Skip to content
Independent perspectives. Global stories.
BREAKING

ਅਕਾਲੀ ਦਲ ਦਾ ਵਫਦ ਲੰਗਰ ਰਸਦ ਨੂੰ ਜੀਐਸਟੀ ਤੋਂ ਛੋਟ ਵਾਸਤੇ ਜੇਤਲੀ ਨੂੰ ਮਿਲੇਗਾ

Share this story

ਸੁਖਬੀਰ ਬਾਦਲ ਨੇ ਕਿਹਾ ਕਿ ਜੀਐਸਟੀ ਕੌਂਸਲ ਤੋਂ ਅਜਿਹੀ ਛੋਟ ਪਾਸ ਕਰਾਉਣ ਦੀ ਮੁੱਖ ਜ਼ਿੰਮੇਵਾਰੀ ਮਨਪ੍ਰੀਤ ਬਾਦਲ ਦੀ ਹੈ

ਚੰਡੀਗੜ/18 ਜੁਲਾਈ/ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਜਲਦੀ ਹੀ ਅਕਾਲੀ ਦਲ ਦੇ ਸਾਂਸਦ ਅਤੇ ਵਿਧਾਇਕ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਮਿਲਣਗੇ ਅਤੇ ਉਹਨਾਂ ਨੂੰ ਬੇਨਤੀ ਕਰਨਗੇ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਲਈ ਖਰੀਦੀ ਜਾਂਦੀ ਰਸਦ ਨੂੰ ਜੀਐਸਟੀ ਤੋਂ ਛੋਟ ਦੇ ਦੇਣ। ਉਹਨਾਂ ਕਿਹਾ ਕਿ ਉਹ ਪੰਜਾਬ ਸਰਕਾਰ ਨੂੰ ਵੀ ਕਹਿ ਚੁੱਕੇ ਹਨ ਕਿ ਉਹ ਜੀਐਸਟੀ ਕੌਂਸਲ ਰਾਂਹੀ ਇਹ ਛੁਟ ਦਿਵਾਉਣ ਦੀ ਜ਼ਿੰਮੇਵਾਰੀ ਨੂੰ ਪੂਰਾ ਕਰੇ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਸਾਡਾ ਫਰਜ਼ ਹੈ ਕਿ ਅਸੀਂ ਇਸ ਮੁੱਦੇ ਉੱਤੇ ਲੱਖਾਂ ਸ਼ਰਧਾਲੂਆਂ ਦੀ ਇੱਛਾ ਬਾਰੇ ਕੇਂਦਰ ਨੂੰ ਜਾਣੂ ਕਰਵਾਈਏ। ਇਸ ਵਿਚ ਇਹ ਸਮਝਣ ਦੀ ਲੋੜ ਹੈ ਕਿ ਜੀਐਸਟੀ ਕੌਂਸਲ ਤੋਂ ਇਸ ਛੋਟ ਨੂੰ ਪਾਸ ਕਰਵਾਉਣ ਦਾ ਕੰਮ ਕਾਂਗਰਸ ਸਰਕਾਰ ਨੇ ਕਰਨਾ ਹੈ। ਨਵੇਂ ਜੀਐਸਟੀ ਸਾਸ਼ਨ ਤਹਿਤ ਜੀਐਸਟੀ ਕੌਂਸਲ ਦੇ ਸਾਰੇ ਫੈਸਲਿਆਂ ਨੂੰ ਪ੍ਰਭਾਵਿਤ ਕਰਨ ਲਈ ਸੂਬਿਆਂ ਕੋਲ 66 ਫੀਸਦੀ ਤਾਕਤ ਹੁੰਦੀ ਹੈ ਜਦਕਿ ਕੇਂਦਰ ਕੋਲ ਮਹਿਜ਼ 33 ਫੀਸਦੀ ਤਾਕਤ ਹੁੰਦੀ ਹੈ।

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਭਾਵੇਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੇਂਦਰੀ ਵਿੱਤ ਮੰਤਰੀ ਨੂੰ ਚਿੱਠੀ ਲਿਖ ਕੇ ਸ਼੍ਰੋਮਣੀ ਕਮੇਟੀ ਵਾਸਤੇ ਇਸ ਛੋਟ ਦੀ ਮੰਗ ਕਰ ਚੁੱਕੇ ਹਨ। ਪਰ ਚੰਗਾ ਹੋਣਾ ਸੀ ਜੇਕਰ ਉਹਨਾਂ ਆਪਣੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਜੀਐਸਟੀ ਕੌਂਸਲ ਰਾਹੀਂ ਇਹ ਛੋਟ ਹਾਸਿਲ ਕਰਨ ਦਾ ਹੁਕਮ ਦਿੱਤਾ ਹੁੰਦਾ। ਉਹਨਾਂ ਕਿਹਾ ਕਿ ਕੁਝ ਖਾਸ ਚੀਜ਼ਾਂ ਉੱਤੇ ਰਾਹਤ ਲੈਣ ਲਈ ਕੌਂਸਲ ਹਰੇਕ ਸੂਬੇ ਨੂੰ ਆਪਣੀਆਂ ਮੰਗਾਂ ਰੱਖਣ ਦੀ ਇਜਾਜ਼ਤ ਦਿੰਦੀ ਹੈ। ਇਹ ਰਾਹਤ ਢੁੱਕਵਾਂ ਮਾਮਲਾ ਕੌਂਸਲ ਅੱਗੇ ਰੱਖੇ ਜਾਣ ਤੋਂ ਬਾਅਦ ਹੀ ਮਿਲ ਸਕਦੀ ਹੈ। ਪਰ ਲੰਗਰ ਰਸਦ ਉੱਤੇ ਛੋਟ ਲੈਣ ਦੇ ਮਾਮਲੇ ਵਿਚ ਅਜੇ ਤੀਕ ਅਜਿਹਾ ਕੁੱਝ ਨਹੀਂ ਕੀਤਾ ਗਿਆ ਹੈ।

ਉਹਨਾਂ ਕਿਹਾ ਕਿ ਛੋਟ ਲੈਣ ਦਾ ਇਹ ਮੁੱਦਾ ਪਿਛਲੇ 15 ਦਿਨਾਂ ਤੋਂ ਸ਼੍ਰੋਮਣੀ ਕਮੇਟੀ ਵੱਲੋਂ ਵੀ ਨਾਲੋ ਨਾਲ ਉਠਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮਨਪ੍ਰੀਤ ਬਾਦਲ ਵੱਲੋਂ ਹੁਣ ਤੀਕ ਜੀਐਸਟੀ ਕੌਂਸਲ ਅੱਗੇ ਇਹ ਮੁੱਦਾ ਰੱਖ ਦਿੱਤਾ ਜਾਣਾ ਚਾਹੀਦਾ ਸੀ। ਉਸ ਨੂੰ ਸਿੱਖ ਸੰਗਤਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਸ ਨੇ ਇਹ ਮਾਮਲਾ ਜੀਐਸਟੀ ਕੌਂਸਲ, ਜਿੱਥੇ ਉਹ ਪੰਜਾਬ ਦੀ ਪ੍ਰਤੀਨਿਧਤਾ ਕਰਦਾ ਹੈ, ਅੱਗੇ ਅਜੇ ਤੀਕ ਕਿਉਂ ਨਹੀਂ ਰੱਖਿਆ? ਕੀ ਇਹ ਉਸ ਵੱਲੋਂ ਕੀਤੀ ਗਈ ਅਣਗਹਿਲੀ ਹੈ ਜਾਂ ਫਿਰ ਉਹ ਜਾਣ ਬੁੱਝ ਇਸ ਲਈ ਇਹ ਮੁੱਦਾ ਨਹੀਂ ਉਠਾ ਰਿਹਾ, ਕਿਉਂਕਿ ਉਹ ਨਹੀਂ ਚਾਹੁੰਦਾ ਕਿ ਸ਼੍ਰੋਮਣੀ ਕਮੇਟੀ ਨੂੰ ਅਜਿਹੀ ਛੋਟ ਮਿਲੇ? ਮਨਪ੍ਰੀਤ ਨੂੰ ਸਿੱਖ ਸ਼ਰਧਾਲੂਆਂ ਸਾਹਮਣੇ ਆਪਣਾ ਪੱਖ ਸਪੱਸ਼ਟ ਕਰਨਾ ਚਾਹੀਦਾ ਹੈ ਤਾਂ ਕਿ ਉਹ ਜਾਣ ਸਕਣ ਕਿ ਮਨਪ੍ਰੀਤ ਇਸ ਮੁੱਦੇ ਉੱਤੇ ਕਿਸ ਪਾਸੇ ਖੜਾ ਹੈ।

