ਸਕਾਰਾਤਮਿਕ ਤਬਦੀਲੀ ਲਈ ਜਨਸੰਚਾਰ ਸਾਧਨਾ ਦੀ ਅਹਿਮ ਭੂਮਿਕਾ

ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ। ਭਾਰਤ ਦੇਸ਼ ਦੀ ਸ਼ਕਤੀ ਅਧਿਆਤਮਿਕਤਾ ਹੈ। ਦੇਸ਼ ਦੇ ਵਿਕਾਸ ਲਈ ਮੀਡੀਆ ਦਾ ਬਹੁਤ ਹੀ ਮਹੱਤਵਪੂਰਨ ਰੋਲ ਹੈ। ਇੱਕ ਚੰਗੇ ਸਮਾਜ ਜਾਂ ਦੇਸ਼ ਲਈ ਲੋਕਾਂ ਦੀ ਸੋਚ ਦਾ ਅਹਿਮ ਰੋਲ ਹੁੰਦਾ ਹੈ ਕਿਉਂਕਿ ਲੋਕਾਂ ਦੀ ਸੋਚ ਅਨੁਸਾਰ ਹੀ ਸਮਾਜ ’ਤੇ ਪ੍ਰਭਾਵ ਪੈਂਦਾ ਹੈ। ਸਮਾਜ ’ਚ ਪਰਿਵਰਤਨ ਲਿਆਉਂਣ ਤੋਂ ਪਹਿਲਾਂ ਸਾਨੂੰ ਲੋਕਾਂ ਪ੍ਰਤੀ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਲੋਕਾਂ ਦਾ ਮਨ ਕਿਹੋ ਜਿਹਾ ਹੈ। ਅਗਰ ਸਾਡਾ ਮਨ ਸਕਾਰਾਤਮਿਕ ਬਣ ਜਾਵੇਗਾ ਤਾਂ ਦੇਸ਼ ਵਿੱਚ ਬਦਲਾਅ ਜ਼ਰੂਰ ਆਵੇਗਾ।
ਮੀਡੀਆ ਦਾ ਸਮਾਜ ਦੇ ਲੋਕਾਂ ’ਤੇ ਸਕਾਰਾਤਮਿਕ ਅਤੇ ਨਕਾਰਾਤਮਿਕ ਪ੍ਰਭਾਵ ਪੈ ਰਿਹਾ ਹੈ। ਆਜ਼ਾਦੀ ਤੋਂ ਪਹਿਲਾ ਸਾਡੇ ਦੇਸ਼ ਦਾ ਮੀਡੀਆ ਇੱਕ ਮਿਸ਼ਨ ਤੇ ਸੇਵਾ-ਭਾਵਨਾ ਵਾਲਾ ਸੀ। ਪਰ ਸੁਤੰਤਰਤਾਂ ਤੋਂ ਬਾਅਦ ਮੀਡੀਆ ਹੁਣ ਇੱਕ ਉਦਯੋਗ ਜਾਂ ਫਿਰ ਇਹ ਕਹਿ ਲਵੋਂ ਕਿ ਵਪਾਰ ਬਣ ਗਿਆ ਹੈ। ਮੀਡੀਆ ਕਾਰਪੋਰੇਟ ਘਰਾਣਿਆ ਦੇ ਗਲਬੇ ਹੇਠ ਦੱਬਦਾ ਜਾ ਰਿਹਾ ਹੈ,ਜਦੋਂ ਕਿ ਇਹ ਜਨਤਾ ਦੀ ਆਵਾਜ਼ ਹੋਣੇ ਚਾਹੀਦੇ ਹਨ। ਜਿਸ ਕਾਰਨ ਮੀਡੀਆ ਦੀ ਆਜ਼ਾਦੀ ਖ਼ਤਮ ਹੁੰਦੀ ਜਾ ਰਹੀ ਹੈ। ਉਦਯੋਗ ਵਿੱਚ ਹਮੇਸ਼ਾਂ ਹੀ ਮੁਕਾਬਲਾ ਰਹਿੰਦਾ ਹੈ। ਇਸ ਮੁਕਾਬਲੇ ਦੀ ਦੌੜ ਵਿੱਚ ਮੀਡੀਆ ਨੂੰ ਚਲਾਉਣ ਵਾਲੇ ਟਰਸਟ ਜਾਂ ਆਦਾਰੇ ਇੱਕ ਦੂਸਰੇ ਤੋਂ ਅੱਗੇ ਨਿਕਲ ਜਾਣ ਦੀ ਇੱਛਾ ਕਾਰਨ, ਲੋਕਾਂ ਦੇ ਮਨਾਂ ’ਤੇ ਰਾਜ ਕਰਨ ਲਈ ਗਲਤ ਤਰੀਕੇ ਅਪਣਾ ਰਹੇ ਹਨ। ਅੱਜ ਦਾ ਮੀਡੀਆ ਆਪਣੀ ਟੀ.