ਨਗਰ ਪੰਚਾਇਤ ਨਥਾਣਾ ’ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਦੋਸ਼

ਨਥਾਣਾ, 4 ਅਗਸਤ (ਇੰਦਰਜੀਤ, ਚਰਨਜੀਤ ਨਥਾਣਾ)- ਹਲਕਾ ਭੁੱਚੋ ਮੰਡੀ ਤੋਂ ਕਾਂਗਰਸ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਨਥਾਣਾ ਦੇ ਨਗਰ ਪੰਚਾਇਤ ਦੇ ਦਫ਼ਤਰ ਵਿੱਚ ਆ ਕੇ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਦੌਰਾਨ ਕੁਝ ਲੋਕਾਂ ਨੇ ਦੋਸ਼ ਲਗਾਇਆਂ ਕਿ ਨਗਰ ਪੰਚਾਇਤ ਨਥਾਣਾ ਨੇ 2015 ਵਿੱਚ ਬੋਲੀ ਕਰਵਾ ਕੇ 18 ਦੁਕਾਨਾਂ ਸਾਨੂੰ ਪੰਚਾਇਤ ਵੱਲੋਂ ਬਣਾ ਕੇ ਦੇਣੀਆਂ ਸਨ , ਜਿਸ ਦਾ ਇੱਕ ਲੱਖ ਰੂਪੇਂ ਪਰ ਦੁਕਾਨ ਅਡਵਾਂਸ ਜਮ੍ਹਾਂ ਕਰਵਾਏ ਸਨ ਪਰ ਅੱਜ ਦੋ ਸਾਲਾਂ ਬੀਤ ਗਏ ਪਰ ਨਾ ਤਾਂ ਦੁਕਾਨਾਂ ਪਾਈਆਂ ਹੈ ਤੇ ਨਾ ਹੀ ਸਾਡੀ ਕੋਈ ਗੱਲ ਸੁਣ ਰਿਹਾ। ਇਸ ਤੋਂ ਬਾਦ ਉਨ੍ਹਾਂ ਰਲ ਕੇ ਏਡੀਸੀ ਬਠਿੰਡਾ ਕੋਲ ਵੀ ਪੇਸ਼ ਹੋ ਕੇ ਸਾਰੀ ਗੱਲਬਾਤ ਦੱਸੀ ਪਰ ਉੱਥੇ ਵੀ ਕੋਈ ਇਨਸਾਫ਼ ਨਹੀ ਮਿਲਿਆਂ। ਇਸੇ ਕਰਕੇ ਅੱਜ ਉਹ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਕੋਲ ਇਸ ਦਾ ਕੋਈ ਹੱਲ ਕੱਢਣ ਲਈ ਬੇਨਤੀ ਕਰਨ ਆਏ ਹਨ। ਗੱਲਬਾਤ ਸੁਣ ਕੇ ਵਿਧਾਇਕ ਨੇ ਭਰੋਸਾ ਦਿਵਾਇਆਂ ਕਿ ਉਹ ਜਲਦ ਹੀ ਦੁਕਾਨਾਂ ਦੀ ਉਸਾਰੀ ਵਿੱਚ ਆ ਰਹੀ ਸਮੱਸਿਆਂ ਨੂੰ ਦੂਰ ਕਰਕੇ ਮੁੜ ਜਲਦ ਦੁਕਾਨਾਂ ਦਾ ਕੰਮ ਸ਼ੁਰੂ ਕਰਵਾ ਦੇਣਗੇ। ਇਸ ਮੌਕੇ ਦੇ ਉਨ੍ਹਾਂ ਹੋਰ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ।

Send this to a friend