ਪੱਖੋ ਕਲਾਂ, 19 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋਂ ਕਲਾਂ ਵਿਖੇ ਸਕੂਲ ਦੇ ਪ੍ਰਧਾਨ ਬਾਬਾ ਚਰਨਪੁਰੀ ਜੀ ਦੇ ਆਸੀਰਵਾਦ ਅਤੇ ਚੇਅਰਮੈਨ ਸ੍ਰੀ ਰਵਿੰਦਰਜੀਤ ਸਿੰਘ ਬਿੰਦੀ ਜੀ ਦੇ ਸਹਿਯੋਗ ਸਦਕਾ ਫੈਂਸੀ ਡ੍ਰੈਸ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਨਰਸਰੀ ਅਤੇ ਕੇ. ਜੀ ਕਲਾਸ ਦੇ ਨੰਨੇ-ਮੁੰਨੇ ਬੱਚਿਆਂ ਨੇ ਭਾਗ ਲਿਆ। ਇਸ ਪ੍ਰੋਗਰਾਮ ਤਹਿਤ ਬੱਚਿਆਂ ਨੇ ਕਈ ਪ੍ਰਕਾਰ ਦੇ ਕਿੱਤਿਆਂ ਨੂੰ ਪ੍ਰਦਰਸਿਤ ਕੀਤਾ। ਜਿਵੇ ਡਾਕਟਰ, ਨਰਸ, ਫੋਜੀ, ਪੁਲਿਸ, ਉ¤ਘੇ ਦੇਸ਼ ਭਗਤ ਆਦਿ।
ਬੱਚਿਆਂ ਨੇ ਜੋ ਡ੍ਰੈਸ ਪਾਈ ਉਸੇ ਕਿੱਤੇ ਨਾਲ ਸੰਬੰਧਿਤ ਆਪਣੇ ਵਿਚਾਰ ਵੀ ਪੇਸ਼ ਕੀਤੇ। ਕਈ ਬੱਚਿਆਂ ਨੇ ਰੈਂਪ ਉ¤ਪਰ ਆਪਣੀ ਮਾਸੂਮਿਅਤ ਨਾਲ ਸਭ ਦਾ ਮਨ ਮੋਹ ਲਿਆ।ਇਸ ਸਮੇ ਮੋਜੂਦ ਸਕੂਲ ਦੇ ਡਾਇਰੈਕਟਰ ਮੈਡਮ ਸੁਰਭੀ ਅਰੋੜਾ ਜੀ ਨੇ ਬੱਚਿਆਂ ਦੀ ਇਸ ਕਾਬਲੀਅਤ ਲਈ ਉਨ੍ਹਾਂ ਨੂੰ ਸਾਬਾਸ਼ ਦਿੱਤੀ। ਉਹਨਾਂ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਬੱਚਿਆਂ ਵਿੱਚ ਆਤਮ- ਵਿਸ਼ਵਾਸ ਪੈਦਾ ਕਰਨ ਲਈ ਕਰਵਾਏ ਜਾਂਦੇ ਹਨ ਤਾਂ ਜੋ ਉੁਹ ਆਪਣੀ ਛੁਪੀ ਹੋਈ ਕਲਾ ਦਾ ਪ੍ਰਦਰਸ਼ਨ ਕਰ ਸਕਣ ਅਤੇ ਅਧਿਆਪਕਾਂ ਨੂੰ ਬੱਚਿਆਂ ਦੀਆਂ ਖਾਸ ਰੁਚੀਆਂ ਬਾਰੇ ਪਤਾ ਲੱਗ ਸਕੇ ਤਾਂ ਜੋ ਉਹ ਉਹਨਾਂ ਨੂੰ ਸਹੀ ਸੇਧ ਦੇ ਸਕਣ। ਉਹਨਾਂ ਨੇ ਅੱਗੇ ਤੋਂ ਅਜਿਹੇ ਹੋਰ ਪ੍ਰੋਗਰਾਮ ਕਰਵਾਉਣ ਦਾ ਵਾਅਦਾ ਕੀਤਾ।