਰ ਸੈਕੰਡਰੀ ਨੇ ਪ੍ਰੋਗਰਾਮ ਅਤੇ ਸੰਸਥਾ ਦੀ ਸਲਾਘਾ ਕਰਦੇ ਹੌਏ ਨਿਰੋਲ ਪੇਂਡੂ ਖੇਤਰ ਵਿੱਚ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੀ ਪ੍ਰਸੰਸਾਂ ਕੀਤੀ ਅਤੇ ਇਸ ਮੌਕੇ ਪਹੁੰਚੇ ਸੰਜੀਵ ਸ਼ਰਮਾਂ (ਬੀ.ਡੀ.ਪੀ.ਓ. ਬਰਨਾਲਾ), ਸਰਪੰਚ ਸੁਖਪਾਲ ਸਿੰਘ ਸਮਰਾਂ, ਸਮੂਹ ਮੈਨੇਜਮੈਂਟ ਅਤੇ ਸਟਾਫ ਵੱਲੋਂ ਵੱਖ ਵੱਖ ਖੇਤਰਾਂ ਵਿੱਚ ਮੋਹਰੀ ਰਹਿਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮੂਹ ਕਮੇਟੀ ਮੈਂਬਰਾਨ ਸ੍ਰ:ਸੁਖਦੇਵ ਸਿੰਘ, ਮਾਸਟਰ ਗਲੋਦਰ ਖਾਨ, ਸ੍ਰ:ਮਲਕੀਤ ਸਿੰਘ, ਸੂਬੇਦਾਰ ਹਰਭਜਨ ਸਿੰਘ, ਸ੍ਰ:ਗੁਰਜੰਟ ਸਿੰਘ ਮਾਨ, ਸ੍ਰ: ਜਗਮੇਲ ਸਿੰਘ, ਲੈਕਚਰਾਰ ਜਗਮੇਲ ਸਿੰਘ, ਸ੍ਰ:ਬਲਦੇਵ ਸਿੰਘ, ਦੀਵਾਨ ਚੰਦ, ਗੁਰਜੰਟ ਸਿੰਘ ਸਿੱਧੂ, ਸਕੂਲ ਪ੍ਰਿੰਸੀਪਲ ਬਲਵਿੰਦਰ ਕੌਰ, ਗੁਰਪ੍ਰੀਤ ਕੌਰ, ਸਜੀ ਥਾਮਸ ਸਮੂਹ ਸਕੂਲ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

Send this to a friend