ਨਵੀਂ ਦਿਲੀ, 23 ਜੁਲਾਈ ( ਪੰਜਾਬ ਟਾਇਮਜ਼ ਬਿਊਰੋ)- ਦੇਸ਼ ਦੇ ਨਵੇਂ ਚੁਣੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਹੁਦਾ ਸੰਭਾਲਣ ਤੋਂ ਬਾਅਦ ਆਪਣੀ ਪਹਿਲੀ ਯਾਤਰਾ ਜੰਮੂ-ਕਸ਼ਮੀਰ ਦੇ ਲਦਾਖ ਰੀਜਨ ‘ਚ ਕਰ ਸਕਦੇ ਹਨ। ਕੋਵਿੰਦ ਦੇਸ਼ ਦੇ 14ਵੇਂ ਰਾਸ਼ਟਰਪਤੀ ਹੋਣਗੇ ਅਤੇ ਇਸੇ ਦੇ ਨਾਲ ਉਹ ਤਿੰਨੋਂ ਫੌਜਾਂ ਦੇ ਸੁਪਰੀਮ ਕੋਰਟ ਕਮਾਂਡਰ ਵੀ ਬਣ ਜਾਣਗੇ। ਸੂਤਰਾਂ ਅਨੁਸਾਰ ਕੋਵਿੰਦ ਰਾਸ਼ਟਰਪਤੀ ਬਣਨ ਤੋਂ ਬਾਅਦ ਸਭ ਤੋਂ ਪਹਿਲਾਂ ਲਦਾਖ ਜਾ ਕੇ ਉਥੇ ਫੌਜ ਦਾ ਮਨੋਬਲ ਵਧਾ ਸਕਦੇ ਹਨ। ਫੌਜ ਦੇ ਸੂਤਰਾਂ ਅਨੁਸਾਰ ਉਸ ਵਲੋਂ ਤਿਆਰੀਆਂ ਸ਼ੁਰੂ ਕਰ ਦਿਤੀਆਂ ਗਈਆਂ ਹਨ ਅਤੇ ਆਸ ਹੈ ਕਿ ਜਲਦ ਹੀ ਕੋਵਿੰਦ ਦੇ ਦਫ਼ਤਰ ਵਲੋਂ ਹਰੀ ਝੰਡੀ ਮਿਲ ਜਾਵੇਗੀ।ਕੋਵਿੰਦ ਦੀ ਜਿਤ ਤੋਂ ਬਾਅਦ ਲਦਾਖ ਜਾਣਾ ਇਸ ਲਈ ਵੀ ਮਹਤਵਪੂਰਨ ਹੈ, ਕਿਉਂਕਿ ਇਸ ਸਮੇਂ ਚੀਨ ਨਾਲ ਭਾਰਤ ਦੇ ਰਿਸ਼ਤੇ ਬਹੁਤ ਚੰਗੇ ਨਹੀਂ ਚਲ ਰਹੇ।