June 23, 2026 12:56 am

ਇਮਾਨਦਾਰੀ ਦਾ ਦਿੱਤਾ ਸਬੂਤ : ਡਿੱਗਿਆ ਮੋਬਾਈਲ ਕਡੰਕਟਰ ਨੇ ਵਾਪਿਸ ਕੀਤਾ

ਤਲਵੰਡੀ ਸਾਬੋ, 22 ਅਕਤੂਬਰ (ਰਣਜੀਤ ਸਿੰਘ ਰਾਜੂ)-ਸਮਾਜ ਅੰਦਰ ਅਜੇ ਵੀ ਇਮਾਨਦਾਰੀ ਬਰਕਰਾਰ  ਹੈ। ਇਸ ਦੀ ਤਾਜਾ ਮਿਸਾਲ ਅੱਜ ਤਲਵੰਡੀ ਸਾਬੋ ਦੇ ਬੱਸ ਸਟੈਂਡ ਵਿਖੇ ਦੇਖਣ ਨੂੰ ਮਿਲੀ ਜਦੋ ਇੱਕ ਨਿਜੀ ਬੱਸ ਦੇ ਕੰਡੈਕਟਰ ਨੇ ਬੱਸ ਵਿੱਚੋਂ ਮਿਲਿਆ ਵਿਦਿਆਰਥੀਆਂ ਦਾ ਮਹਿੰਗੀ ਕੀਮਤ ਦਾ ਗੁੰਮ ਹੋਇਆਂ ਮੋਬਾਇਲ ਵਾਪਸ ਕੀਤਾ।
mobile
ਜਾਣਕਾਰੀ ਅਨੁਸਾਰ ਗੁਰੂ ਕਾਂਸ਼ੀ ਯੂਨੀਵਰਸਿਟੀ ਦਾ ਵਿਦਿਆਰਥੀ ਅਸੀਸ਼ ਸਹਾਏ ਤਲਵੰਡੀ ਸਾਬੋ ਤੋਂ ਕਾਲਜ ਨੂੰ ਮਾਨਸਾ ਜਾਣ ਵਾਲੀ ਰੈਨਬੋ ਟਰਾਂਸਪੋਰਟ ਦੀ ਬੱਸ ਤੇ ਜਾ ਰਿਹਾ ਸੀ ਕਿ ਉਸ ਦਾ ਮਹਿੰਗੀ ਕੰੰਪਨੀ ਦਾ ਮੋਬਾਇਲ ਫੋਨ ਬੱਸ ਵਿੱਚ ਡਿੱਗ ਗਿਆ ਜੋ ਕਿ ਬੱਸ ਦੇ ਕੰਡੈਕਟਰ ਕਰਮਜੀਤ ਸਿੰਘ ਨੂੰ ਮਿਲ ਗਿਆ। ਕੰਡੈਕਟਰ ਨੇ ਮੋਬਾਇਲ ਵਿੱਚ ਸੇਵ ਨੰਬਰ ਤੇ ਫੋਨ ਕਰਕੇ ਉਸ ਦੇ ਮਾਲਕ ਦਾ ਪਤਾ ਕੀਤਾ ਤੇ ਉਹਨਾਂ ਨੂੰ ਬੁਲਾ ਕੇ ਫੋਨ ਵਾਪਸ ਕਰ ਦਿੱਤਾ।ਇਸ ਮੌਕੇ ਮੇਜਰ ਸਿੰਘ, ਸਤਪਾਲ ਅਰੋੜਾ,ਬਿੰਦਰ ਸਿੰਘ ਆਦਿ ਵੀ ਮੌਜੂਦ ਸਨ।

Send this to a friend