ਸ਼ਾਹਬਾਜ਼ ਹੋ ਸਕਦੇ ਨੇ ਪਾਕਿ ਦੇ ਅਗਲੇ ਵਜ਼ੀਰ-ਏ-ਆਜ਼ਮ

ਇਸਲਾਮਾਬਾਦ- ਪਨਾਮਾਗੇਟ ਮਾਮਲੇ ’ਚ ਦੋਸ਼ੀ ਠਹਿਰਾਏ ਜਾਣ ਦੇ ਬਾਅਦ ਨਵਾਜ਼ ਸ਼ਰੀਫ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਹੁਕਮਰਾਨ ਪਾਕਿਸਤਾਨ ਮੁਸਲੀਮ ਲੀਗ ਸ਼ਰੀਫ ਵੱਲੋਂ ਮੁਲਕ ਦੇ ਨਵੇਂ ਵਜ਼ੀਰ-ਏ-ਆਜ਼ਮ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪਾਕਿਸਤਾਨ ਦੇ ਮੀਡੀਆ ਮੁਤਾਬਿਕ ਪਾਰਟੀ ਨਵਾਜ਼ ਸ਼ਰੀਫ ਦੀ ਥਾਂ ਉਨ੍ਹਾਂ ਦੇ ਛੋਟੇ ਭਰਾ ਸ਼ਹਬਾਜ਼ ਸ਼ਰੀਫ ਦੇਸ਼ ਦਾ ਨਵਾਂ ਵਜ਼ੀਰ-ਏ-ਆਜ਼ਮ ਬਣਾ ਰਹੀ ਹੈ। ਪਾਰਟੀ ਦੀ ਉਚ ਪਧਰੀ ਬੈਠਕ ’ਚ ਇਹ ਫੈਸਲਾ ਲਿਆ ਗਿਆ ਹੈ।ਇਸ ਸਮੇਂ ਸ਼ਾਹਬਾਜ਼ ਸ਼ਰੀਫ ਪਾਕਿਸਤਾਨੀ ਪੰਜਾਬ ਦੇ ਮੁੱਖ ਮੰਤਰੀ ਹਨ। ਉਹ ਨੈਸ਼ਨਲ ਐਸੰਬਲੀ ਦੇ ਮੈਂਬਰ ਨਹੀਂ ਹਨ।

Send this to a friend