ਤਿੰਨ ਹਜ਼ਾਰ ਤੋਂ ਵੱਧ ਵਿਦਿਆਰਥੀ
ਆਂ ਨੇ ਲਿਆ ਭਾਗ
ਜਲੰਧਰ, 24 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਸੀਟੀ ਗਰੁੱਪ ਆਫ਼ ਇੰਸਟੀਚਿੂਸ਼ਨਜ਼ ਦੇ ਸ਼ਾਹਪੁਰ ਕੈਂਪਸ ਵਿਖੇ ਨਵੇਂ ਵਿਦਿਆਰਥੀਆਂ ਲਈ ੳਰੀਂਅਨਟੇਸ਼ਨ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਤਿੰਨ ਹਜ਼ਾਰ ਤੋਂ ਵੀ ਵੱਧ ਵਿਦਿਆਰਥੀਆਂ ਵਲੋਂ ਭਾਗ ਲਿਆ ਗਿਆ। ਸਮਾਗਮ ਦੀ ਸ਼ੁਰੂਆਤ ਸੀਟੀ ਗਰੁੱਪ ਦੇ ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ, ਮੈਨੇਜਿੰਗ ਡਾਇਰੈਕਟਰ ਸ਼੍ਰੀ ਮਨਬੀਰ ਸਿੰਘ, ਕੈਂਪਸ ਡਾਇਰੈਕਟਰ ਡਾ. ਜੀਐਸ ਕਾਲੜਾ ਸਮੇਤ ਮੈਨੇਜਮੈਂਟ ਅਤੇ ਸਦੱਸਾ ਵਲੋਂ ਸ਼ਿਰਕਤ ਕੀਤੀ ਗਈ। ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਡੀਨ ਅਕਾਦਮਿਕ ਸ਼੍ਰੀ ਨਵਦੀਪ ਸਿੰਘ ਥਿੰਦ ਨੇ ਵਿਦਿਆਰਥੀਆਂ ਨੂੰ ਕਾਲਜ ਦੇ ਸੰਬਧ ’ਚ ਜਾਣਕਾਰੀ ਦਿੱਤੀ। ਕੈਂਪਸ ਡਾਇਰੈਕਟਰ ਡਾ. ਜੀਐਸ ਕਾਲੜਾ ਨੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਉਨਾਂ ਕਿਹਾ ਕਿ ਅੱਜ ਇੰਡਸਟ੍ਰੀ ਵਿੱਚ ਇੰਜੀਨੀਅਰਸ ਦੀ ਕਮੀ ਖੱਲ ਰਹੀ ਹੈ। ਇਸ ਲਈ ਲਗਨ ਨਾਲ ਪੜਾਈ ਕਰੋ ਅਤੇ ਹਰ ਚੀਜ਼ ਨੂੰ ਚੰਗੀ ਤਰ੍ਹਾਂ ਸਿੱਖੋ। ਉਨ੍ਹਾਂ ਕਿਹਾ ਕਿ ਤੁਸੀਂ ਆਪਣੀ ਸਕੂਲ ਦੀ ਸਿੱਖਿਅ ਖਤਮ ਕਰਕੇ ਆਏ ਹੋ। ਹੁਣ ਕਾਲਜ ਦੀ ਸਿੱਖਿਆ ਵਿੱਚ ਆਪਣੇ ਭਵਿੱਖ ਲਈ ਕਈ ਫੈਸਲੈਂ ਲੈਣੇ ਪੈਣਗੇ। ਇਸ ਲਈ ਸਕਰਾਤਮਕ ਰਹੋ। ਸੀਟੀ ਗਰੁੱਪ ਦੇ ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮਾਰਕੀਟ ਵਿੱਚ ਨੌਕਰੀਆਂ ਦੀ ਕਮੀ ਨਹੀਂ ਹੈ। ਹਰ ਕਿਸੇ ਨੂੰ ਆਪਣੇ ਹੁਣਰ ਦੇ ਮੁਤਾਬਕ ਕੰਮ ਮਿਲ ਹੀ ਜਾਂਦਾ ਹੈ, ਇਹ ਲੋਕਾਂ ਦੀ ਸੋਚ ਹੈ ਕਿ ਪੜਾਈ ਪੂਰੀ ਕਰਨ ਤੋਂ ਬਾਅਦ ਨੌਕਰੀ ਭਾਲਣੀ ਪੈਂਦੀ ਹੈ ਜਾਂ ਫਿਰ ਦੂਸਰੀਆਂ ਨੂੰ ਨੌਕਰੀ ਦੇਣੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸਵੈ-ਰੁਜ਼ਗਾਰ ਬਣਨ ਦੀ ਪ੍ਰੇਰਣਾ ਦਿੱਤੀ ਅਤੇ ਸਿੱਖਣ ਦੀ ਲਗਨ ਰੱਖਣ ਦੀ ਸਿੱਖਿਆ ਦਿੱਤੀ। ਤੁਹਾਨੂੰ ਇੰਡਸਟ੍ਰੀ ਦੇ ਕਾਬਲ ਬਣਾਉਣਾ ਸਾਡੀ ਜਿੰਮੇਵਾਰੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।