ਪਟਿਆਲਾ, 21 ਜੁਲਾਈ (ਪ੍ਰੇਮ ਵਧਵਾ)-ਵੈਲਫੇਅਰ ਯੂਥ ਕਲੱਬ ਦੀਪ ਨਗਰ, ਰਾਣੀ ਝਾਂਸੀ ਮਹਿਲਾ ਸ਼ਕਤੀ ਕਲੱਬ, ਯੂਥ ਕਲੱਬਜ਼ ਆਰਗੇਨਾਈਜੇਸ਼ਨ, ਯੂਥ ਐਂਡ ਸਪੋਰਟਸ ਕਲੱਬਜ਼ ਸੈਲ ਪੰਜਾਬ ਕਾਂਗਰਸ ਵੱਲੋਂ ਦੂਸ਼ਿਤ ਹੁੰਦੇ ਵਾਤਾਵਰਣ ਦਿਵਸ ਸਬਧੀ ਪ੍ਰੋਗਰਾਮ ਭਾਦਸੋਂ ਰੋਡ ਵਿਖੇ ਕਰਵਾਇਾ ਗਿਆ, ਜਿਸ ਵਿਚ ਮੁੱਖ ਮਹਿਮਾਨ ਸਟੇਟ ਯੂਥ ਐਵਾਰਡੀ ਪਰਮਿੰਦਰ ਭਲਵਾਨ ਕੌਮੀ ਪ੍ਰਧਾਨ ਯੂਥ ਫੈਡਰੇਸ਼ਨ ਆਫ ਇੰਡੀਆ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਪ੍ਰਧਾਨਗੀ ਯੂਥ ਸਪੋਰਟਸ ਕਲੱਬ ਸੈਲ ਦੇ ਜਨਰਲ ਸਕਤਰ ਮੱਖਣ ਰੋਂਗਲਾ ਨੇ ਕੀਤੀ। ਵਿਸ਼ੇਸ਼ ਤੌਰ ’ਤੇ ਇੰਦਰਜੀਤ ਰਾਮਗੜ੍ਹ, ਕਾਕਾ ਸਿੱਧੂਵਾਲ, ਕਰਮਜੀਤ ਸਿੰਘ, ਰਾਜਵਿੰਦਰ ਸਿੰਘ, ਹੁਕਮ ਦਾਸ, ਕੁਲਵਿੰਦਰ ਸਿੰਘ, ਕੁਲਵੰਤ ਸਿੰਘ, ਹਰਵਿੰਦਰ ਚਲੈਲਾ, ਸਤਗੁਰੂ ਸ਼ੇਰਗਿੱਲ, ਸੰਦੀਪ ਜਿੰਦਲ, ਰਿੰਕੀ ਜਿੰਦਲ, ਜਸਪਾਲ ਟਿੱਕਾ, ਬਿੱਲਾ ਸਿੱਧੂਵਾਲ ਨੇ ਸ਼ਿਰਕਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਪਰਮਿੰਦਰ ਭਲਵਾਨ ਨੇ ਕਿਹਾ ਕਿ ਦੂਸ਼ਿਤ ਹੁੰਦੇ ਵਾਤਾਵਰਣ ਲਈ ਮਨੁੱਖ ਖ਼ੁਦ ਜ਼ਿੰਮੇਵਾਰ ਹੈ, ਕਿਉਂਕਿ ਮਨੁੱਖ ਨੇ ਆਪਣੀਆਂ ਨਿੱਜੀ ਲੋੜਾਂ ਲਈ ਜੰਗਲੀ ਏਰੀਆ ਖ਼ਤਮ ਕਰਨਾ ਸ਼ੁਰੂ ਕਰ ਦਿੱਤਾ। ਦਰੱਖਤਾਂ ਦੀ ਕਟਾਈ ਕਾਰਨ ਗਲੋਬਲ ਵਾਰਮਿੰਗ ਦਾ ਸਾਹਮਣਾ ਸਾਨੂੰ ਕਰਨਾ ਪੈ ਰਿਹਾ, ਜਿਸ ਕਾਰਨ ਹੜ੍ਹਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਮਨੁੱਖ ਨੂੰ ਆਪਣੀਆਂ ਗਲਤੀਆਂ ਦਾ ਖਮਿਆਜ਼ਾ ਖ਼ੁਦ ਭੁਗਤਣਾ ਪੈ ਰਿਹਾ ਹੈ। ਦਰੱਖਤਾਂ ਦੀ ਕਟਾਈ ਕਾਰਨ ਇਨਸਾਨ ਨੂੰ ਕਈ ਭਿਆਨਕ ਬਿਮਾਰੀਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਲੱਖਾਂ ਰੁੱਖ ਲਾਉਣ ਦੀ ਗ਼ੱਲ ਕੀਤੀ ਜਾਂਦੀ ਹੈ, ਪ੍ਰੰਤੂ ਉਨ੍ਹਾਂ ਦੀ ਸਾਂਭ ਸੰਭਾਲ ਕੋਈ ਨਹੀਂ ਕਰਦਾ।