ਮਾਨਸੂਨ ਦੀ ਪਹਿਲੀ ਵਰਖਾ ਨਾਲ ਹੀ ਪਿੰਡ ਦੀਆਂ ਗਲੀਆਂ ਹੋਈਆਂ ਜਲਥਲ ਲੋਕਾਂ ਨੂੰ ਲੰਘਣਾਂ ਹੋਇਆ ਮੁਸਕਿਲ

ਮੌੜ ਮੰਡੀ, 4 ਅਗਸਤ (ਜਸਵਿੰਦਰ ਸਿੱਧੂ)- ਮੌੜ ਮੰਡੀ ਤੋ ਤਲਵੰਡੀ ਸਾਬੋ ਰੋੜ ਤੇ ਬਣ ਰਹੇ ਓਵਰਬ੍ਰਿਜ ਨੂੰ ਬਣਦਿਆ ਲੱਗਭੱਗ 1 ਸਾਲ ਹੋ ਦਿਆ ਹੈ ਜੋ ਕਿ ਅੱਧਵਿੱਚਕਾਰ ਪਿਆ ਹੈ ਥਾਂ ਥਾਂ ਟੋਏ ਟਿੱਬੇ ਬਨਣ ਕਰਕੇ ਰਾਹਗੀਰਾਂ ਨੂੰ ਬੇਹੱਦ ਮੁਸਕਿਲਾਂ ਦਾ ਸਾਹਮਣਾਂ ਕਰਨਾ ਪੈ ਰਿਹਾ ਹੈ ਹੋਰ ਕਿਸੇ ਪਾਸੇ ਦੀ ਕੋਈ ਰਸਤਾ ਨਹੀ ਹੈ ਦਾਨਾ ਮੰਡੀ ਨੂੰ ਆਉਣ ਵਾਲੇ ਕਿਸਾਨਾਂ ਨੂੰ ਵੀ ਬਹੁਤ ਤੰਗੀ ਆਉਦੀ ਹੈ ਬਣ ਰਹੇ ਪੁਲ ਦੇ ਦੋਨੇ ਪਾਸੇ ਦੁਕਾਨਾ ਹਨ ਅਤੇ ਠੇਕੇਦਾਰ ਵੱਲੋ ਦੁਕਾਨਾ ਦੇ ਅੱਗੇ ਐਗਲ ਲਾ ਕੇ ਰਸਤਾ ਬੰਦ ਕਰ ਦਿੱਤਾ ਹੈ ਜਿਸ ਕਾਰਨ ਗਾਹਕ ਦਾ ਆਉਣਾ ਤਾਂ ਦੂਰ ਦੀ ਗੱਲ ਸਗੋ ਦੁਕਾਨਦਾਰਾਂ ਨੂੰ ਵੀ ਦੁਕਾਨਾ ਵਿੱਚੋ ਨਿਕਲਣਾ ਮੁਸਕਿਲ ਹੋ ਗਿਆ ਹੈ ਪੁਲ ਦੇ ਨਾਲ ਲੱਗਦੇ ਮਕਾਨ ਅਤੇ ਦੁਕਾਨਾ ਵੀ ਹੁਣ ਨਵੇ ਸਿਰੇ ਤੋ ਉਸਾਰਨੇ ਪੈਣਗੇ ਜਿਸ ਤੇ ਆਮ ਲੋਕਾ ਦਾ ਲੱਖਾਂ ਰੂਪੈ ਦਾ ਵਾਧੂ ਖਰਚਾ ਹੋਵੇਗਾ ਦੁਕਾਨਦਾਰਾ ਦਾ ਕਹਿਨਾ ਹੈ ਕਿ ਚੱਲ ਰਹੇ ਕੰਮ ਦੇ ਹਿਸਾਬ ਨਾਲ ਇਹ ਪੁਲ ਅਜੇ 2/ 3 ਸਾਲ ਤਿਆਰ ਨਹੀ ਹੋਵੇਗਾ ਸਰਕਾਰ ਨੂੰ ਚਾਹੀਦਾ ਹੈ ਕਿ ਇੱਕ ਤਾਂ ਪੁਲ ਦਾ ਕੰਮ ਜਲਦੀ ਕਰਵਾਇਆ ਜਾਵੇ ਦੂਸਰਾ ਰਾਹਗੀਰਾਂ ਅਤੇ ਦੁਕਾਨਦਾਰਾ ਦਾ ਵੀ ਖਿਆਲ ਰੱਖਿਆ ਜਾਵੇ।

Send this to a friend