ਆਰ.ਪੀ.(ਲੋਕਾਂ ਦੀ ਆਪਣੇ ਪ੍ਰਤੀ ਦਿਲਚਸਪੀ) ਵਧਾਉਣ ਦੇ ਚੱਕਰ ਵਿੱਚ ਸਮਾਜ ਦੇ ਲੋਕਾਂ ਦੇ ਹਿੱਤਾਂ ਤੋਂ ਦੂਰ ਹੁੰਦਿਆਂ ਹੋਏ ਲੋਕਾਂ ਦੇ ਮਨਾਂ ਨਾਲ ਖ਼ਿਲਵਾੜ ਕਰ ਰਿਹਾ ਹੈ। ਜਿਸ ਕਾਰਨ ਲੋਕਾਂ ਦੇ ਮਨਾਂ ਅਤੇ ਜੀਵਨ ਸ਼ੈਲੀ ’ਤੇ ਗਲਤ ਅਸਰ ਪੈ ਰਿਹਾ ਹੈ। ਲੋਕਾਂ ਦੇ ਚਰਿੱਤਰ ’ਚ ਗਿਰਾਵਟ ਆ ਰਹੀ ਹੈ।
ਸਮਾਜ ਦੇ ਲੋਕ ਹਮੇਸ਼ਾਂ ਹੀ ਇਹ ਸੋਚਦੇ ਹਨ ਕਿ ਇੱਕ ਚੰਗਾਂ ਸਮਾਜ ਹੋਵੇ। ਲੋਕਾਂ ਦੀ ਇਸ ਸੋਚ ਸਦਕਾ ਹੀ ਮੀਡੀਆ ਸਮਾਜ ’ਚ ਪੈਦਾ ਹੋਇਆ। ਮੀਡੀਆ ਤੋਂ ਲੋਕਾਂ ਨੂੰ ਬਹੁਤ ਸਾਰੀਆਂ ਇੱਛਾਵਾਂ ਹਨ। ਲੋਕ ਸੋਚਦੇ ਹਨ ਕਿ ਮੀਡੀਆ ਅਸੰਭਵ ਕੰਮ ਨੂੰ ਵੀ ਸੰਭਵ ਕਰ ਦਿੰਦਾਂ ਹੈ। ਮੀਡੀਆਂ ਕ੍ਰਾਂਤੀ ਲਿਆ ਸਕਦਾ ਹੈ। ਮੀਡੀਆ ਸਮਾਜ ਵਿੱਚ ਸਕਾਰਾਤਮਿਕ ਸੋਚ ਲਿਆ ਸਕਦਾ ਹੈ। ਮੀਡੀਆ ਦੇ ਲਈ ਸਮਾਜ ਦਾ ਹਿੱਤ ਪਹਿਲਾ ਹੈ। ਅਗਰ ਮੀਡੀਆ ਦੀ ਸਮਾਜ ਪ੍ਰਤੀ ਸਕਾਰਾਤਮਿਕ ਸੋਚ ਦੀ ਗੱਲ ਕਰੀਏ ਤਾਂ ਮੀਡੀਆ ਸਮਾਜ ਨੂੰ ਦੇਸ਼-ਦੁਨੀਆਂ ਤੋਂ ਇਲਾਵਾ ਆਪਣੇ ਇਲਾਕੇ ਤੇ ਆਲੇ-ਦੁਆਲੇ ਦੀ ਸੂਚਨਾਂ ਦਿੰਦਾਂ ਹੈ। ਸਮਾਜ ਨੂੰ ਚੰਗੀ ਸੇਧ ਦੇਣ ਲਈ ਸਿੱਖਿਆਂ ਦਿੰਦਾਂ ਹੈ। ਲੋਕਾਂ ਦਾ ਮਨੋਰੰਜਨ ਕਰਦਾ ਹੈ। ਮੀਡੀਆ ਦਾ ਇਹ ਸਕਾਰਾਤਮਿਕ ਪ੍ਰਭਾਵ ਲੋਕਾਂ ਦੀ ਬੁੱਧੀ ’ਤੇ ਪੈਂਦਾ ਹੈ। ਮੀਡੀਆ ਸਭ ਤੋਂ ਪਹਿਲਾਂ ਉਸ ਸਥਾਨ ’ਤੇ ਪਹੁੰਚ ਜਾਂਦਾ ਹੈ। ਜਿੱਥੇ ਸਰਕਾਰ ਜਾਂ ਪ੍ਰਸ਼ਾਸ਼ਨ ਦਾ ਅਧਿਕਾਰੀ ਉਸ ਘਟਨਾ ਸਥਾਨ ’ਤੇ ਨਹੀਂ ਪਹੁੰਚਿਆਂ ਹੁੰਦਾ। ਪਰ ਪੱਤਰਕਾਰ ਉੱਥੇ ਜਾਕੇ ਲੋਕਾਂ ਨੂੰ ਸਭ ਤੋਂ ਪਹਿਲਾਂ ਲੋਕਾਂ ਦੀਆਂ ਸਮੱਸਿਆਵਾਂ ਜਾਂ ਫਿਰ ਘਟਨਾਂ ਦੀ ਜਾਣਕਾਰੀ ਦਿੰਦਾ ਹੈ। ਪੱਤਰਕਾਰ ਆਪਣੀ ਜਾਨ ਜੋਖ਼ਿਮ ਵਿੱਚ ਪਾ ਕੇ ਦੇਸ਼ ਅਤੇ ਸਮਾਜ ਦੇ ਹਿੱਤਾਂ ਲਈ ਸਮਾਜ ਵਿਰੋਧੀ ਕੰਮਾਂ ਦਾ ਪਰਦਾਫ਼ਾਸ ਕਰਦਾ ਹੈ ਕਿਉਂਕਿ ਪੱਤਰਕਾਰੀ ਦਾ ਖੇਤਰ ਬਹੁਤ ਹੀ ਵਿਸ਼ਾਲ ਹੈ। ਪੱਤਰਕਾਰ ਸਮਾਜ ਤੇ ਸਰਕਾਰ ਵਿੱਚ ਇੱਕ ਕੜੀ ਦਾ ਕੰਮ ਕਰਦੇ ਹਨ। ਇਸ ਲਈ ਪੱਤਰਕਾਰਾਂ ਦੀ ਸੁਰੱਖਿਆ ਲਈ ਵਿਸ਼ੇਸ਼ ਕਾਨੂੰਨ ਬਣਨਾ ਚਾਹੀਦਾ ਹੈ।
ਸਮਾਜ ਵਿੱਚ ਸਕਾਰਾਤਮਿਕ ਪਰਿਵਰਤਨ ਲਿਆਉਂਣ ਲਈ ਸਕਾਰਾਤਮਿਕ ਸੋਚ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ। ਜਿਸ ਤਰਾਂ ਦਾ ਹੀ ਸਾਡਾ ਵਿਵਹਾਰ ਹੋਵੇਗਾ ਉਸ ਤਰਾਂ ਦਾ ਹੀ ਸਾਡਾ ਸਮਾਜ ਹੋਵੇਗਾ। ਪੱਤਰਕਾਰਿਤਾ ਦਾ ਫ਼ਰਜ ਬਣਦਾ ਹੈ ਕਿ ਉਹ ਸਾਡੇ ਸਮਾਜ, ਦੇਸ਼ ਦੇ ਲੋਕਾਂ ਦੇ ਮਨਾਂ ਵਿੱਚ ਸ਼੍ਰੇਸ਼ਟ, ਸ਼ੁੱਧ, ਚੰਗੇ ਵਿਚਾਰ ਪੈਦਾ ਕਰੇ। ਲੋਕਾਂ ਦੀ ਸੋਚ ਅਤੇ ਬੁੱਧੀ ਨੂੰ ਸਕਾਰਾਤਮਿਕ ਬਣਾਵੇ। ਸਮਾਜ ਵਿੱਚ ਲੋਕਾਂ ਦੀਆਂ ਨੈਤਿਕ ਕਦਰਾਂ-ਕੀਮਤਾਂ ਦੀ ਰਾਖੀ ਕਰਦਿਆਂ ਹੋਏ ਇਹਨਾਂ ’ਚ ਵਾਧਾ ਕਰੇ। ਪੱਤਰਕਾਰ ਨੂੰ ਆਪਣੇ ਸਥਾਨਕ, ਸੂਬਾ ਪੱਧਰੀ, ਨੈਸ਼ਨਲ ਪੱਧਰ, ਕੌਮਾਂਤਰੀ ਪੱਧਰ, ਆਮ ਗਿਆਨ ਅਤੇ ਇਤਿਹਾਸਿਕ ਗਿਆਨ ਸਬੰਧੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਪੱਤਰਕਾਰ ਦੀ ਅੱਖ ਹਰ ਸਮੇਂ ਖੁੱਲੀ ਅਤੇ ਜ਼ਮੀਰ ਜਾਗਦੀ ਰਹਿਣੀ ਚਾਹੀਦੀ ਹੈ। ਤਾਂ ਹੀ ਉਹ ਪੱਤਰਕਾਰੀ ਦੇ ਖ਼ੇਤਰ ਵਿੱਚ ਚੰਗੀ ਤਰ੍ਹਾਂ ਸੇਵਾ ਨਿਭਾ ਸਕਦਾ ਹੈ। ਪੱਤਰਕਾਰ ਨੂੰ ਬਿਨ੍ਹਾਂ ਕਿਸੇ ਦੇ ਦਬਾਅ ’ਤੇ ਆਪਣਾ ਕੰਮ ਸਹੀ ਤਰੀਕੇ ਨਾਲ ਕਰਦਿਆਂ ਹੋਏ ਸਮਾਜ ਅਤੇ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ। ਪੱਤਰਕਾਰ ਦੀ ਕਲਮ ਕ੍ਰਾਂਤੀ ਲਿਆਉਣ ਦੀ ਸਮਰੱਥਾ ਰੱਖਦੀ ਹੈ। ਪੱਤਰਕਾਰਾਂ ਵੱਲੋ ਸਮਾਜ ਅਤੇ ਦੇਸ਼ ਦੇ ਲਈ ਕੀਤੀ ਜਾਂਦੀ ਨਿਸ਼ਕਾਮ ਸੇਵਾ ਦੀ ਸਾਨੂੰ ਕਦਰ ਕਰਨੀ ਚਾਹੀਦੀ ਹੈ।
21ਵੀਂ ਸਦੀ ਦੇ ਵਿਗਿਆਨਿਕ ਯੁੱਗ ’ਚ ਵਿਸ਼ਵ ਦੇ ਸਮਾਜ ਵਿੱਚ ਪਰਿਵਰਤਨ ਸਿਰਫ਼ ਮੀਡੀਆ ਹੀ ਲਿਆ ਸਕਦਾ ਹੈ। ਅੱਜ ਸਾਡੇ ਸਮਾਜ ਦੀ ਨੌਜਵਾਨ ਪੀੜੀ ਮੀਡੀਆ ਤੋਂ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਹੈ। ਮੀਡੀਆ ਚਾਹੇ ਉਹ ਅਖ਼ਬਾਰ,ਟੀ.ਵੀ., ਰੇਡੀਓ, ਚੈਨਲ, ਇੰਟਰਨੈਟ, ਸ਼ੋਸਲ ਮੀਡੀਆ ਹੀ ਕਿਉਂ ਨਾ ਹੋਵੇ ਪਰ ਸਾਡੇ ਲਈ ਸੋਚਣਾ ਇਹ ਹੈ ਕਿ ਸਕਾਰਾਤਮਿਕ ਸੋਚ ਦਾ ਬਦਲਾਅ ਕਿੱਥੋਂ ਸ਼ੁਰੂ ਕੀਤਾ ਜਾਵੇ। ਮੀਡੀਆ ਬਹੁਤ ਹੀ ਸ਼ਕਤੀਸ਼ਾਲੀ ਹੈ। ਮੀਡੀਆ ’ਚ ਭਾਰੀ ਜੋਸ਼ ਹੈ।
