ਰਿਓ ਡੀ ਜਨੇਰਿਓ, 16 ਅਕਤੂਬਰ (ਪੀ.ਟੀ.)-ਭਾਰਤ ਅਤੇ ਬ੍ਰਾਜ਼ੀਲ ਦੂਸਰੇ ਦੇਸ਼ਾਂ ਦੁਆਰਾ ਕੀਤੀ ਜਾਣ ਵਾਲੀ ਜਾਸੂਸੀ ਤੋਂ ਆਨ ਲਾਈਨ ਨਿੱਜਤਾ ਦੀ ਸੁਰੱਖਿਆ ਲਈ ਇੰਟਰਨੈਟ ਕਾਨੂੰਨ ਲਈ ਮਿਲਕੇ ਕੰਮ ਕਰਨਗੇ। ਬ੍ਰਾਜ਼ੀਲ ਦੀ ਰਾਜਧਾਨੀ ਬ੍ਰਾਜ਼ੀਲੀਆ ‘ਚ ਭਾਰਤੀ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਅਤੇ ਬ੍ਰਾਜ਼ੀਲ ਦੇ ਵਿਦੇਸ਼ ਮੰਤਰੀ ਲੁਈਜ਼ ਅਲਬਰਟੇ ਫਿਗੁਰਿਡੋ ਦੇ ਵਿਚਕਾਰ ਹੋਈ ਬੈਠਕ ਤੋਂ ਬਾਅਦ ਸਾਂਝੇਦਾਰੀ ਦਾ ਐਲਾਨ ਕੀਤਾ ਗਿਆ।