ਰਾਮਪੁਰਾ ਫੂਲ 25 ਜੁਲਾਈ (ਮਨਪ੍ਰੀਤ ਸਿੰਘ ਗਿੱਲ)-ਪੰਜਾਬ ਸਰਕਾਰ ਡਾਇਰੈਕਟਰ ਸਿਹਤ ਭਲਾਈ ਪੰਜਾਬ ਦੇ ਆਦੇਸ਼ਾ ਅਨੁਸਾਰ ਮਾਨਯੋਗ ਬਾਲਿਆਂਵਾਲੀ ਦੇ ਬਲਾਕ ਪੀ.ਐਚ.ਸੀ ਦੇ ਐਸ.ਐਮ.ੳ ਸ੍ਰੀ ਨਰਵਿੰਦਰਜੀਤ ਕੌਰ ਦੀ ਅਗਵਾਈ ਚ ਕੋ ਆਰਡੀਨੇਟਰ ਸ੍ਰੀ ਸੁਰਿੰਦਰ ਸਿੰਘ ਅਤੇ ਉਹਨਾਂ ਦੀ ਟੀਮ ਨੇ ਥਾਣਾ ਰਾਮਪੁਰਾ ਫੂਲ ਦੀ ਸਫਾਈ ਚੈਕ ਕੀਤੀ ਜੋ ਕਿ ਬਹੁਤ ਵਧੀਆ ਸੀ। ਇਸ ਮੌਕੇ ਥਾਣਾ ਮੁੱਖੀ ਇੰਸਪੈਕਟਰ ਦਲਜੀਤ ਸਿੰਘ ਸਿੱਧੂ ਨੇ ਥਾਣੇ ਦੇ ਸਟਾਫ ਨੂੰ ਆਪਣੇ ਘਰਾਂ ਦੀ ਸਫਾਈ ਲਈ ਵੀ ਪ੍ਰੇਰਿਤ ਕੀਤਾ ਤੇ ਉਹਨਾ ਨੇ ਸਟਾਫ ਨੂੰ ਡੇਂਗੂ ਤੇ ਚਿਕਨਗੁਨੀਆਂ ਦੇ ਕਾਰਨ ਤੇ ਲੱਛਣਾਂ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਥਾਣੇਦਾਰ ਗੋਬਿੰਦ ਸਿੰਘ, ਦਿਲਬਾਗ ਸਿੰਘ, ਮੁੱਖ ਮੁਨਸ਼ੀ ਕਸ਼ਮੀਰ ਲਾਲ, ਹੋਲਦਾਰ ਸੁਖਵਿੰਦਰ ਸਿੰਘ, ਕੁਲਵਿੰਦਰ ਸਿੰਘ, ਸਤਵੀਰ ਸਿੰਘ ਤੇ ਸਮੂਹ ਸਟਾਫ ਹਾਜ਼ਰ ਸਨ।