ਗੁੰਮ ਬੱਚੇ ਵੰਸ਼ ਨੂੰ ਕੀਤਾ ਵਾਰਸਾਂ ਹਵਾਲੇ

ਜਲੰਧਰ, 1 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼੍ਰੀ ਬਲਕਾਰ ਸਿੰਘ ਐਸ ਪੀ (ਇੰਨਵੈਸਟੀਗੇਸ਼ਨ) ਜਲੰਧਰ (ਦਿਹਾਤੀ), ਡਾ: ਮੁਕੇਸ਼ ਕੁਮਾਰ ਉਪ ਪੁਲਿਸ ਕਪਤਾਨ, ਸਬ ਡਵੀਜਨ ਨਕੋਦਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਥਾਣਾ ਸਦਰ ਨਕੋਦਰ ਦੇ ਏਰੀਏ ਵਿੱਚ ਗਸ਼ਤ ਅਤੇ ਨਿਗਰਾਨੀ ਵਧਾਈ ਗਈ ਸੀ ਕਿਉਕਿ ਬੀਤੀ ਰਾਤ ਸ਼੍ਰੀ ਗੁਲਸ਼ਨ ਕੁਮਾਰ ਪੁੱਤਰ ਮੋਹਣ ਲਾਲ ਕੌਮ ਭਗਤ ਵਾਸੀ ਗਾਂਧੀ ਕੈਂਪ ਜਲੰਧਰ ਥਾਣਾ ਡਵੀਜ਼ਨ ਨੰਬਰ 01 ਜਲੰਧਰ ਦਾ 03 ਸਾਲ ਦਾ ਬੱਚਾ ਵੰਸ਼ ਮੁਹੱਲਾ ਗਾਂਧੀ ਨਗਰ ਵਿੱਚੋ ਗਾਇਬ ਹੋ ਗਿਆ ਸੀ।ਜਿਸ ਦੇ ਸਬੰਧ ਵਿੱਚ ਥਾਣਾ ਡਵੀਜ਼ਨ ਨੰਬਰ 01 ਕਮਿਸ਼ਨਰੇਟ ਜਲੰਧਰ ਵਿੱਚ ਮੁਕੱਦਮਾ ਨੰਬਰ 160 ਮਿਤੀ 01.08.2017 ਜੁਰਮ 365 ਭ:ਦ ਦਰਜ ਰਜਿਸਟਰ ਕੀਤਾ ਗਿਆ ਸੀ। ਜਿਸਦੇ ਗਾਇਬ ਹੋਣ ਸਬੰਧੀ ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਨੇ ਵਾਟਸ ਐਪ ਗਰੁੱਪ ਤੇ ਗੁੰਮ ਹੋਏ ਬੱਚੇ ਵੰਸ਼ (ਉਮਰ ਕਰੀਬ 3 ਸਾਲ) ਦੀ ਫੋਟੋ ਪਾਈ ਸੀ।

Send this to a friend