ਭਾਰਤੀ ਕਮਿਊਨਿਸਟ ਪਾਰਟੀ ਦੇ ਕੁਲ ਹਿੰਦ ਜੇਲ੍ਹ ਭਰੋ ਅੰਦੋਲਨ ’ਚ ਕਿਸਾਨਾਂ, ਮਜ਼ਦੂਰਾਂ ਨੇ ਦਿੱਤੀਆਂ ਗ੍ਰਿਫਤਾਰੀਆਂ

ਫਿਰੋਜ਼ਪੁਰ, 24 ਜੁਲਾਈ (ਮਨੋਹਰ ਲਾਲ)- ਭਾਰਤੀ ਕਮਿਊਨਿਸਟ ਪਾਰਟੀ ਦੇ ਕੁਲ ਹਿੰਦ ਜੇਲ੍ਹ ਭਰੋ ਅੰਦੋਲਨ ਦੇ ਪਹਿਲੇ ਦਿਨ ਅੱਜ ਵੱਡੀ ਗਿਣਤੀ ਵਿਚ ਕਮਿਊਨਿਸਟ ਵ¦ਟੀਅਰਾਂ, ਕਿਸਾਨਾਂ ਅਤੇ ਮਜ਼ਦੂਰਾਂ ਨੇ ਡਿਪਟੀ ਕਮਿਸ਼ਨਰ ਦੇ ਦਫਤਰ ਵਿਚ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕੀਤਾ। ਇਨ੍ਹਾਂ ਦੀ ਅਗਵਾਈ ਕੁਲਹਿੰਦ ਕਿਸਾਨ ਸਭਾ ਦੇ ਵਰਕਿੰਗ ਪ੍ਰਧਾਨ ਭੁਪਿੰਦਰ ਸਾਂਬਰ, ਜ਼ਿਲ੍ਹਾ ਸੀਪੀਆਈ ਦੇ ਕਸ਼ਮੀਰ ਸਿੰਘ, ਜ਼ਿਲ੍ਹਾ ਕਿਸਾਨ ਸਭਾ ਦੇ ਪ੍ਰਧਾਨ ਹਰੀ ਚੰਦ, ਖੇਤ ਮਜ਼ਦੂਰ ਆਗੂ ਢੋਲਾ ਮਾਹੀ ਅਤੇ ਪਾਰਟੀ ਦੇ ਬਲਾਕਾਂ ਦੇ ਸਕੱਤਰ ਕਰ ਰਹੇ ਸਨ। ਗ੍ਰਿਫਤਾਰ ਦੇਣ ਵਾਲਿਆਂ ਵਿਚ ਕੁਝ ਇਸਤਰੀਆਂ ਵੀ ਸ਼ਾਮਲ ਸਨ। ਗ੍ਰਿਫਤਾਰੀ ਦੇਣ ਤੋਂ ਪਹਿਲਾ ਡੀਸੀ ਦਫਤਰ ਦੇ ਬਾਹਰ ਰੈਲੀ ਕੀਤੀ ਗਈ। ਉਨ੍ਹਾਂ ਨੇ ਆਖਿਆ ਕਿ ਸਵਾਮੀ ਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰੋ ਅਤੇ ਉਨ੍ਹਾਂ ਦੀ ਸਿਫਾਰਿਸ਼ ਮੁਤਾਬਿਕ ਜ਼ਮੀਨ ਦੀ ਦੁਬਾਰਾ ਵੰਡ ਕੀਤੀ ਜਾਵੇ, ਭਾਰਤ ਸਰਕਾਰ ਖੇਤੀ ਦੀਆਂ ਉਪਜ਼ਾਂ ਦੀਆਂ ਕੀਮਤਾਂ ਦੀ ਸਥਿਰਤਾ ਲਈ ਇਕ ਲੱਖ ਕਰੋੜ ਦਾ ਫੰਡ ਕਾਇਮ ਕਰੋ। ਪ੍ਰਗਤੀਸ਼ੀਲ ਜ਼ਮੀਨੀ ਸੁਧਾਰ ਲਾਗੂ ਕਰਕੇ ਅਤੇ ਬੇਘਰਿਆਂ ਲਈ ਘਰਾਂ ਵਾਸਤੇ ਪਲਾਟ ਅਤੇ ਪੱਟਾਧਾਰੀਆਂ ਨੂੰ ਜ਼ਮੀਨ ਦੇ ਮਾਲਕੀ ਹੱਕ ਦਿੱਤੇ ਜਾਣ। ਕੌਮੀ ਕਿਰਤ ਅਤੇ ਸਹਿਕਾਰੀ ਬੈਂਕਾਂ ਅਤੇ ਦੂਜੀਆਂ ਕਰਜ਼ਦਾਤਾਂ ਏਜੰਸੀਆਂ ਤੋਂ ਲਏ ਕਰਜ਼ੇ ਕਰਜ਼ ਮੁਆਫੀ ਸਕੀਮ ਅਧੀਨ ਲਿਆਂਦਾ ਜਾਵੇ ਅਤੇ ਤੁਰੰਤ ਲਕੀਰ ਫੇਰੀ ਜਾਵੇ। ਮੋਦੀ ਸਰਕਾਰ ਵੱਲੋਂ ਤਜਵੀਜ਼ ਕੀਤੀਆਂ ਜ਼ਮੀਨ ਅਤੇ ਅਧਿਗ੍ਰਹਿਣ ਕਾਨੂੰਨ ਤਰਮੀਮਾਂ, 2014 ਨੂੰ ਵਾਪਸ ਲਿਆ ਜਾਵੇ। ਸਿੱਖਿਆ ਅਤੇ ਸਿਹਤ ਸਹੂਲਤਾਂ ਅਮੀਰਾਂ ਅਤੇ ਗਰੀਬਾਂ ਲਈ ਇਕਸਾਰ ਕੀਤੀਆਂ ਜਾਣ।

Send this to a friend