ਪ੍ਰਿੰਟ ਮੀਡੀਆ, ਇਲੈਕਟ੍ਰਨਿਕ ਮੀਡੀਆ, ਸ਼ੋਸਲ ਮੀਡੀਆ, ਮੋਬਾਇਲ ਫੋਨ, ਇੰਟਰਨੈੱਟ ਆਦਿ ਸਾਡੇ ਸਮਾਜ ਦੇ ਲੋਕਾਂ ਨੂੰ ਹਰ ਰੋਜ਼ ਮਾਰ ਰਿਹਾ ਹੈ। ਇੰਟਰਨੈੱਟ ਸਾਡੀ ਭਾਸ਼ਾ ਨੂੰ ਮਾਰ ਰਿਹਾ ਹੈ। ਇਸ ਲਈ ਮੀਡੀਆ ਦੀ ਜਿੰਮੇਵਾਰੀ ਬਣਦੀ ਹੈ ਕਿ ਇਸ ਨੂੰ ਰੋਕੇ, ਬੰਦ ਕਰੇ। ਲੋਕਾਂ ਦਾ ਮੰਨਣਾ ਹੈ ਕਿ ਅੱਜ ਦਾ ਮੀਡੀਆ ਬਲਾਤਕਾਰ, ਹਿੰਸਾ, ਅੰਧਵਿਸ਼ਵਾਸ, ਅੱਤਵਾਦ, ਲੁੱਟਮਾਰ ਆਦਿ ਦੀਆਂ ਖ਼ਬਰਾਂ ਨੂੰ ਪ੍ਰਮੁੱਖਤਾ ਦਿੰਦਿਆਂ ਹੋਏ ਅਖ਼ਬਾਰਾਂ, ਚੈਨਲਾਂ ਰਾਹੀ ਅਸ਼ਲੀਲਤਾਂ, ਲੋਕਾਂ ਦੇ ਮਨਾਂ ’ਤੇ ਨਕਾਰਾਤਮਿਕ ਸੋਚ, ਚਿੰਤਾਂ ’ਚ ਵਾਧਾ ਕਰ ਰਿਹਾ ਹੈ। ਟੀ.ਵੀ. ਸੀਰੀਅਲਾਂ ਨੇ ਤਾਂ ਹੱਦ ਹੀ ਪਾਰ ਕਰ ਰੱਖੀ ਹੈ ਜੋ ਇਹਨ੍ਹਾਂ ਸੀਰੀਅਲਾਂ ਵਿੱਚ ਦਿਖਾਇਆ ਜਾਂਦਾ ਹੈ। ਉਹ ਸਾਡੇ ਸਮਾਜ ਅਤੇ ਸੱਭਿਆਚਾਰ ਤੋਂ ਕੋਹਾਂ ਦੂਰ ਪੱਛਮੀ ਸੱਭਿਅਤਾ ਨੂੰ ਦਰਸਾਉਦਾ ਹੈ। ਅਜਿਹੇ ਸੀਰੀਅਲਾਂ ਨੂੰ ਰੋਕਣ ਲਈ ਜਨ-ਅੰਦੋਲਨ ਦੀ ਲੋੜ ਹੈ।
ਜਦੋਂ ਕਦੇ ਵੀ ਸਮਾਜਿਕ ਪਰਿਵਰਤਨ ਹੁੰਦਾ ਹੈ ਤਾਂ ਉਸ ਲਈ ਹਮੇਸ਼ਾ ਹੀ ਮੀਡੀਆ ਜਿੰਮੇਵਾਰ ਰਿਹਾ ਹੈ। ਮੀਡੀਆ ਵੱਲੋਂ ਪ੍ਰਚਾਰ ਲਈ ਪਿਛਲੇ 6-7 ਸਾਲਾਂ ਤੋਂ ਜੋ ਮਾਪ ਦੰਡ ਅਪਣਾਇਆਂ ਜਾ ਰਿਹਾ ਹੈ। ਉਸ ਨਾਲ ਆਪਣੀ ਸੰਸਕ੍ਰਿਤੀ,ਭਾਸ਼ਾ, ਸੱਭਿਆਚਾਰ ਨੂੰ ਅਸੀਂ ਲੋਕ ਪਿੱਛੇ ਛੱਡਦੇ ਜਾ ਰਹੇ ਹਾਂ। ਟੀ.ਵੀ., ਅਖ਼ਬਾਰਾਂ ’ਚ ਪਰੋਸੀ ਜਾ ਰਹੀ ਅਸ਼ਲੀਲਤਾਂ, ਖੁੱਲਾਪਨ ਸਾਡੇ ਸਮਾਜ ਦੇ ਲੋਕਾਂ ਦੇ ਮਨ ਅਤੇ ਬੁੱਧੀ ’ਤੇ ਮਾੜਾ ਅਸਰ ਪਾ ਰਿਹਾ ਹੈ। ਪਿਛਲੇ ਕਈ ਸਾਲਾਂ ਵਿੱਚ ਵਾਪਰੀਆਂ ਘਟਨਾਵਾਂ ਨੇ ਸਾਡੇ ਦੇਸ਼ ਦੀ ਸੰਸਕ੍ਰਿਤੀ, ਧਰਮ, ਅਧਿਆਤਮਿਕਤਾ ਨੂੰ ਸੱਟ ਮਾਰਦਿਆਂ ਹੋਏ ਸਾਡੇ ਸਿਰਾਂ ਨੂੰ ਝੁਕਾਇਆਂ ਹੈ।
