ਪਨਾਮਾ ਪੇਪਰਜ਼ ਮਾਮਲਾ: ਅਮਿਤਾਭ ਸਮੇਤ ਕਈ ਵੱਡੀਆਂ ਹਸਤੀਆਂ ‘ਤੇ ਇਨਕਮ ਟੈਕਸ ਵਿਭਾਗ ਦੀ ਨਜ਼ਰ

 

 

 

 

 

 

ਨਵੀਂ ਦਿੱਲੀ— ਪਨਾਮਾ ਪੇਪਰਜ਼ ਮਾਮਲੇ ਵਿਚ ਅਮਿਤਾਭ ਬੱਚਨ ਸਮੇਤ ਕਈ ਮਸ਼ਹੂਰ ਹਸਤੀਆਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ, ਕਿਉਂਕਿ ਇਸ ਮਾਮਲੇ ਵਿਚ ਇਨਕਮ ਟੈਕਸ ਵਿਭਾਗ ਕਾਫੀ ਸਰਗਰਮ ਹੈ ਅਤੇ ਇਸ ਸਬੰਧ ਵਿਚ ਅਹਿਮ ਜਾਣਕਾਰੀ ਜੁਟਾਉਣ ਲਈ ਇਕ ਸੀਨੀਅਰ ਅਧਿਕਾਰੀ ਨੂੰ ਬ੍ਰਿਟਿਸ਼ ਵਰਜਿਨ ਆਈਲੈਂਡਸ ਵੀ ਭੇਜਿਆ ਹੈ।
ਜਾਣਕਾਰੀ ਮੁਤਾਬਕ ਇਨਕਮ ਟੈਕਸ ਵਿਭਾਗ ਨੇ ਪਨਾਮਾ ਪੇਪਰਜ਼ ਮਾਮਲੇ ਵਿਚ ਸਾਹਮਣੇ ਆਏ 33 ਨਾਵਾਂ ‘ਤੇ ਮੁਕੱਦਮਾ ਦਾਇਰ ਕਰ ਦਿੱਤਾ ਹੈ ਅਤੇ ਬਾਕੀਆਂ ਖਿਲਾਫ ਜਾਂਚ ਚੱਲ ਰਹੀ ਹੈ। ਇਕ ਅਧਿਕਾਰੀ ਨੇ ਆਪਣੀ ਪਛਾਣ ਨਾ ਜ਼ਾਹਿਰ ਕਰਨ ਦੀ ਸ਼ਰਤ ‘ਤੇ ਦੱਸਿਆ ਕਿ ਜਾਂਚ ਵਿਚ ਕਿਸੇ ਵੀ ਤਰ੍ਹਾਂ ਦੀ ਨਰਮੀ ਨਹੀਂ ਵਰਤੀ ਜਾ ਰਹੀ ਹੈ। ਅਸੀਂ ਕਾਫੀ ਤੇਜ਼ੀ ਨਾਲ ਹੋਰ ਦੇਸ਼ਾਂ ਤੋਂ ਜਾਣਕਾਰੀ ਜੁਟਾ ਰਹੇ ਹਾਂ। ਪਨਾਮਾ ਪੇਪਰਜ਼ ਮਾਮਲੇ ਵਿਚ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਤੋਂ ਹੀ ਭਾਰਤੀ ਟੈਕਸ ਏਜੰਸੀਆਂ ਨੂੰ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

 

Send this to a friend