ਸਰਦਾਰ ਬਾਦਲ ਨੇ ਕਿਹਾ ਕਿ ਜੇਕਰ ਮਨਪ੍ਰੀਤ ਬਾਦਲ ਇਸ ਮਾਮਲੇ ਉੱਤੇ ਗੰਭੀਰਤਾ ਨਾਲ ਸਿੱਖ ਭਾਈਚਾਰੇ ਦਾ ਨਾਲ ਸੀ ਤਾਂ ਉਸ ਨੂੰ ਜੀਐਸਟੀ ਕੌਂਸਲ ਨੂੰ ਕਹਿ ਦੇਣਾ ਚਾਹੀਦਾ ਸੀ ਕਿ ਉਹ ਇਸ ਦਿਸ਼ਾ ਵਿਚ ਪਹਿਲੇ ਕਦਮ ਵਜੋਂ ਜੀਐਸਟੀ ਵਿਚ ਬਣਦੇ ਸੂਬੇ ਦੇ ਹਿੱਸੇ ਨੂੰ ਜ਼ਬਤ ਕਰ ਲਵੇ। ਇਸ ਤੋਂ ਬਾਅਦ ਮੁਕੰਮਲ ਛੋਟ ਦੀ ਮੰਗ ਕੀਤੀ ਜਾ ਸਕਦੀ ਸੀ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਲਈ ਜੀਐਸਟੀ ਵਿਚ 50 ਫੀਸਦੀ ਛੋਟ ਵੀ ਵੱਡੀ ਰਾਹਤ ਦੇਣ ਵਾਲੀ ਹੋਵੇਗੀ, ਕਿਉਂਕਿ ਇਹ ਸਾਲਾਨਾ 75 ਕਰੋੜ ਰੁਪਏ ਦਾ ਦੇਸੀ ਘਿਓ, ਚੀਨੀ, ਸੁੱਕਾ ਦੁੱਧ ਅਤੇ ਦਾਲਾਂ ਖਰੀਦਦੀ ਹੈ। ਸੂਬੇ ਦਾ ਹਿੱਸਾ ਜ਼ਬਤ ਕੀਤੇ ਜਾਣ ਨਾਲ ਸ਼੍ਰੋਮਣੀ ਕਮੇਟੀ ਉੱਤੇ ਜੀਐਸਟੀ ਦਾ 10 ਕਰੋੜ ਰੁਪਏ ਦਾ ਬੋਝ ਅੱਧਾ ਰਹਿ ਜਾਵੇਗਾ।

ਕਾਂਗਰਸ ਸਰਕਾਰ ਨੂੰ ਸਿੱਖਾਂ ਦੇ ਜਜ਼ਬਾਤਾਂ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੋਣ ਵਾਸਤੇ ਆਖਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਸ਼੍ਰੋਮਣੀ ਕਮੇਟੀ ਨੂੰ ਲੰਗਰ ਦੀ ਰਸਦ ਉੱਤੇ ਵੈਟ ਤੋਂ ਪੂਰੀ ਤਰਾਂ ਛੋਟ ਦੇ ਦਿੱਤੀ ਸੀ। ਵੈਟ ਉਹ ਟੈਕਸ ਸੀ, ਜੋ ਕਿ ਜੀਐਸਟੀ ਤੋਂ ਪਹਿਲਾਂ ਸਰਕਾਰ ਵੱਲੋਂ ਵਸੂਲ ਕੀਤਾ ਜਾਂਦਾ ਸੀ।

WRITTEN BY