ਅੱਜ ਟੀ.ਵੀ.ਚੈਨਲਾਂ ’ਤੇ ਖ਼ਬਰਾਂ ਨੂੰ ਟੀ.ਆਰ.ਪੀ. ਦੇ ਅੰਦਾਜ਼ ਨਾਲ ਪੇਸ਼ ਕੀਤਾ ਜਾਂਦਾ ਹੈ। ਕੁਝ ਨੇਤਾਂ, ਕੁਝ ਮਾਹਿਰ ਵਿਅਕਤੀਆਂ ਨੂੰ ਚੈਨਲਾਂ ’ਤੇ ਬੈਠਾਕੇ ਕਈ-ਕਈ ਘੰਟੇ ਖੁੱਲੀ ਬਹਿਸ ਕਰਵਾਈ ਜਾਂਦੀ ਹੈ। ਚੈਨਲਾਂ ਵੱਲੋਂ ਮੂਲ ਚੀਜਾਂ ਤੋਂ ਧਿਆਨ ਹਟਾਕੇ ਬਿਨਾਂ ਮਤਲਬ ਦੀਆਂ ਚੀਜ਼ਾਂ ’ਤੇ ਚਰਚਾਵਾਂ ਕੀਤੀਆਂ ਜਾਂਦੀਆਂ ਹਨ। ਜਦੋਂ ਕਿ ਚੈਨਲਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਖ਼ਬਰਾਂ ਦੇ ਰੂਪ ’ਚ ਮਾੜੇ ਕੰਮਾਂ ਨੂੰ ਨਾ ਪੇਸ਼ ਕਰਕੇ ਸਗੋਂ ਚੰਗੇ ਕੰਮਾਂ ਨੂੰ ਵਧੀਆਂ ਤਰੀਕੇ ਨਾਲ ਲੋਕਾਂ ਸਾਹਮਣੇ ਪੇਸ਼ ਕਰੇ।
ਮੀਡੀਆ ਵੱਲੋਂ ਸਮਾਜ ਵਿੱਚ ਜਾਗੂਰਿਕਤਾ ਲਿਆਉਂਣ ਲਈ ਅਹਿਮ ਕੰਮ ਕੀਤੇ ਜਾ ਰਹੇ ਹਨ। ਲੋਕਾਂ ਅਨੁਸਾਰ ਕਿ ਕਿਸੇ ਉਲਝੇ ਹੋਏ ਕੰਮਾਂ ਨੂੰ ਸੁਲਝਾਉਣ ਲਈ ਮੀਡੀਆ ਦਾ ਅਹਿਮ ਰੋਲ ਹੁੰਦਾ ਹੈ। ਮੀਡੀਆ ਪੂਰੇ ਵਿਸ਼ਵ ਦਾ ਪਰਿਵਰਤਨ ਕਰ ਰਿਹਾ ਹੈ। ਮੀਡੀਆ ਸਮਾਜ ਨੂੰ ਇੱਕ ਸੱਚ ਦਿੰਦਾ ਹੈ। ਲੋਕਾਂ ਵਿੱਚ ਲਹਿਰ ਫੈਲਾੳਂੁਦਾਂ ਹੈ। ਤੇ ਫਿਰ ਇਹੀ ਲਹਿਰ ਪੂਰੇ ਸਮਾਜ, ਵਿਸ਼ਵ ’ਚ ਫੈਲ ਜਾਂਦੀ ਹੈ। ਮੀਡੀਆ ਦੋ ਧਾਰੀ ਤਲਵਾਰ ਦੀ ਤਰ੍ਹਾਂ ਹੈ ਜਿਸ ਨਾਲ ਸਮਾਜ ’ਚ ਸਕਾਰਾਤਮਿਕ ਅਤੇ ਨਕਾਰਾਤਮਿਕ ਪਰਿਵਰਤਨ ਆਉਂਦਾ ਹੈ। ਪਰ ਸਾਡੇ ਚੰਗੇ ਜੀਵਨ ਦੀ ਸ਼ੁਰੂਆਤ ਕਰਨ ਲਈ ਸਕਾਰਾਤਮਿਕ ਪਰਿਵਰਤਨ ਦੀ ਅਹਿਮ ਲੋੜ ਹੈ।

Send this to a friend