ਜੀ.ਐਸ.ਟੀ. ਆਰ-1 ਤਿਆਰ ਕਰਨ ਲਈ ਸੁਖਾਲੀ ਵਿਵਸਥਾ ਲਾਗੂ-ਪਰਮਜੀਤ ਸਿੰਘ

ਕਰ ਦਾਤੇ ਆਫਲਾਈਨ ਵੀ ਤਿਆਰ ਕਰ ਸਕਣਗੇ ਜੀ.ਐਸ.ਟੀ ਆਰ-1

ਜਲੰਧਰ,3 ਅਗਸਤ- ਭਾਰਤ ਸਰਕਾਰ ਵੱਲੋਂ ਲਾਗੂ ਕੀਤੀ ਵਸਤੂਆਂ ਅਤੇ ਸੇਵਾਵਾਂ ਕਰ (ਜੀ.ਐਸ.ਟੀ) ਵਿਵਸਥਾ ਤਹਿਤ ਵਪਾਰੀਆਂ, ਉਦਯੋਗਪਤੀਆਂ ਤੇ ਹੋਰ ਕਰ ਦਾਤਿਆਂ ਲਈ ਜੀ.ਐਸ.ਟੀ. ਆਰ-1 (ਰਿਟਰਨ) ਭਰਨ ਲਈ ਜੀ.ਐਸ.ਟੀ ਪੋਰਟਲ ਜ਼ਰੀਏ ਸੌਖੇ ਤੇ ਸਰਲ ਉਪਬੰਧ ਕੀਤੇ ਗਏ ਹਨ। ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਜਲੰਧਰ-2 ਸ੍ਰੀ ਪਰਮਜੀਤ ਸਿੰਘ ਕਮ ਮਾਸਟਰ ਟਰੇਨਰ ਜੀ.ਐਸ.ਟੀ. ਨੇ ਦੱਸਿਆ ਕਿ ਜੀ.ਐਸ.ਟੀ ਪੋਰਟਲ ਾ.ਗਸਟ.ਗੋਵ.ਨਿ ਜ਼ਰੀਏ ਜੀ.ਐਸ.ਟੀ.ਆਰ-1 ਤਿਆਰ ਕਰਨ ਖਾਤਰ ਇੰਨਵੁਆਇਸ ਡੈਟਾ ਅਤੇ ਹੋਰ ਲੋੜੀਂਦਾ ਰਿਕਾਰਡ ਅਪਲੋਡ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਲਈ ਕੰਪਿਊਟਰ ‘ਤੇ ਆਫਲਾਈਨ ਟੂਲ ਡਾਊਨਲੋਡ ਕੀਤਾ ਜਾ ਸਕਦਾ ਹੈ ਜਿਸ ਤਹਿਤ ਐਕਸੈਲ ਫਾਰਮੈਟ ਵਿੱਚ ਬਿੱਲਾਂ ਸਬੰਧੀ ਸਾਰਾ ਡਾਟਾ ਦਰਸਾਇਆ ਜਾ ਸਕਦਾ ਹੈ। ਇਸ ਤੋਂ ਅਗਲੇ ਪੜਾਅ ਵਿੱਚ ਐਕਸੈਲ ਫਾਰਮੈਟ ਨੂੰ ਜੀ.ਐਸ.ਟੀ ਪੋਰਟਲ ‘ਤੇ ਅਪਲੋਡ ਕਰਕੇ ਜੀ.ਐਸ.ਟੀ.ਆਰ-1 (ਰਿਟਰਨ) ਤਿਆਰ ਕੀਤੀ ਜਾ ਸਕਦੀ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਸਹੂਲਤ ਲਈ ਬਿਨੈਕਾਰ ਕੋਲ ਕੰਪਿਊਟਰ ਓਪਰੇਟਿੰਗ ਸਿਸਟਮ ਵਿੰਡੋ-7 ਜਾਂ ਉਸਤੋਂ ਉ¤ਪਰ ਦੇ ਦਰਜੇ ਦਾ ਹੋਵੇ। ਉਨ੍ਹਾਂ ਕਿਹਾ ਕਿ ਇਸ ਵਿਵਸਥਾ ਤਹਿਤ ਜੀ.ਐਸ.ਟੀ ਕਰ ਦਾਤੇ ਰੋਜ਼ਾਨਾ ਜਾਂ ਹਫਤਾਵਾਰੀ ਅਧਾਰ ‘ਤੇ ਆਪਣੀ ਬਿਜ਼ਨਸ ਟੂ ਬਿਜ਼ਨਸ (ਇਕ ਰਜਿਸਟਰਡ ਵਪਾਰੀ ਵਲੋਂ ਦੂਜੇ ਰਜਿਸਟਰਡ ਵਪਾਰੀ ਨੂੰ ਸਪਲਾਈ ਕੀਤੇ ਮਾਲ ਦਾ ਵੇਰਵਾ) ਇੰਨਵੁਆਇਸ ਜਾਂ ਹੋਰ ਰਿਕਾਰਡ ਜੀ.ਐਸ.ਟੀ ਪੋਰਟਲ ‘ਤੇ ਅਪਲੋਡ ਕਰ ਸਕਦੇ ਹਨ। ਇਸ ਤੋਂ ਇਲਾਵਾ ਅਪਲੋਡ ਕੀਤੇ ਡਾਟਾ ਨੂੰ ਇੰਟਰਨੈਟ ਤੋਂ ਬਿਨਾਂ ਹੀ (ਆਫਲਾਈਨ) ਜੀ.ਐ.ਟੀ.ਆਰ-1 ਤਿਆਰ ਕਰਨ ਲਈ ਵਰਤਿਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਜੀ.ਐਸ.ਟੀ ਕਰ ਦਾਤਾਵਾਂ ਦੀ ਸਹੂਲਤ ਲਈ ਹੲਲਪਦੲਸਕ0ਗਸਟ.ਗੋਵ.ਨਿ ਅਤੇ 0120-4888999 ਹੈਲਪਲਾਈਨ ਵੀ ਸ਼ੁਰੂ ਕੀਤੀ ਗਈ ਹੈ।

Send this to a friend