ਜਲਾਲਾਬਾਦ, 21 ਅਗਸਤ (ਸਚਿਨ ਮੋਂਗਾ)- ਪੰਡਿਤ ਦੀਨਦਿਆਲ ਉਪਾਧਿਆਏ ਜੀ ਦੇ ਜਨਮ ਸ਼ਤਾਬਦੀ ਸਾਲ ਨੂੰ ਲੈ ਕੇ ਖੇਡੋ ਭਾਰਤ ਦੇ ਤਹਿਤ ਭਾਰਤੀਯ ਜਨਤਾ ਯੁਵਾ ਮੋਰਚਾ ਦੇ ਮੰਡਲ ਪ੍ਰਧਾਨ ਗਗਨ ਵਾਟਸ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਸਥਾਨਕ ਸ਼੍ਰੀ ਦੇਵੀ ਦੁਆਰਾ ਮੰਦਿਰ ਵਿੱਚ ਸੰਪੰਨ ਹੋਈ। ਇਸ ਮੀਟਿੰਗ ਵਿੱਚ ਭਾਜਯੂਮੋ ਦੇ ਜਿਲਾ ਪ੍ਰਧਾਨ ਗੁਰਜੀਤ ਸੰਧੂ ਨੇ ਦੱਸਿਆ ਕਿ ਯੂਵਾ ਮੋਰਚਾ ਨੂੰ ਖੇਡੋ ਭਾਰਤ ਦੇ ਤਹਿਤ ਪ੍ਰੋਗਰਾਮ ਦਿੱਤਾ ਗਿਆ ਹੈ। ਇਹ ਪ੍ਰੋਗਰਾਮ ਹਰ ਜਿਲੇ ਅਤੇ ਹਰ ਮੰਡਲ ਵਿੱਚ ਕਰਵਾਇਆ ਜਾਵੇਗਾ। ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਜਾਣਗੇ। ਖੇਡ ਮੁਕਾਬਲਿਆਂ ਦੌਰਾਨ ਕੋਈ ਵੀ ਟੀਮ ਜੇਤੂ ਰਹਿੰਦੀ ਹੈ ਤਾਂ ਉਸਨੂੰ ਅਗਲੇ ਮੁਕਾਬਲੇ ਲਈ ਮੌਕਾ ਦਿੱਤਾ ਜਾਵੇਗਾ। ਉਹੀ ਟੀਮ ਫਿਰ ਸੂਬਾ ਪੱਧਰ ਅਤੇ ਬਾਅਦ ਵਿੱਚ ਨੈਸ਼ਨਲ ਪੱਧਰ ਤੇ ਖੇਡੇਗੀ। ਜਿਸਦੀ ਪ੍ਰਧਾਨਗੀ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਖੁਦ ਕਰਨਗੇ। ਇਸ ਮੀਟਿੰਗ ਵਿੱਚ ਰਾਜ ਚੌਹਾਨ ਸਾਬਕਾ ਪ੍ਰਧਾਨ ਨਗਰ ਕੌਂਸਲ ਜਲਾਲਾਬਾਦ, ਕ੍ਰਿਸ਼ ਇਚਪੁਜਾਨੀ, ਅਮਿਤ ਕੁਮਾਰ, ਅਮਨ ਕਾਠਪਾਲ, ਰਵਿੰਦਰ ਵਰਮਾ, ਜਾਨੂ ਉਪਨੇਜਾ, ਸੰਦੀਪ ਸੰਘੇਲੀਆ, ਸੰਨੀ ਮਹਿਰਾ, ਗਿਆਨ ਵਰਮਾ, ਸੌਰਵ ਵਰਮਾ, ਅਨਮੋਲ ਸੇਠੀ, ਸ਼ਿਵਾ ਮਹਿਰਾ, ਰਜਤ ਚੌਹਾਨ, ਨਵੀਨ ਚੌਹਾਨ, ਪ੍ਰਸ਼ਾਂਤ ਕੁਮਾਰ, ਸ਼ਾਮ ਲਾਲ ਅਤੇ ਹੋਰ ਮੀਟਿੰਗ ਵਿੱਚ ਸ਼ਾਮਿਲ ਸਨ।