ਸੰਤ ਬਾਬਾ ਅਮਰ ਸਿੰਘ ਅਤੇ ਸੰਤ ਬਾਬਾ ਹਰਨਾਮ ਸਿੰਘ ਦੀ ਸਲਾਨਾ ਬਰਸੀ ਮਨਾਈ

ਭਗਤਾ ਭਾਈ ਕਾ, 21 ਅਗਸਤ (ਸਵਰਨ ਸਿੰਘ ਭਗਤਾ)- ਪਿੰਡ ਦਿਆਲਪੁਰਾ ਮਿਰਜ਼ਾ ਵਿਖੇ ਸਥਿਤ ਨਿਰਮਲ ਆਸ਼ਰਮ ਡੇਰਾ ਭਾਈ ਦਿਆਲਾ ਜੀ ਵਿਖੇ ਸੰਤ ਬਾਬਾ ਅਮਰ ਸਿੰਘ ਅਤੇ ਸੰਤ ਬਾਬਾ ਹਰਨਾਮ ਸਿੰਘ ਦੀ ਸਲਾਨਾ ਬਰਸੀ ਡੇਰੇ ਦੇ ਮੁਖ ਸੇਵਾਦਾਰ ਮਹੰਤ ਸੰਤੋਖ ਸਿੰਘ ਦਿਆਲਪੁਰਾ ਦੀ ਅਗਵਾਈ ਹੇਠ ਨਗਰ ਅਤੇ ਇਲਾਕੇ ਦੀਆਂ ਸੰਗਤਾਂ ਵਲੋ ਬੜੇ ਉਤਸ਼ਾਹ ਨਾਲ ਮਨਾਈ ਗਈ। ਬਰਸੀ ਦੇ ਸਬੰਧ ਵਿਚ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਇਸ ਉਪਰੰਤ ਰਾਗੀ ਜਥਿਆਂ ਵਲੋ ਗੁਰਬਾਣੀ ਦਾ ਕੀਰਤਨ ਕੀਤਾ ਗਿਆ ।ਇਸ ਮੌਕੇ ਬਾਬਾ ਅਵਤਾਰ ਸਿੰਘ ਮੌੜਾਂ ਵਾਲੇ, ਬਾਬਾ ਹਰਜੀਤ ਸਿੰਘ ਮੰਡੀ ਗੋਬਿੰਦਗੜ੍ਹ, ਜਗਤਾਰ ਸਿੰਘ ਖਾਲਸਾ ਕਾਲਾਮਾਲਾ ਛਾਪਾ, ਬਾਬਾ ਹਰਚਰਨ ਸਿੰਘ ਗੋਨਿਆਣਾ ਮੰਡੀ, ਸੁਰਜੀਤ ਸਿੰਘ ਭਗਤਾ, ਗੁਰਨਾਮ ਸਿੰਘ ਭਗਤਾ, ਜਥੇਦਾਰ ਬਲਕਾਰ ਸਿੰਘ ਰੋਪੜ, ਮਾਸਟਰ ਅਮਰੀਕ ਸਿੰਘ ਰੋਪੜ, ਬਾਬਾ ਜੋਗਿੰਦਰ ਸਿੰਘ ਚਮਕੌਰ ਸਾਹਿਬ ਅਤੇ ਬਾਬਾ ਗਿਆਨ ਸਿੰਘ ਦਮਦਮੀ ਟਕਸਾਲ ਨੇ ਗੁਰਬਾਣੀ ਦੀ ਕਥਾ ਕਰਦਿਆਂ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਗਣ ਦੀ ਅਪੀਲ ਕੀਤੀ।ਭਾਈ ਜੁਗਰਾਜ ਸਿੰਘ ਮੌੜ, ਬਲਵਿੰਦਰ ਸਿੰਘ ਭਗਤਾ, ਮਲਕੀਤ ਸਿੰਘ ਮਲਣ ਅਤੇ ਕਰਨੈਲ ਸਿੰਘ ਦੇ ਕਵੀਸ਼ਰੀ ਅਤੇ ਢਾਡੀ ਜਥਿਆਂ ਨੇ ਸਿਖ ਇਤਿਹਾਸ ਪੇਸ਼ ਕੀਤਾ।ਇਸ ਮੌਕੇ ਮੁਫਤ ਮੈਡੀਕਲ ਕੈਂਪ ਵੀ ਲਗਾਇਆ ਗਿਆ।ਮਹੰਤ ਸੰਤੋਖ ਸਿੰਘ ਦਿਆਲਪੁਰਾ ਨੇ ਪ੍ਰਮੁਖ ਧਾਰਮਿਕ ਸਖਸ਼ੀਅਤਾਂ ਦਾ ਸਨਮਾਨ ਕਰਦਿਆਂ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ।ਇਸ ਮੌਕੇ ਗੁਰਤੇਜ ਸਿੰਘ ਚਾਨੀ ,ਬਲਾਕ ਸੰਮਤੀ ਮੈਂਬਰ ਸਰਬਜੀਤ ਕੌਰ, ਸੰਤ ਅਮਰਿੰਦਰ ਸਿੰਘ ਦਿਆਲਪੁਰਾ, ਗੁਰਪਾਲ ਸਿੰਘ ਭਟੀ, ਸਰਪੰਚ ਕੁਕੂ ਸਿੰਘ, ਡਾ. ਜਸਪਾਲ ਸਿੰਘ ਸਿਧੂ, ਪ੍ਰਕਾਸ ਰਾਮ ਪੰਡਤ, ਹਰਜੀਤ ਸਿੰਘ ਦਰੋਗਾ, ਬੂਟਾ ਸਿੰਘ ਕੋਠਾਗੁਰੂ ਆਦਿ ਹਾਜ਼ਰ ਸਨ।ਮਹਾਰਾਜਾ ਰਣਜੀਤ ਸਿੰਘ ਯੂਥ ਐਂਡ ਸਪੋਰਟਸ ਕਲਬ ਦਿਆਲਪੁਰਾ ਮਿਰਜ਼ਾ ਵਲੋਂ ਸਮਾਗਮ ਦੌਰਾਨ ਵਿਸ਼ੇਸ ਸਹਿਯੋਗ ਦਿਤਾ ਗਿਆ।

Send this to a friend