ਬਰਨਾਲਾ, 20 ਅਗਸਤ (ਗਰੇਵਾਲ)- ਵਿਧਾਨ ਸਭਾ ਹਲਕਾ ਬਰਨਾਲਾ ਦੇ ਵੱਖ ਵੱਖ ਪਿੰਡਾਂ ਤੋਂ ਸੰਤ ਬਲਵੀਰ ਸਿੰਘ ਘੁੰਨਸ ਅਤੇ ਕੁਲਵੰਤ ਸਿੰਘ ਕੀਤੂ ਦੀ ਅਗਵਾਈ ਵਿੱਚ ਸ੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੰਤ ਹਰਚੰਦ ਸਿੰਘ ਲੌਗੋਵਾਲ ਜੀ ਦੀ ਬਰਸੀ ਉਪਰ ਲੌਗੋਵਾਲ ਵਿਖੇ ਜੱਥਾ ਰਵਾਨਾ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਘੁੰਨਸ ਨੇ ਦੱਸਿਆਂ ਕਿ ਹਲਕੇ ਦੇ ਬਹੁ ਗਿਣਤੀ ਪਿੰਡਾਂ ਵਿੱਚੋ ਜਥੇ ਰਵਾਨਾ ਹੋਏ ਹਨ। ਜਿੰਨਾਂ ਕਾਮਯਾਬ ਕਰਨ ਵਿੱਚ ਇੱਥੇ ਦੇ ਜ਼ੁਝਾਰੂ ਵਰਕਰਾਂ ਦਾ ਅਹਿਮ ਰੋਲ ਹੈ। ਹਰ ਸਾਲ ਲੌਗੋਵਾਲ ਜੀ ਦੀ ਬਰਸੀ ਵਿੱਚ ਜ਼ਿਲ੍ਹਾ ਬਰਨਾਲਾ ਤੋਂ ਵੱਡੀ ਗਿਣਤੀ ਵਿੱਚ ਵਧ ਚੜ ਕੇ ਲੋਕ ਜਾਂਦੇ ਹਨ। ਇਨ੍ਹਾਂ ਲੋਕਾਂ ਦੇ ਮਨਾ ਵਿੱਚ ਸੰਤ ਹਰਚੰਦ ਸਿੰਘ ਲੌਗੋਵਾਲ ਜੀ ਦੇ ਪ੍ਰਤੀ ਸਤਿਕਾਰ ਅਤੇ ਪਿਆਰ ਹੈ। ਇੱਥੋਂ ਦੇ ਲੋਕਾਂ ਨੇ ਹਮੇਸ਼ਾ ਅਕਾਲੀ ਦਲ ਦੀ ਚੜਦੀ ਕਲਾਂ ਦੀ ਕਾਮਨਾ ਕੀਤੀ ਹੈ। ਕੁਲਵੰਤ ਸਿੰਘ ਕੀਤੂ ਨੇ ਇਸ ਭਾਰੀ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਇਨਾ ਲੋਕਾਂ ਵਿੱਚ ਅਕਾਲੀ ਦਲ ਦੇ ਆਗੂਆਂ ਪ੍ਰਤੀ ਜੋ ਖਿੱਚ ਹੈ ਉਹ ਇਨਾਂ ਨੂੰ ਆਪ ਮੁਹਾਰੇ ਇਕੱਠਾ ਕਰ ਦਿੰਦੀ ਹੈ। ਹਰਚੰਦ ਸਿੰਘ ਲੌਗੇਵਾਲ ਜੀ ਦੀ ਸੋਚ ਨੂੰ ਅਕਾਲੀ ਦਲ ਹਮੇਸ਼ਾ ਲੈ ਕੇ ਚੱਲਿਆ ਹੈ । ਜਿਸ ਦਾ ਸਬੂਤ ਅੱਜ ਦੇ ਇਕੱਠ ਤੋਂ ਮਿਲ ਸਕਦਾ ਹੈ। ਹਰ ਇੱਕ ਬਰਸੀ ਤੇ ਪਿਛਲ ੇ ਸਮਿਆਂ ਨਾਲੋ ਹਰ ਸਾਲ ਇਕੱਠ ਦੀ ਗਿਣਤੀ ਵਧ ਕੇ ਬਰਨਾਲਾ ਤੋਂ ਜਥੇ ਰਵਾਨਾ ਹੁੰਦੇ ਹਨ। ਇਸ ਸਮੇਂ ਪਹੁੰਚਣ ਵਾਲੇ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ। ਜਿੱਥੇ ਇਸ ਸਮੇਂ ਪਿਡਾਂ ਪੰਚਾਇਤਾਂ ਦੇ ਸਰਪੰਚ, ਪੰਚ ਹਾਜਰ ਸਨ। ਉਥੋ ਹੋਰਨਾਂ ਤੋਂ ਇਲਾਵਾਂ ਕੁਲਵੰਤ ਸਿੰਘ ਬੋਘਾ, ਬੀਰਇੰਦਰ ਜੈਲਦਾਰ, ਸੰਜੀਵ ਸੋਰੀ ਪ੍ਰਧਾਨ ਨਗਰ ਕੌਸਲ ਬਰਨਾਲਾ, ਰੁਪਿੰਦਰ ਸਿੰਘ ਸੰਧੂ, ਧੰਮੀ ਭਦੌੜ, ਬਲਦੇਵ ਸਿੰਘ ਚੂੰਘਾ, ਗੁਰਸੇਵਕ ਸਿੰਘ ਗਾਗੇਵਾਲ, ਰੂਬਲ ਗਿੱਲ, ਸੋਨੀ ਜਾਗਲ ਐਮ.ਸੀ, ਬਿੱਟੂ ਦੀਵਾਨਾ, ਗੁਰਸੇਵਕ ਸਿੰਘ (ਐਮ.ਸੀ.ਜ਼ੀ), ਦਰਸ਼ਨ ਢਿੱਲੋਂ, ਸੁਖਵਿੰਦਰ ਸੁੱਖਾ, ਗੁਰਪ੍ਰੀਤ ਜਟਾਣਾ, ਚੰਨਾ ਆਈ.ਟੀ.ਵਿੰਗ, ਹੈਪੀ ਐਮ.ਸੀ, ਦਰਸ਼ਨ ਸੇਖਾ ਵੱਡੀ ਗਿਛਣਤੀ ਵਿੱਚ ਵਰਕਰ ਹਾਜ਼ਰ ਸਨ।