ਅੰਮ੍ਰਿਤਸਰ, 1 ਅਗਸਤ (ਸੁਨੀਲ ਗੁਪਤਾ)- ਅੱਜ ਚੰਡੀਗੜ੍ਹ ਤੋਂ ਇਕ ਜਾਰੀ ਬਿਆਨ ਰਾਂਹੀ ਪ੍ਰੈਸ ਸੰਘਰਸ਼ ਜਰਨਲਿਸਟ ਐਸੋ ਰਜਿ ਪੰਜਾਬ ਦੇ ਚੇਅਰਮੈਂਨ ਡਾ ਰਕੇਸ਼ ਪੁੰਜ ਨੇ ਲਾਡੋਵਾਲ ਪੁਲਿਸ ਵਲੋਂ ਜਰਨਲਿਸਟ ਪ੍ਰੈਸ ਕਲੱਬ ਦੇ ਪ੍ਰਧਾਨ ਮਨਜੀਤ ਸਿੰਘ, ਰਵਿੰਦਰ ਵਰਮਾਂ,ਸਰਪ੍ਰਸੱਤ ਜੇ ਸੰਧੂ ਅਤੇ ਹੋਰ ਪੱਤਰਕਾਰਾਂ ਤੇ ਨਜਾਇਜ਼ ਢੰਗ ਨਾਲ ਦਰਜ਼ ਕੀਤੇ ਪਰਚੇ ਦੀ ਕੀਤੀ ਨਿਖੇਧੀ। ਚੇਅਰਮੈਂਨ ਡਾ ਰਕੇਸ਼ ਪੁੰਜ ਨੇ ਇਸ ਬਿਆਨ ਰਾਹੀਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਸਮੂਹ ਪੱਤਰਕਾਰ ਭਾਈਚਾਰਾ ¦ਬੇ ਅਰਸੇ ਤੋਂ ਟੋਲ ਪਲਾਜਾ ਮੁੱਕਤੀ ਲਈ ਸੰਘਰਸ਼ ਕਰ ਰਿਹਾ ਹੈ। ਚੋਣਾ ਸਮੇਂ ਕੀਤੇ ਵਾਅਦੇ ਅਨੂੰਸਾਰ ਕੈਪਟਨ ਅਮਰਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਵਿਸ਼ਵਾਸ਼ ਦਿਵਾਇਆ ਸੀ ਕਾਂਗਰਸ ਦੀ ਸਰਕਾਰ ਬਣਨ ਤੇ ਪੱਤਰਕਾਰਾਂ ਨੂੰ ਟੋਲ ਟੈਕਸ ਤੋਂ ਤੁਰੰਤ ਮੁੱਕਤ ਕੀਤਾ ਜਾਵੇਗਾ। ਕਾਂਗਰਸ ਦੀ ਸਰਕਾਰ ਬਣਨ ਤੇ ਵੀ ਇਹ ਵਾਅਦਾ ਹੁਣ ਤੱਕ ਪੂਰਾ ਨਹੀ ਹੋਇਆ। ਉਲਟਾ ਅਖ਼ਬਾਰਾ ਵਿਚ ਪੱਤਰਕਾਰਾਂ ਨੂੰ ਟੋਲ ਟੈਕਸ ਤੋਂ ਮੁੱਕਤ ਕਰ ਦਿੱਤੇ ਜਾਣ ਦੀਆਂ ਖਬਰਾਂ ਲਗਵਾ ਕੈਪਟਨ ਅਮਰਿੰਦਰ ਸਿੰਘ ਨੇ ਆਮ ਜਨਤਾ ਦੀ ਵਾਹ ਵਾਹ ਜਰੂਰ ਖੱਟੀ ਲਈ ਹੈ। ਇਸ ਸਬੰਧੀ ਕਿਸੇ ਵੀ ਟੋਲ ਪਲਾਜਾ ਅਧਿਕਾਰੀ ਨੂੰ ਕੋਈ ਨੋਟੀਫਿਕੇਸ਼ਨ ਨਹੀ ਜਾਰੀ ਕੀਤਾ ਗਿਆ। ਜਿਸ ਨਾਲ ਪੱਤਰਕਾਰ ਭਾਈਚਾਰੇ ਨੂੰ ਇਹਨਾਂ ਟੋਲ ਟੈਕਸਾਂ ਤੋਂ ਰਾਹਤ ਮਿਲ ਸਕੇ। ਇਸ ਲਈ ਸਮੂਹ ਪੱਤਰਕਾਰ ਭਾਈਚਾਰੇ ਦੇ ਮਨਾਂ ਵਿਚ ਕਾਂਗਰਸ ਖਿਲਾਫ਼ ਭਾਰੀ ਰੋਸ ਹੈ। ਚੇਅਰਮੈਂਨ ਡਾ ਰਕੇਸ਼ ਪੁੰਜ ਨੇ ਸੂਬਾ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਆਪਣੀਆਂ ਹੱਕੀ ਮੰਗਾਂ ਖਾਤਿਰ ਸੰਘਰਸ਼ ਕਰਨ ਵਾਲੇ ਪੱਤਰਕਾਰਾਂ ਦੇ ਮੂੰਹ ਬੰਦ ਕਰਨ ਲਈ ਪੰਜਾਬ ਸਰਕਾਰ ਦੇ ਹੁੱਕਮਾਂ ਤੇ ਲਾਡੋਵਾਲ ਪੁਲਿਸ ਨੇ ਜੋ ਪੱਤਰਕਾਰਾਂ ਤੇ ਗੈਰ ਕਨੂੰਨੀ ਢੰਗ ਨਾਲ ਪਰਚੇ ਦਰਜ਼ ਕੀਤੇ ਹਨ। ਇਸ ਸਬੰਧੀ ਪ੍ਰੈਸ ਸੰਘਰਸ਼ ਜਰਨਲਿਸਟ ਐਸੋ ਰਜਿ ਪੰਜਾਬ ਚੁੱਪ ਨਹੀ ਬੈਠੇਗੀ। ਚੇਅਰਮੈਂਨ ਡਾ ਰਕੇਸ਼ ਪੁੰਜ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਅਗਰ ਪਿਛਲੀ ਸਰਕਾਰ ਵਾਂਗੂੰ ਪੱਤਰਕਾਰਾਂ ਨਾਲ ਲਾਰੇਬਾਜੀ ਕਰ ਆਪਣਾ ਡੰਗ ਟਪਾਉਣ ਦੀ ਕੋਸ਼ਿਸ ਚ ਹੈ ਤਾਂ ਇਸਦਾ ਖਮਿਆਜਾ ਆਉਣ ਵਾਲੀਆਂ ਚੋਣਾ ਚ ਭੁਗਤਣ ਲਈ ਤਿਆਰ ਰਹੇ। ਪੁੰਜ ਨੇ ਕਿਹਾ ਕਿ ਲਾਡੋਵਾਲ ਪੁਲਿਸ ਨੇ ਜੋ ਪੱਤਰਕਾਰਾਂ ਤੇ ਨਜਾਇਜ਼ ਪਰਚੇ ਦਰਜ਼ ਕੀਤੇ ਹਨ ਉਹਨਾਂ ਪਰਚਿਆਂ ਨੂੰ ਤੁਰੰਤ ਰੱਦ ਕੀਤਾ ਜਾਵੇ ਨਹੀ ਤਾਂ ਪ੍ਰੈਸ ਸੰਘਰਸ਼ ਜਰਨਲਿਸਟ ਐਸੋ ਰਜਿ ਪੰਜਾਬ ਸੂਬਾ ਸਰਕਾਰ ਖਿਲਾਫ਼ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ। ਜਿਸਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੀ ਹੋਵੇਗੀ।