ਭਗਤਾ ਭਾਈ ਕਾ, 1 ਅਗਸਤ (ਸਵਰਨ ਸਿੰਘ ਭਗਤਾ) ਸਥਾਨਕ ਸਹਿਰ ਵਿਖੇ ਮੈਡੀਕਲ ਪ੍ਰੈਕਟੀਸ਼ਨਰਜ ਬਲਾਕ ਭਗਤਾ ਦੀ ਮੀਟਿੰਗ ਬਲਾਕ ਪ੍ਰਧਾਨ ਡਾ. ਨਿਰਭੈ ਸਿੰਘ ਭਗਤਾ ਦੀ ਪ੍ਰਧਾਨਗੀ ਹੇਠ ਹੋਈ।ਜਿਸ ਦੋਰਾਨ ਡਾਕਟਰ ਸਾਥੀਆ ਨੂੰ ਆ ਰਹੀਆ ਮੁਸਕਲਾਂ ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਆਗੂਆਂ ਨੇ ਸੂਬਾ ਸਰਕਾਰ ਤੋ ਮੰਗ ਕੀਤੀ ਕਿ ਮੈਡੀਕਲ ਪ੍ਰੈਕਟੀਸਨਰਜ ਦੀਆਂ ਜਾਇਜ ਮੰਗਾਂ ਤੇ ਗੌਰ ਕੀਤੀ ਜਾਵੇ ਅਤੇ ਪੰਜਾਬ ਦੀ ਆਰ.ਐਮ.ਪੀ ਰਜਿਸਟੇਸ਼ਨ ਖੋਲੀ ਜਾਵੇ ਤਾਂ ਕਿ ਬੇਰੁਜਗਾਰਾਂ ਦੀ ਗਿਣਤੀ ਵਿੱਚ ਹੋਰ ਵਾਧਾ ਨਾ ਹੋਵੇ। ਇਸ ਸਮੇ ਡਾਕਟਰ ਸਾਥੀਆਂ ਨੂੰ ਮੈਡੀਕਲ ਪ੍ਰੈਕਟੀਸਨਰਜ ਐਸੋਸੀਏਸ਼ਨ ਪੰਜਾਬ ਦੇ ਮੈਬਰਸ਼ਿਪ ਕਾਰਡ ਵੀ ਵੰਡੇ ਗਏ। ਜਿਸ ਦੋਰਾਨ ਮੀਟਿੰਗ ਵਿੱਚ ਬਲਾਕ ਦੇ ਲੱਗਭਗ 50 ਦੇ ਕਰੀਬ ਡਾਕਟਰ ਸਾਥੀਆ ਨੇ ਭਾਗ ਲਿਆ।ਇਸ ਸਮੇ ਸਿੰਘ ਡਾ. ਬਲਦੇਵ ਸਿੰਘ ਭੋਡੀਪੁਰਾ , ਡਾ. ਗੁਰਜੰਟ ਸਿੰਘ ਖਜਾਨਚੀ ਭੋਡੀਪੁਰਾ, ਡਾ. ਬਲਵੀਰ ਸਿੰਘ ਡੈਂਟਲ ਭਗਤਾ, ਡਾ. ਜਸਵੀਰ ਸ਼ਰਮਾ ਭਗਤਾ, ਡਾ.ਜਗਤਾਰ ਸਿੰਘ ਕਲੇਰ ਕੋਠਾ ਗੁਰੂ, ਡਾ. ਕੁਲਵੰਤ ਸਿੰਘ ਰਾਮੂੰਵਾਲਾ, ਡਾ.ਅਵਤਾਰ ਸਿੰਘ ਕੋਠਾ ਗੁਰੂ, ਡਾ.ਜਗਤਾਰ ਸਿੰਘ ਬਾਜਵਾ ਕੋਠਾ ਗੁਰੂ,ਡਾ. ਬਲਬੀਰ ਸਿੰਘ ਹਮੀਰਗੜ, ਡਾ. ਸੁਖਜਿੰਦਰ ਸਿੰਘ ਕੋਠਾ ਗੁਰੂ, ਡਾ.ਗੁਰਚੇਤਨ ਸਿੰਘ ਭੋਡੀਪੁਰਾ,ਡਾ. ਭੁਪਿੰਦਰ ਸਿੰਘ ਗੁਰੂਸਰ, ਡਾ, ਕੌਰ ਸਿੰਘ ਆਕਲੀਆਂ, ਡਾ.ਬਲਵੀਰ ਸਿੰਘ ਬੁਰਜ ਥਰੋੜ ,ਡਾ.ਨਿਰਭੈ ਸਿੰਘ ਬੁਰਜ ਲੱਧਾ, ਡਾ. ਸਵਪਨ ਕੁਮਾਰ ਬੰਗਾਲੀ, ਡਾ.ਦੀਨ ਜਲਾਲ, ਡਾ.ਜੱਗਾ ਸਿੰਘ ਡੈਂਟਲ, ਡਾ .ਰਜਿੰਦਰ ਕੁਮਾਰ, ਆਦਿ ਤੋ ਇਲਾਵਾ ਹੋਰ ਵੀ ਡਾਕਟਰ ਸਾਥੀ ਹਾਜਰ ਸਨ ।