ਰੂਪਨਗਰ, 24 ਜੁਲਾਈ (ਗੁਰਸ਼ਰਨ ਸਿੰਘ ਗੁਲਸ਼ਨ)- ਚੀਫ਼ ਮੈਨੇਜਰ ਯੂਕੌ ਬੈਂਕ ਰੂਪਨਗਰ ਬ੍ਰਾਂਚ ਮੋਹਨ ਸਿੰਘ ਮੋਤੀ ਦੀ ਅੱਜ ਇੱਥੇ ਸਵੈ-ਰੌਜ਼ਗਾਰ ਸਿਖਲਾਈ ਸੰਸਥਾ (ਯੂਕੁੋ ਆਰਸੇਟੀ) ਬਿਊਟੀ ਪਾਰਲਰ ਮੈਨੇਜਮੈਂਟ ਦੀ ਸਮਾਪਤੀ ਹੋਈ। ਸਿਖਲਾਈ ਮੌਕੇ ਸਿੱ੍ਯਖਿਆਰਥੀਆਂ ਨੂੰ ਟ੍ਰੇਨਿੰਗ ਸਰਟੀਫਿਕੇਟ ਤਕਸੀਮ ਕੀਤੇ। ਇਸ ਮੌਕੇ ਸਿੱਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਿਖਲਾਈ ਦਾ ਉਨ੍ਹਾਂ ਨੂੰ ਲਾਹਾ ਲੈਂਦੇ ਹੋਏ ਆਪਣੇ ਪੈਰਾਂ ਤੇ ਖੜ੍ਹੇ ਹੋਣ ਲਈ ਆਪਣੇ ਧੰਦੇ ਸ਼ੁਰੂ ਕਰਨੇ ਚਾਹੀਦੇ ਹਨ। ਇਸ ਮੰਤਵ ਲਈ ਉਹ ਬੈਂਕਾਂ ਤੋਂ ਕਰਜ਼ਾ ਵੀ ਲੈ ਸਕਦੇ ਹਨ। ਜਿਸ ਲਈ ਆਰ-ਸੈਟੀ ਦੇ ਅਧਿਕਾਰੀਆਂ ਦੀ ਮੱਦਦ ਲਈ ਜਾ ਸਕਦੀ ਹੈ। ਇਸ ਮੌਕੇ ਕੇ.ਕੇ. ਡੋਗਰਾ ਡਾਇਰੈਕਟਰ ਆਰ-ਸੈਟੀ ਨੇ ਦੱਸਿਆ ਕਿ ਇਹ ਸੰਸਥਾ ਭਾਰਤ ਸਰਕਾਰ ਦੇ ਪੇਂਡੂ ਵਿਕਾਸ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਹੇਠ ਚਲਾਈ ਜਾ ਰਹੀ ਹੈ। ਜਿਸਨੂੰ ਕਿ ਯੂਕੋ ਬੈਂਕ ਜਿਹੜਾ ਕਿ ਰੂਪਨਗਰ ਜ਼ਿਲ੍ਹੇ ਦਾ ਲੀਡ ਬੈਂਕ ਹੈ, ਵੱਲੋਂ ਸਪੋਨਸਰ ਕੀਤੀ ਗਈ ਹੈ। ਟ੍ਰੇਨਿੰਗ ਦੌਰਾਨ ਸਿਖਿਆਰਥੀਆਂ ਨੂੰ ਚਾਹ ਅਤੇ ਦੁਪਿਹਰ ਦਾ ਖਾਣਾ ਮੁਫ਼ਤ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਆਉਂਣ ਜਾਣ ਦਾ ਬੱਸ ਕਿਰਾਇਆ ਵੀ ਦਿੱਤਾ ਜਾਂਦਾ ਹੈ। ਸੰਸਥਾਂ ਵਿੱਚ ਅਗਲਾ ਟ੍ਰੇਨਿੰਗ ਪ੍ਰੋਗਰਾਮ ਡੇਅਰੀ ਫਾਰਮਿੰਗ ਦਾ ਹੈ ਜੋ ਮਿਤੀ 7 ਅਗਸਤ ਤੋਂ 18 ਅਗਸਤ ਤੱਕ, ਦਾ ਹੈ ਜੋ 10 ਦਿਨਾਂ ਦਾ ਹੈ, ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ 18 ਤੋਂ 45 ਸਾਲ ਉਮਰ ਦੇ ਚਾਹਵਾਨ ਸਿੱਖਿਆਰਥੀ ਜੋ ਕਿ ਬੀ.ਪੀ.ਐਲ ਗਰੁੱਪ ਨਾਲ ਸਬੰਧਿਤ ਹੋਣ ਆਪਣੇ ਨਾਂ ਆਰਸੇਟੀ ਦੇ ਦਫ਼ਤਰ ਵਿੱਚ ਆ ਕੇ ਦਰਜ਼ ਕਰਵਾ ਸਕਦੇ ਹਨ। ਇਸ ਸਿਖਲਾਈ ਦੌਰਾਨ ਸਿੱਖਿਆਰਥੀਆਂ ਨੂੰ ਸ਼੍ਰੀਮਤੀ ਅੰਚਨਾ ਬਾਲਾ ਫੈਕਲਟੀ ਨੇ ਵਿੱਤੀ ਸਾਖਰਤਾ ਅਤੇ ਨੈਤਿਕ ਸਿੱਖਿਆ ਬਾਰੇ ਜਾਣਕਾਰੀ ਦਿੱਤੀ ਗੈਸਟ ਫੈਕਲਟੀ ਅਤੇ ਮੈਡਮ ਕਿਰਨ ਵਰਮਾ ਨੇ ਵੋਮੇਨਸ ਕਟਿੰਗ ਟੇਲਰਿੰਗ ਦੇ ਨਵੇਂ ਡਿਜਾਇੰਨਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ।