ਨਵੀਂ ਦਿੱਲੀ, 16 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)-ਰਾਸ਼ਟਰਪਤੀ ਪ੍ਰਣਾਬ ਮੁਖਰਜੀ, ਉਪ-ਰਾਸ਼ਟਰਪਤੀ ਹਾਮਿਦ ਅੰਸਾਰੀ ਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਈਦ-ਉੱਲ-ਜੁਹਾ (ਬਕਰੀਦ) ਦੇ ਮੌਕੇ ‘ਤੇ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ ਹੈ। ਇਹ ਤਿਉਹਾਰ ਅੱਜ ਮਨਾਇਆ ਜਾ ਰਿਹਾ ਹੈ। ਆਪਣੇ ਸੰਦੇਸ਼ ‘ਚ ਰਾਸ਼ਟਰਪਤੀ ਨੇ ਕਿਹਾ ਹੈ ਕਿ ਈਦ-ਉੱਲ-ਜੁਹਾ ਦੇ ਮੌਕੇ ‘ਤੇ ਉਹ ਆਪਣੇ ਦੇਸ਼ਵਾਸੀਆਂ, ਖਾਸ ਤੌਰ ‘ਤੇ ਆਪਣੇ ਮੁਸਲਿਮ ਭਰਾਵਾਂ ਤੇ ਭੈਣਾਂ ਨੂੰ ਵਧਾਈਆਂ ਤੇ ਸ਼ੁੱਭਕਾਮਨਾਵਾਂ ਦਿੰਦੇ ਹਨ। ਈਦ-ਉੱਲ-ਜੁਹਾ ਦੇ ਮੌਕੇ ‘ਤੇ ਸਾਨੂੰ ਮਾਨਵ ਜਾਤੀ ਦੀ ਏਕਤਾ ਨੂੰ ਯਾਦ ਰੱਖਣਾ ਚਾਹੀਦਾ ਹੈ ਤੇ ਸ਼ਾਂਤੀ ਨੂੰ ਕਾਇਮ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਤਿਉਹਾਰ ਸਾਰੇ ਦੇਸ਼ਵਾਸੀ ਸਾਡੀ ਬਹੁਰੰਗ ਸੰਸਕ੍ਰਿਤੀ ਦੇ ਦਾਇਰੇ ‘ਚ ਮਨਾਉਣ। ਆਪਣੇ ਸੰਦੇਸ਼ ‘ਚ ਅੰਸਾਰੀ ਨੇ ਮੁਬਾਰਕ ਮੇਕੇ ‘ਤੇ ਸ਼ੁੱਭਕਾਮਨਾਵਾਂ ਤੇ ਵਧਾਈਆਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਆਪਣੇ ਸੰਦੇਸ਼ ‘ਚ ਕਿਹਾ ਹੈ ਕਿ ਇਹ ਤਿਉਹਾਰ ਏਕਤਾ ਤੇ ਮਨੁੱਖਤਾ ‘ਚ ਸਾਡੇ ਵਿਸ਼ਵਾਸ ‘ਤੇ ਜ਼ੋਰ ਦਿੰਦਾ ਹੈ ਤੇ ਜ਼ਰੂਰਤਮੰਦਾਂ ਦੇ ਪ੍ਰਤੀ ਦਾਨ ਦੀ ਪ੍ਰੇਰਣਾ ਦਿੰਦਾ ਹੈ। ਉਨ੍ਹਾਂ ਵੀ ਸਾਰੇ ਦੇਸ਼ਵਾਸੀਆਂ ਨੂੰ ਇਸ ਮੁਬਾਰਕ ਦਿਹਾੜੇ ‘ਤੇ ਵਧਾਈਆਂ ਦਿੱਤੀਆਂ।
