June 23, 2026 2:25 am

ਪ੍ਰਧਾਨ ਮੰਤਰੀ ਨੇ ਦਬਾਅ ਪਾ ਕੇ ਲਗਾਇਆ ਪ੍ਰਾਪਰਟੀ ਟੈਕਸ : ਤਲਵੰਡੀ

ਖੰਨਾ, 22 ਅਕਤੂਬਰ (ਕੇ. ਐੱਲ. ਸਹਿਗਲ)-ਖੰਨਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅਕਾਲੀ ਦਲ ਦੇ ਹਲਕਾ ਇੰਚਾਰਜ ਜੱਥੇਦਾਰ ਰਣਜੀਤ ਸਿੰਘ ਤਲਵੰਡੀ ਨੇ ਇੱਕ ਅਹਿਮ ਖੁਲਾਸਾ ਕਰਦਿਆਂ ਕਿਹਾ ਕਿ ਖੰਨਾ ਵਿਖੇ ਪ੍ਰਾਪਰਟੀ ਟੈਕਸ ਦੇ ਖਿਲਾਫ ਧਰਨਾ ਦੇਣ ਵਾਲੇ ਕਾਂਗਰਸੀਆਂ ਨੂੰ ਸ਼ਾਇਦ ਇਸ ਗੱਲ ਦਾ ਗਿਆਨ ਨਹੀਂ ?ਹੈ ਕਿ ਇਹ ਟੈਕਸ ਪ੍ਰਧਾਨਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਦਬਾਅ ਪਾਉਣ ‘ਤੇ ਹੀ ਮੁੱਖ ਮੰਤਰੀ ਬਾਦਲ ਵੱਲੋਂ ਲਗਾਇਆ ਗਿਆ।
tex
ਕਿਉਂਕਿ, ਜਦੋਂ ਮੁੱਖ ਮੰਤਰੀ ਬਾਦਲ ਨੇ ਇਸਦਾ ਵਿਰੋਧ ਕੀਤਾ ਸੀ ਤਾਂ ਪ੍ਰਧਾਨਮੰਤਰੀ ਨੇ ਇਹ ਕਹਿ ਦਿੱਤਾ ਸੀ ਕਿ ਜਦੋਂ ਤੱਕ ਪੰਜਾਬ ਵਿੱਚ ਪ੍ਰਾਪਰਟੀ ਟੈਕਸ ਨਹੀਂ ਲਾਇਆ ਜਾਂਦਾ, ਉਦੋਂ ਤੱਕ ਸੂਬੇ ਦੇ ਵਿਕਾਸ ਲਈ ਕੋਈ ਗਰਾਂਟ ਨਹੀਂ ਦਿੱਤੀ ਜਾਵੇਗੀ। ਇਸ ਲਈ ਬਾਦਲ ਸਾਹਿਬ ਨੇ ਸੂਬੇ ਦੀ ਭਲਾਈ ਅਤੇ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਟੈਕਸ ਲਾਗੂ ਕਰ ਦਿੱਤਾ ਸੀ। ਤਲਵੰਡੀ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਮੋੜ ‘ਤੇ ਸੂਬੇ ਦੇ ਲੋਕਾਂ ਨਾਲ ਖੜ੍ਹੀ ?ਹੈ। ਜਗਰਾਉਂ ਵਿੱਚ 25 ਅਕਤੂਬਰ ਨੂੰ ਮਾਈ ਭਾਗੋ ਸਕੀਮ ਦੀ ਦੁਬਾਰਾ ਸ਼ੁਰੂਆਤ ਕੀਤੀ ਜਾ ਰਹੀ ?ਹੈ। ਇਸਦੇ ਅਧੀਨ ਸੂਬੇ ਦੀਆਂ ਡੇਢ ਲੱਖ ਵਿਦਿਆਰਥਣਾਂ ਨੂੰ ਸਾਈਕਲ ਦੇਣ ਦਾ ਟੀਚਾ ?ਹੈ। ਉਹਨਾਂ ਨੇ ਸਮੂਹ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਜਗਰਾਉਂ ਕਾਨਫਰੰਸ ਵਿੱਚ ਸ਼ਾਮਲ ਹੋ ਕੇ ਮੁੱਖ ਮੰਤਰੀ ਬਾਦਲ ਦੇ ਵਿਚਾਰ ਸੁਣੋ। ਇਸ ਮੌਕੇ ‘ਤੇ ਭਾਜਪਾ ਦੇ ਸਾਬਕਾ ਮੰਡਲ ਪ੍ਰਧਾਨ ਸਰਵਦੀਪ ਸਿੰਘ ਕਾਲੀਰਾਉ, ਅਮਰਦੀਪ ਸਿੰਘ ਪੁਰੇਵਾਲ, ਸ਼ਿਵਨਾਥ ਕਾਲਾ, ਹੈਪੀ ਕਾਲੀਆ, ਗੁਰਦੀਪ ਸਿੰਘ ਦੀਪਾ,  ਐਡਵੋਕੇਟ ਜਤਿੰਦਰ ਪਾਲ ਸਿੰਘ, ਪ੍ਰਿਯਾ ਧੀਮਾਨ, ਹਰਦੀਪ ਨੀਨੂ, ਐਡਵੋਕੇਟ ਭਲਿੰਦਰ ਸਿੰਘ ਆਦਿ ਹਾਜਰ ਸਨ।

Send this to a friend