ਜ਼ਿਲ੍ਹੇ ਦੇ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਸਕੀਮਾਂ ਬਾਰੇ ਜਾਗਰੂਕ ਕਰੇਗੀ ਪ੍ਰਚਾਰ ਵੈਨ

ਜਲੰਧਰ 1 ਅਗਸਤ 2017 – ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ੍ਹ ਦੇ ਨਿਰਦੇਸ਼ਾਂ ਤਹਿਤ ਇੰਚਾਰਜ ਜ਼ਿਲ੍ਹਾ ਤੇ ਸ਼ੇਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਸ੍ਰੀਮਤੀ ਪ੍ਰੀਤੀ ਸਾਹਨੀ ਦੀ ਯੋਗ ਰਹਿਨੁਮਾਈ ਹੇਠ ਇਕ ਪ੍ਰਚਾਰ ਵੈਨ ਵਲੋਂ ਪਿੰਡ ਭਾਰਦਵਾਜੀ ਨੂਰਮਹਿਲ ਦਾ ਦੌਰਾ ਕੀਤਾ ਗਿਆ । ਇਸ ਟੀਮ ਵਿੱਚ ਸ੍ਰੀ ਜਗਨ ਨਾਥ ਸੀਨੀਅਰ ਅਸਿਸਟੈਂਟ ਅਤੇ ਸ੍ਰੀਮਤੀ ਰੁਪਿੰਦਰਪ੍ਰੀਤ ਬਲ ਵਕੀਲ ਅਤੇ ਕਾਨੂੰਨ ਦੇ ਵਿਦਿਆਰਥੀ ਤੇ ਪੈਰਾ ਲੀਗਲ ਵ¦ਟੀਅਰਜ਼ ਸ਼ਾਮਲ ਸਨ।ਇਸ ਮੌਕੇ ’ਤੇ ਵਕੀਲ ਮਿਸ.ਰੁਪਿੰਦਰਪ੍ਰੀਤ ਬੱਲ ਨੇ ਆਖਿਆ ਕਿ ਇਸ ਪ੍ਰਚਾਰ ਵੈਨ ਦਾ ਮੁੱਖ ਮੰਤਵ ਵੱਖ-ਵੱਖ ਪਿੰਡਾਂ ਅਤੇ ਸਕੂਲਾਂ ਵਿੱਚ ਜਾ ਕੇ ਸਰਪੰਚਾਂ ਤੇ ਵਿਦਿਆਰਥੀਆਂ ,ਅਧਿਆਪਕਾਂ ਅਤੇ ਆਮ ਨਾਗਰਿਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਸਕੀਮਾਂ ਬਾਰੇ ਜਾਗਰੂਕ ਕਰਨਾ ਹੈ। ਉਨ੍ਹਾਂ ਨੇ ਇਸ ਮੌਕੇ ’ਤੇ ਘਰੇਲੂ ਹਿੰਸਾਸੁਰੱਖਿਆ ਕਾਨੂੰਨ ਅਤੇ ਮੀਡੀਏਸ਼ਨ ਸਬੰਧੀ ਵਿਸਥਾਰ ਨਾਲ ਦੱਸਿਆ ।ਸ੍ਰੀ ਜਗਨ ਨਾਥ ਸੀਨੀਅਰ ਅਸਿਸਟੈਂਟ ਵਲੋਂ ਹਿੰਦੂ ਮੈਰਿਜ ਐਕਟ, ਵਿਕਟਿਮ ਕੰਪਨਸੇਸ਼ਨ ਸਕੀਮ, ਵਨ ਸਟਾਪ ਕਰਾਇਸਿਸ ਸੈਂਟਰ ਅਤੇ ਬਜੁਰਗਾਂ ਦੇ ਅਧਿਕਾਰਾਂ, ਕਾਨੂੰਨੀ ਸੇਵਾਵਾਂ ਅਥਾਰਟੀ ਐਕਟ ਤਹਿਤ ਮਿਲਣ ਵਾਲੀ ਕਾਨੂੰਨੀ ਸਹਾਇਤਾ, ਲੋਕ ਅਦਾਲਤਾਂ, ਸਥਾਈ ਲੋਕ ਅਦਾਲਤਾਂ, ਬੱਚਿਆਂ ਤੇ ਔਰਤਾਂ ਦੇ ਅਧਿਕਾਰਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਾਪਤ ਕਰਨ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜ¦ਧਰ, ਜ਼ਿਲ੍ਹਾ ਕਚਿਹਰੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਜਨ ਉਪਯੋਗੀ ਸੇਵਾਵਾਂ ਜਿਨਾਂ ਵਿੱਚ ਪੈਨਸ਼ਨਾਂ ਸ਼ਾਮਿਲ ਹਨ ਬਾਰੇ ਜੇ ਕਿਸੇ ਨੂੰ ਸ਼ਿਕਾਇਤ ਹੈ ਤਾਂ ਸਥਾਈ ਲੋਕ ਅਦਾਲ ( ਜਨ ਉਪਯੋਗੀ ਸੇਵਾਵਾਂ) ਨੂੰ ਦਰਖਾਸਤ ਦਿੱਤੀ ਜਾ ਸਕਦੀ ਹੈ।
ਇਸ ਮੌਕੇ ’ਤੇ ਕਾਨੂੰਨ ਦੇ ਵਿਦਿਆਰਥੀਆਂ ਤੇ ਪੈਰਾ ਲੀਗਲ ਵ¦ਟੀਅਰਜ਼ ਮਿਸ ਹਰਿੰਦਰ , ਪ੍ਰਨੀਤ ਸਿੰਘ ਰੰਧਾਵਾ, ਗੁਰਿੰਦਰਪਾਲ ਸਿੰਘ, ਅਤੇ ਮੁਸਕਾਨ ਸ਼ਰਮਾ ਵਲੋਂ ਸਰਕਾਰ ਦੀਆਂ ਭਲਾਈ ਸਕੀਮਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਗਈ। ਇਸ ਮੌਕੇ ਸ੍ਰੀ ਲਸ਼ਕਰ ਸਿੰਘ ਬੀ.ਡੀ.ਪੀ.ਓ.ਨੂਰਮਹਿਲ, ਸ੍ਰੀ ਰਜਿੰਦਰ ਕੁਮਾਰ ਸਰਪੰਚ, ਸ੍ਰੀ ਜਗਦੀਸ਼ ਚੇਅਰਮੈਨ ਬਲਾਕ ਸੰਮਤੀ ਤੋਂ ਇਲਾਵਾ ਪਿੰਡ ਤੇ ਸਰਪੰਚ ਤੋਂ ਇਲਾਵਾ ਨੇੜਲੇ ਪਿੰਡਾਂ ਦੇ ਸਰਪੰਚ/ਪੰਚ ਹਾਜ਼ਰ ਸਨ।

Send this to a friend