ਧਨੌਲਾ ਮੰਡੀ,19 ਜੁਲਾਈ (ਸਰਾਜ ਘਨੌਰ/ ਇਕਬਾਲ ਨਹਿਲ)- ਪੰਜਾਬ ਸਰਕਾਰ ਵੱਲੋਂ ਨਸ਼ਾ ਸਮਗਲਰਾਂ ਤੇ ਕੀਤੀ ਸਖ਼ਤੀ ਕਰਦਿਆ ਐਸ.ਐਸ.ਪੀ. ਬਰਨਾਲਾ ਹਰਜੀਤ ਸਿੰਘ, ਡੀ.ਐਸ.ਪੀ ਰਾਜੇਸ਼ ਛਿੱਬਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸ.ਐਚ.ਓ. ਧਨੌਲਾ ਕੁਲਦੀਪ ਸਿੰਘ ਦੀ ਅਗਵਾਈ ਹੇਠ ਥਾਣੇਦਾਰ ਦਿਲਬਾਰ ਸਿੰਘ ਵੱਲੋਂ ਬੀਤੀ ਸਾਮ ਇੱਕ ਵਿਅਕਤੀ ਨੂੰ ਤਿੰਨ ਕਿੱਲੋ ਚੂਰਾ ਪੋਸਤ ਭੁੱਕੀ ਸਮੇਤ ਕਾਬੂ ਕਰਕੇ ਸਫ਼ਲਤਾ ਹਾਸਲ ਕੀਤੀ। ਪ੍ਰੈਸ ਨਾਲ ਗੱਲਬਾਤ ਕਰਦਿਆਂ ਥਾਣੇਦਾਰ ਦਿਲਬਾਰ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਗਸਤ ਦੌਰਾਨ ਧਨੌਲਾ ਰਾਜਗੜ੍ਹ ਰੋੜ ਉਪਰ ਡਰੇਨ ਵਾਲੇ ਪੁੱਲ ਨਜਦੀਕ ਲੱਗੇ ਨਾਕੇ ਦੌਰਾਨ ਇੱਕ ਵਿਅਕਤੀ ਨੂੰ ਆਪਣੇ ਪੁਲਟੀਨਾਂ ਮੋਟਰਸਾਇਕਲ ਨੰ: ਪੀ.ਬੀ 08ਸੀ.ਕਿਊ 1327 ਤੇ ਜਾਂਦਿਆ ਨੂੰ ਸੱਕ ਦੇ ਅਧਾਰ ਤੇ ਹੱਥ ਦੇਕੇ ਰੋਕਿਆ ਜਿਸ ਦੀ ਪਛਾਣ ਹਰਬੰਸ ਸਿੰਘ ਧੀਦੋ ਪੁੱਤਰ ਚਰਨ ਸਿੰਘ ਵਾਸੀ ਰਾਜਗੜ੍ਹ ਰੋੜ ਧਨੌਲਾ ਵਜੋਂ ਹੋਈ ਜੋ ਆਪਣੇ ਪੱਟਾ ਉਪਰ ਰੱਖੇ ਇੱਕ ਥੈਲੇ ’ਚ ਤਿੰਨ ਕਿਲੋ ਦੇ ਕਰੀਬ ਚੂਰਾ ਪੋਸਤ (ਭੂੱਕੀ) ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਵਿਅਕਤੀ ਤੇ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।੍ਯ ਇਸ ਮੌਕੇ ਉਨ੍ਹਾਂ ਨਾਲ ਮੁਨਸੀ ਰਣਜੀਤ ਸਿੰਘ, ਯਾਦਵਿੰਦਰ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜਰ ਸਨ।