ਆਦਮਪੁਰ ਤੋਂ ਸਿੰਘ ਡਰੋਲੀ ਅਨੁਸਾਰ-ਈਦ-ਉਲ-ਅਜ਼ਹਾ ਦੇ ਸ਼ੁੱਭ ਦਿਨ ‘ਤੇ ਆਦਮਪੁਰ ‘ਚ ਅਲੱਗ-ਅਲੱਗ ਜਗਹ ‘ਤੇ ਈਦ ਦੀ ਨਵਾਜ ਪੜੀ ਗਈ। ਆਦਮਪੁਰ ਸਥਿਤ ਮਦੀਨਾ ਮਸਜਿਦ ਵਿੱਚ ਸਵੇਰ ਤੋਂ ਹੀ ਮੁਸਲਿਮ ਵਰਗ ਦੇ ਲੋਕ ਇਕੱਠੇ ਸ਼ੁਰੂ ਹੋਣੇ ਹੋ ਗਏ ਸਨ। ਤਕਰੀਬਨ 9:15 ਦੇ ਕਰੀਬ ਇਮਾਮ ਮੁਸ਼ਤਾਕ ਅਹਿਮਦ ਦੁਆਰਾ ਈਦ ਦੀ ਨਵਾਜ ਪੜਾਈ ਗਈ। Àਪਰੰਤ ਈਮਾਮ ਸਾਹਿਬ ਦੁਆਰਾ ਖੁਤਬਾ ਪੜਿਆ ਗਿਆ ਅਤੇ ਦੁਆਵਾਂ ਮੰਗੀਆਂ ਗਈਆਂ ਅਤੇ ਹਾਜ਼ਰ ਸਾਰਿਆਂ ਲੋਕਾਂ ਇੱਕ ਦੂਸਰੇ ਦੇ ਗਲੇ ਲੱਗ ਕੇ ਈਦ ਦੀਆਂ ਮੁਬਾਰਕਾ ਦਿੱਤੀਆਂ। ਇਸੀ ਤਰ੍ਹਾਂ ਆਦਮਪੁਰ ਖੇਡ ਮੈਦਾਨ ‘ਚ ਈਮਾਮ ਨਜ਼ੀਰ ਮਹੁਮੰਦ ਦੁਆਰਾ ਈਦ ਦੀ ਨਵਾਜ ਪੜਾਈ ਗਈ ਅਤੇ ਖੁਤਬਾ ਪੜਿਆ ਗਿਆ ਅਤੇ ਖੁਦਾ ਕੋਲੋਂ ਦੁਆਵਾਂ ਮੰਗੀਆਂ। ਇਸ ਮੌਕੇ ਹਕਲਾ ਵਿਧਾਇਕ ਸ੍ਰੀ ਪਵਨ ਕੁਮਾਰ ਟੀਨੂ ਜੀ ਨੇ ਵਿਸ਼ੇਸ਼ ਤੋਰ ‘ਤੇ ਸ਼ਿਰਕਤ ਕੀਤੀ ਅਤੇ ਸਾਰੇ ਮੁਸਲਮਾਨ ਭਾਰਾਵਾਂ ਨੂੰ ਵਧਾਈ ਦਿੱਤੀ। ਇਸ ਮੌਕੇ ਪਵਨ ਕੁਮਾਰ ਟੀਨੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਿੰਦੋਸਤਾਨ ‘ਚ ਸਾਰਿਆਂ ਧਰਮਾਂ ਦੇ ਲੋਕ ਧਾਰਮਿਕ ਪੁਰਵ ਸਾਰੇ ਨਾਲ ਮਿਲ ਕੇ ਮਨਾਉਂਦੇ ਹਨ, ਜੋ ਆਪਣੇ ਆਪ ਵਿੱਚ ਦੁਨੀਆ ਦੇ ਲਈ ਇੱਕ ਬੜੇ ਭਾਈਚਾਰੇ ਦੀ ਮਿਸਾਲ ਕਾਇਮ ਕਰਦਾ ਹੈ। ਇਸ ਮੌਕੇ ‘ਤੇ ਮੁਸਲਮਾਨ ਭਾਈਵਾਰੇ ਨੇ ਪਵਨ ਕੁਮਾਰ ਟੀਨੂ ਨੂੰ ਟੋਪੀ ਅਤੇ ਸ਼ਾਲ ਭੇਟ ਕੀਤਾ। ਇਸ ਮੌਕੇ ਹਾਜ਼ਰ ਨਜੀਰ, ਗੁਰਚਰਨ ਰਾਏ ਸ਼ਿਗਾਰੀ, ਸ਼ਿਵ ਸਾਗਰ, ਚਰਨਜੀਤ ਸ਼ੇਰੀ, ਜੀਵਨ ਸਿੰਘ, ਦਲਜੀਤ ਸਿੰਘ ਭੱਟੀ, ਕੁਲਵਿੰਦਰ ਸਿੰਘ ਟੋਨੀ, ਮਹੁੰਮਦ ਅਨਵਰ, ਮਹੁੰਮਦ ਅਮੀਰ, ਮੱਖਨ ਅਲੀ, ਫਕੀਰ ਮਹੁੰਮਦ, ਮਹੁਮੰਦ ਇਰਫਾਨ, ਗੁਲਾਮ ਅਲੀ, ਕਾਸਿਮ ਅਲੀ ਰਜਾਕ ਅਲੀ ਅਤੇ ਹੋਰ ਹਾਜ਼ਰ ਸਨ।