ਚੁ ਕੈਟਲ ਪਾਊਂਡ ਦੀ ਉਸਾਰੀ ਦੇ ਕੰਮ ਨੂੰ ਕੀਤਾ ਜਾਵੇਗਾ 2 ਮਹੀਨਿਆਂ ’ਚ ਮੁਕੰਮਲ-ਡੀ.ਸੀ.
ਜਲੰਧਰ20 ਜੁਲਾਈ 2017 – ਪੰਜਾਬ ਵਿੱਚ ਬੇਸਹਾਰਾ ਤੇ ਲਵਾਰਿਸ ਗਊਧਨ ਦੀ ਸੰਭਾਲ ਲਈ ਪੰਜਾਬ ਸਰਕਾਰ ਪਾਸ ਪੈਸੇ ਦੀ ਕੋਈ ਘਾਟ ਨਹੀਂ ਹੈ ਇਸ ਲਈ ਅਧਿਕਾਰੀ ਸਰਕਾਰ ਵਲੋਂ ਜਾਰੀ ਕੀਤੇ ਜਾਂਦੇ ਫੰਡਾਂ ਨੂੰ ਸਹੀ ਢੰਗ ਨਾਲ ਖਰਚ ਕੇ ਆਰੰਭੇ ਪ੍ਰੋਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਨੂੰ ਯਕੀਨੀ ਬਣਾਉਣ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਚੇਅਰਮੈਨ ਗਊ ਸੇਵਾ ਕਮਿਸ਼ਨ ਸ੍ਰੀ ਕੀਮਤੀ ਭਗਤ ਨੇ ਅੱਜ ਜ਼ਿਲ੍ਹਾ ਪ੍ਰਸਾਸ਼ਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਵੱਖ-ਵੱਖ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤੇ। ਇਸ ਮੌਕੇ ਡਿਪਟੀ ਕਮਿਸ਼ਨਰ ਜ¦ਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੀ ਹਾਜ਼ਰ ਸਨ। ਸ੍ਰੀ ਕੀਮਤੀ ਭਗਤ ਨੇ ਦੱਸਿਆ ਕਿ ਪੰਜਾਬ ਸਕਰਾਰ ਵਲੋਂ ਮਾਨਸਾ ਵਿਖੇ ਬਣਾਏ ਗਏ ਕੈਟਲ ਪਾਊਂਡ ਦੀ ਤਰਜ਼ ’ਤੇ ਜ਼ਿਲ੍ਹਾ ਜਲੰਧਰ ਦੇ ਪਿੰਡ ਕੰਨੀਆਂ ਕਲਾਂ ਵਿਖੇ ਆਧੁਨਿਕ ਕੈਟਲ ਪਾਊਂਡ ਬਣਾਉਣ ਲਈ 90 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ । ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਗਊਧਨ ਦੇ ਫੀਡ ਤੇ ਫਾਡਰ ਅਤੇ ਰੱਖ-ਰਖਾਵ ਲਈ 50 ਲੱਖ ਰੁਪਏ ਅਤੇ 16.50 ਲੱਖ ਰੁਪਏ ਇਕ ਨਵਾਂ ਸ਼ੈਡ ਬਣਾਉਣ ਲਈ ਦਿੱਤੇ ਗਏ ਹਨ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੰਜਾਬ ਸਰਕਾਰ ਵਲੋਂ ਗਊਧਨ ਦੀ ਸੰਭਾਲ ਲਈ ਸਮੇਂ ਸਮੇਂ ਤੇ ਜਾਰੀ ਕੀਤੇ ਜਾਣ ਵਾਲੇ ਫੰਡਾਂ ਨੂੰ ਸਹੀ ਤਰੀਕੇ ਨਾਲ ਖਰਚ ਕੇ ਬੇਸਹਾਰਾ ਤੇ ਬੇਜੁਬਾਨ ਗਊਧਨ ਦੀ ਸੰਭਾਲ ਵਿਚ ਆਪਣਾ ਅਹਿਮ ਯੋਗਦਾਨ ਪਾਉਣ। ਉਨ੍ਹਾਂ ਨਗਰ ਨਗਮ ਜ¦ਧਰ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਗਊਧਨ ਦੀ ਸਾਂਭ ਸੰਭਾਲ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ। ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਵੀ ਕਿਹਾ ਕਿ ਆਪਣੇ ਆਪਣੇ ਪੁਲਿਸ ਥਾਣਿਆਂ ਵਿਚ ਗਊ ਧਨ ਦੀ ਸੰਭਾਲ ਸਬੰਧੀ ਲਗਾਏ ਗਏ ਨੋਡਲ ਅਫਸਰਾਂ ਅਤੇ ਗਊਧਨ ਸਬੰਧੀ ਕੀਤੇ ਜਾਣ ਵਾਲੇ ਅਪਰਾਧਾਂ ਬਦਲੇ ਮਿਲਣ ਵਾਲੀਆਂ ਸਜਾਵਾਂ ਬਾਰੇ ਨੋਟਿਸ ਬੋਰਡ ਵੀ ਲਗਾਉਣ।
ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਸ਼ਾਹਕੋਟ ਦੇ ਪਿੰਡ ਕੰਨੀਆਂ ਕਲਾਂ ਵਿਖੇ ਕੈਟਲ ਪਾਊਂਡ ਐਸ.ਡੀ.ਐਮ.ਸ਼ਾਹਕੋਟ ਦੀ ਨਿਗਰਾਨੀ ਵਿਚ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਸਬੰਧੀ ਪੂਰਾ ਪਲਾਨ ਤਿਆਰ ਕਰ ਲਿਆ ਗਿਆ ਹੈ ਅਤੇ ਇਸ ਨੂੰ ਲਗਭਗ 2 ਮਹੀਨਿਆਂ ਵਿੱਚ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਵੱਡੇ ਅਤੇ ਛੋਟੇ ਪਸ਼ੂਆਂ ਲਈ ਵੱਖੋ-ਵੱਖਰੇ ਸ਼ੈਡ ਉਸਾਰੇ ਜਾਣਗੇ। ਇਸ ਤੋਂ ਇਲਾਵਾ ਪਸ਼ੂਆਂ ਦੇ ਚਾਰੇ ਅਤੇ ਪੀਣ ਵਾਲੇ ਪਾਣੀ ਦੀ ਬਿਹਤਰ ਵਿਵਸਥਾ ਕਰਨ ਦੇ ਨਾਲ-ਨਾਲ ਵੈਟਨਰੀ ਡਿਸਪੈਂਸਰੀ ਅਤੇ ਹੋਰ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਗਊਸ਼ਾਲਾ ਵਿਖੇ ਰਿਕਾਰਡ ਨੂੰ ਮੇਨਟੈਨ ਵੀ ਕੀਤਾ ਜਾਵੇਗਾ ਜਿਸ ਤਹਿਤ ਸਰਕਾਰੀ ਫੰਡਾਂ ਦੀ ਸਹੀ ਤਰੀਕੇ ਨਾਲ ਵਰਤੋਂ ਯਕੀਨੀ ਹੋ ਸਕੇਗੀ। ਉਨ੍ਹਾਂ ਕਿਹਾ ਕਿ ਜਲਦੀ ਹੀ ਹੱਡਾ ਰੌਡੀਆਂ ਦੀ ਰਜਿਸਟਰੇਸ਼ਨ ਕਰ ਦਿੱਤੀ ਜਾਵੇਗੀ।
ਐਸ.ਡੀ.ਐਮ.ਸ਼ਾਹਕੋਟ ਡਾ.ਨਵਨੀਤ ਕੌਰ ਬੱਲ, ਐਡੀਸ਼ਨਲ ਕਮਿਸ਼ਨਰ ਨਗਰ ਨਿਗਮ ਸ੍ਰ.ਜਸਬੀਰ ਸਿੰਘ,ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ.ਇਕਬਾਲ ਸਿੰਘ ਜੋਸਨ, ਨੋਡਲ ਅਫਸਰ ਗਊ ਸੁਰੱਖਿਆ ਸੈਲ-ਕਮ- ਪੁਲਿਸ ਕਮਿਸ਼ਨਰ ਜ¦ਧਰ , ਗਊਧਨ ਦੀ ਸੰਭਾਲ ਸਬੰਧੀ ਸੰਸਥਾਵਾਂ ਦੇ ਨੁਮਾਇੰਦੇ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।