ਨਵੀਂ ਦਿਲੀ – ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਗੁਜਰਾਤ ਤੋਂ ਰਾਜ ਸਭਾ ’ਚ ਪਹੁੰਚ ਰਹੇ ਹਨ। ਇਸਦੇ ਨਾਲ ਹੀ ਰਾਜਧਾਨੀ ‘ਚ ਮੋਦੀ ਮੰਤਰੀ ਮੰਡਲ ‘ਚ ਫੇਰਬਦਲ ਦੇ ਕਿਆਸ ਲਗਾਏ ਜਾ ਰਹੇ ਹਨ ਕਿ ਵਿਸਥਾਰ ਜਲਦੀ ਹੀ ਹੋ ਸਕਦਾ ਹੈ। ਇਸ ਤੋਂ ਪਹਿਲਾਂ ਇਹ ਹੀ ਕਿਹਾ ਜਾ ਰਿਹਾ ਸੀ ਕਿ ਰਖਿਆ ਮੰਤਰੀ ਦੀ ਭਾਲ ‘ਚ ਪ੍ਰਧਾਨ ਮੰਤਰੀ ਨੂੰ ਕੋਈ ਨੇਤਾ ਨਹੀਂ ਮਿਲ ਰਿਹਾ। ਪਾਰਟੀ ’ਚ ਕਈ ਸੀਨੀਅਰ ਨੇਤਾ ਹਨ ਜੋ ਕਿ ਇਸ ਅਹੁਦੇ ਨੂੰ ਸੰਭਾਲ ਸਕਦੇ ਹਨ। ਕਿਸੇ ਵੀ ਮੁਖ ਮੰਤਰੀ ਨੂੰ ਦਿਲੀ ਭੇਜਣ ਦਾ ਪੇਸ਼ਕਸ਼ ਨਹੀਂ। ਅਮਿਤ ਸ਼ਾਹ ਦਾ ਨਾਂ ਸੰਭਾਵੀ ਮੰਤਰੀ ਮੰਡਲ ਦੇ ਰੂਪ ‘ਚ ਲਿਆ ਜਾ ਰਿਹਾ ਹੈ। ਸੂਤਰਾਂ ‘ਤੇ ਵਿਸ਼ਵਾਸ ਕੀਤਾ ਜਾਵੇ ਤਾਂ ਅਮਿਤ ਸ਼ਾਹ ਨੂੰ ਗ੍ਰਹਿ ਮੰਤਰੀ ਬਣਾਇਆ ਜਾਵੇਗਾ ਅਤੇ ਰਾਜਨਾਥ ਨੂੰ ਰਖਿਆ ਮੰਤਰਾਲਾ ਦਿਤਾ ਜਾ ਸਕਦਾ ਹੈ।