ਗੁਰਮੇਜ ਕੈਂਥ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:ਸਿ:)ਰੂਪਨਗਰ ਦਾ ਅਹੁਦਾ ਸੰਬਾਲਿਆ

ਰੂਪਨਗਰ, 1 ਅਗਸਤ – ਪੰਜਾਬ ਸਰਕਾਰ ਸਿੱਖਿਆ ਵਿਭਾਗ (ਸਕੂਲਜ਼) ਦੇ ਹੁਕਮਾਂ ਅਨੂਸਾਰ ਗੁਰਮੇਜ ਕੈਂਥ ਨੇ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਰੂਪਨਗਰ ਦਾ ਅਹੁਦਾ ਸੰਬਾਲਿਆ ਹੈ।ਸ੍ਰੀ ਗੁਰਮੇਜ ਕੈਂਥ ਇਸ ਤੋਂ ਪਹਿਲਾ ਡੀ. ਪੀ. ਆਈ. (ਐਲੀਮੈਂਟਰੀ) ਪੰਜਾਬ ਵਿਖੇ ਸਹਾਇਕ ਡਾਇਰੈਕਟਰ ਸਨ।ਉਹ ਸਿੱਖਿਆ ਵਿਭਾਗ ‘ਚ ਡਿਪਟੀ ਡਾਇਰੈਕਟਰ ਤੇ ਕਈ ਸਕੂਲਾਂ ਵਿਚ ਪਿੰਸੀਪਲ ਵੀ ਰਹਿ ਚੁਕੇ ਹਨ।ਦਸਣਯੋਗ ਹੈ ਕਿ ਉਨ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲ੍ਹੋਗੜ ਮੋਹਾਲੀ ਵਿਖੇ ਬਤੌਰ ਪਿੰਸੀਪਲ, ਨੇ ਸਕੂਲ ਦੇ ਵਿਕਾਸ ਲਈ ਇਕ ਕਰੋੜ ਰੂਪਏ ਦੀ ਰਾਸ਼ੀ ਦਾਨੀ ਸੰਜਨਾਂ ਅਤੇ ਵਿਭਾਗ ਵੱਲੋ ਇਕਠੀ ਕਰ ਸਕੂਲ ਨੂੰ ਜ਼ਿਲ੍ਹੇ ਦਾ ਨੰਬਰ ਇਕ ਸਕੂਲ ਹੋਣ ਦਾ ਮਾਨ ਦਿਲਵਾਇਆ ਸੀ। ਇਸ ਤੋਂ ਇਲਾਵਾ ਉਨ੍ਹਾਂ ਦੀਆ ਸਿੱਖਿਆ ਵਿਭਾਗ ਵਿਚ ਕਾਫੀ ਉਪਲਬਦੀਆਂ ਹਨ।ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਰੂਪਨਗਰ ਜ਼ਿਲੇ ਨੂੰ ਵੀ ਸਿੱਖਿਆ ਵਿਚ ਸੂਬੇ ‘ਚ ਇਕ ਨੰਬਰ ਤੇ ਲਿਉਣ ਦਾ ਯਤਨ ਕਰਨਗੇ।ਉਨ੍ਹਾਂ ਕਿਹਾ ਕਿ ਜ਼ਿਲੇ ਵਿਚ ਸਿੱਖਿਆ ਦੇ ਮਿਆਰ ਨੂੰ ਉਚਾ ਚੁਕਣ ਵਿਚ ਕੋਈ ਕਸਰ ਨਹੀਂ ਛਡਣਗੇ ਅਤੇ ਵਿਦਿਆਰਥੀਆਂ ਤੇ ਅਧਿਆਪਕਾਂ ਦੀਆਂ ਹਰ ਸਭਵ ਸੱਮਸਿਆਵਾਂ ਹੱਲ ਕਰਨ ਲਈ ਯਤਨਸ਼ੀਲ ਰਹਿਣਗੇ।ਉਨ੍ਹਾਂ ਦੇ ਅਹੁਦਾ ਸਭਾਲਣ ਮੌਕੇ ਜਸਦੇਵ ਸਿੰਘ ਰਨਧਾਵਾ ਜ਼ਿਲ੍ਹਾ ਗਾਇਡੈਂਸ ਕੌਸ਼ਲਰ, ਸ੍ਰੀਮਤੀ ਜਤਿੰਦਰ ਕੌਰ ਸਹਾਇਕ ਸਿੱਖਿਆ ਅਫ਼ਸਰ, ਹਰਪ੍ਰੀਤ ਸਿੰਘ ਜ਼ਿਲ੍ਹਾ ਕੁਆਰਡੀਨੇਟੇ, ਜ਼ਿਲ੍ਹਾ ਸਿੱਖਿਆ ਦਫ਼ਤਰ ਦੇ ਦਲਵਿੰਦਰ ਸਿੰਘ ਜ਼ਿਲਾ ਪ੍ਰਧਾਨ, ਪਵਨ ਕੁਮਾਰ ਕੈਸਿਅਰ, ਗੁਰਪਾਲ ਸਿੰਘ, ਸੰਦੀਪ ਭੱਠ, ਹਰਮੋਹਣ ਸਿੰਘ ਆਦਿ ਦਫ਼ਤਰੀ ਅਮਲਾ ਮੌਜੂਦ ਸੀ ਤੇ ਬਾਅਦ ਦੁਪਹਿਰ ਪ੍ਰਿੰਸੀਪਲ ਲੋਕੇਸ਼ ਮੋਹਨ ਸ਼ਰਮਾ ਜ਼ਿਲ੍ਹਾ ਸਾਇੰਸ ਸੁਪਰਵਾਇਸਰ, ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਰਾਜ ਕੁਮਾਰ ਖੋਸਲਾ, ਪ੍ਰਿੰਸੀਪਲ ਮੇਜ਼ਰ ਸਿੰਘ, ਲੈਕ. ਇੰਦਰਜੀਤ ਸਿੰਘ ਬਾਲਾ, ਦਵਿੰਦਰ ਪਾਲ, ਸੰਜੀਵ ਕੁਮਾਰ, ਪ੍ਰਭਜੀਤ ਸਿੰਘ ਆਦਿ ਨੇ ਨਵੇ ਨਿਯੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ ਦਾ ਸੁਆਗਤ ਕੀਤਾ ਅਤੇ ਵਧਾਈ ਦਿਤੀ।

Send this to a friend