ਰਾਮਾ ਮੰਡੀ, 12 ਅਗਸਤ (ਰਜਿੰਦਰ ਕਾਂਸਲ)- ਸਰਕਾਰ ਕਿਸਾਨਾਂ ਨੂੰ ਆਰਥਿਕ ਅਜ਼ਾਦੀ ਦੇਣ ਵਿਚ ਅਸਫਲ ਰਹੀ ਹੈ ਤੇ ਆਏ ਦਿਨ ਕਿਸਾਨਾਂ ਦੀਆਂ ਹੋ ਰਹੀਆਂ ਖੁਦਕੁਸ਼ੀਆਂ ਰਾਸ਼ਟਰ ਦੇ ਨਾਂ ਤੇ ਧੱਬਾ ਹਨ,ਕਿਸਾਨ ਰੋਸ ਵਜੋਂ ਅਜ਼ਾਦੀ ਦਿਵਸ ਦੇ ਜਸ਼ਨਾਂ ਦਾ ਬਾਈਕਾਟ ਕਰਨਗੇ। ਇਹ ਐਲਾਨ ਅੱਜ ਇੱਥੇ ਜਥੇਬੰਦੀ ਦੀ ਮੀਟਿੰਗ ਜੋ ਜਿਲ੍ਹਾ ਪ੍ਰਧਾਨ ਸ.ਦਾਰਾ ਸਿੰਘ ਮਾਈਸਰਖਾਨਾ ਦੀ ਪ੍ਰਧਾਨਗੀ ਹੇਠ ਹੋਈ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਸਕੱਤਰ ਜਰਨਲ ਸ. ਰਾਮਕਰਨ ਸਿੰਘ ਰਾਮਾ ਨੇ ਕੀਤਾ।ਰਾਮਕਰਨ ਸਿੰਘ ਰਾਮਾਂ ਨੇ ਮੰਗ ਕੀਤੀ ਕਿ ਸੂਬੇ ਦੇ ਮੁੱਖ ਮੰਤਰੀ ਅਤੇ ਬਾਕੀ ਮੰਤਰੀ ਰਾਸ਼ਟਰੀ ਝੰਡਾ ਲਹਿਰਾਉਣ ਤੋਂ ਪਹਿਲਾਂ ਰਾਸ਼ਟਰ ਦੀਆਂ ਖੁਰਾਕੀ ਲੋੜਾਂ ਪੂਰੀਆਂ ਕਰਦੇ ਹੋਏ ਖੁਦਕੁਸ਼ੀਆਂ ਕਰ ਚੁੱਕੇ ਕਿਸਾਨਾਂ ਨੂੰ ਸ਼ਰਧਾ ਦੇ ਫੁੱਲ ਜਰੂਰ ਭੇਂਟ ਕਰਨ ਅਤੇ ਪੀੜਤ ਪ੍ਰੀਵਾਰਾਂ ਲਈ ਰਾਹਤ ਦੇਣ ਦਾ ਐਲਾਨ ਕਰਨ। ਜ਼ਿਲ੍ਹਾ ਜਨਰਲ ਸਕੱਤਰ ਸਰੂਪ ਸਿੰਘ ਸਿੱਧੂ ਨੇ ਦੱਸਿਆ ਕਿ ਮੀਟਿੰਗ ਨੇ ਇਕ ਮਤਾ ਪਾਸ ਕਰਕੇ ਕਰਜ਼ਾ ਨਾ ਮੋੜ ਸਕਣ ਵਾਲੇ ਕਿਸਾਨਾਂ ਦੀਆਂ ਤਸਵੀਰਾਂ ਜਨਤਕ ਕਰਨ ਦੀ ਕਾਰਵਾਈ ਦੀ ਇਕ ਹੋਰ ਮਤੇ ਰਾਹੀਂ ਖੰਡ ਮਿੱਲਾਂ ਵੱਲ ਗੰਨਾ ਉਤਪਾਦਕਾਂ ਦਾ ਰਹਿੰਦਾ ਤਕਰੀਬਨ 100 ਕਰੋੜ ਰੁਪਏ ਦਾ ਬਕਾਇਆ ਤੁਰੰਤ ਕਿਸਾਨਾਂ ਨੂੰ ਦਿੱਤਾ ਜਾਵੇ।
ਨਰਮਾ ਪੱਟੀ ਵਿਚ ਚਿੱਟੀ ਮੱਖੀ ਨਾਲ ਜਿਹਨਾਂ ਕਿਸਾਨਾਂ ਦਾ ਨੁਕਸਾਨ ਹੋਇਆ ਉਹਨਾਂ ਕਿਸਾਨਾਂ ਨੂੰ 40 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜਾ ਦਿੱਤਾ ਜਾਵੇ ਨਕਲੀ ਬੀਜ, ਦਵਾਈਆਂ ਬਣਾਉਣ ਅਤੇ ਵੇਚਣ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ। ਮੀਟਿੰਗ ਨੇ ਇਕ ਹੋਰ ਮਤੇ ਰਾਹੀਂ ਅਵਾਰਾ ਪਸ਼ੂਆਂ/ਜਾਨਵਰਾਂ ਅਤੇ ਕੁੱਤਿਆਂ ਨੂੰ ਤੁਰੰਤ ਕਾਬੂ ਕਰਨ ਦੀ ਮੰਗ ਕੀਤੀ। ਇਸ ਸਮੇਂ ਮੀਟਿੰਗ ਵਿੱਚ ਗੁਰਮੀਤ ਸਿੰਘ ਗੁਰੂਸਰ,ਬਲਵੀਰ ਸਿੰਘ ਸਰਦਾਰਗੜ੍ਹ, ਮਨਪ੍ਰੀਤ ਸਿੰਘ ਮਹਿਮਾ ਸਰਜਾ, ਸੁਖਪਾਲ ਸਿੰਘ ਜਵੰਧਾ, ਬਿੱਲੂ ਸਿੰਘ ਬੱਜੂਆਣਾ, ਬਲਵਿੰਦਰ ਸਿੰਘ ਖਾਲਸਾ ਮਹਿਮਾ ਸਰਕਾਰੀ, ਗੁਰਮੇਲ ਸਿੰਘ ਗਿੱਦੜ, ਜਗਸੀਰ ਸਿੰਘ ਬਰਕੰਦੀ, ਬਲਤੇਜ ਸਿੰਘ ਨਾਥੀਆਣਾ, ਮਹਿੰਦਰ ਸਿੰਘ ਸਰਦਾਰਗੜ੍ਹ, ਕੱਤਰ ਸਿੰਘ, ਗੁਰਚਰਨ ਸਿੰਘ, ਕੁਲਦੀਪ ਸਿੰਘ, ਜਗਤਾਰ ਸਿੰਘ, ਹਰਗੋਬਿੰਦ ਸਿੰਘ ਮਾਈਸਰਖਾਨਾ, ਨੰਦ ਸਿੰਘ, ਸਵਰਨਜੀਤ ਸਿੰਘ, ਹਰਵੀਸ਼ ਸਿੰਘ ਆਦਿ ਹਾਜ਼ਰ ਸਨ।