ਚੋਰ ਗਿਰੋਹ ਚੋਰੀ ਦੇ 2 ਦਰਜਨ ਮੋਟਰਸਾਈਕਲਾਂ ਸਮੇਤ ਕਾਬੂ

ਬਠਿੰਡਾ, 18 ਜੁਲਾਈ (ਇਕਬਾਲ ਸਿੰਘ, ਇੰਦਰਜੀਤ ਨਥਾਣਾ)- ਪੁਲਸ ਨੂੰ ਉਸ ਸਮੇਂ ਇਕ ਵੱਡੀ ਸਫਲਤਾ ਹਾਸਲ ਹੋਈ, ਜਦੋਂ ਉਸ ਨੇ ਸ਼ਹਿਰ ਵਿਚੋਂ ਵਹੀਕਲ ਚੋਰੀ ਕਰਨ ਵਾਲੇ ਗਿਰੋਹ ਦੇ ਅੱਧੀ ਦਰਜਨ ਮੈਂਬਰਾਂ ਨੂੰ ਚੋਰੀ ਕੀਤ ਹੋਏ ਦੋ ਦਰਜਨ ਮੋਟਰਸਾਈਕਲਾਂ ਸਮੇਤ ਕਾਬੂ ਕਰ ਲਿਆ। ਉਕਤ ਗਿਰੋਹ ਤੋਂ ਚੋਰੀ ਦੇ ਮੋਟਰਸਾਈਕਲ ਖ਼ਰੀਦਣ ਵਾਲੇ ਦੋ ਕਬਾੜੀਏ ਹਲੇ ਪੁਲਸ ਪਕੜ ਤੋਂ ਬਾਹਰ ਹਨ, ਜਿਨ੍ਹਾਂ ਨੂੰ ਪੁਲਸ ਜਲਦੀ ਗ੍ਰਿਫ਼ਤਾਰ ਕਰਨ ਦਾ ਦਾਅਵਾ ਕਰ ਰਹੀ ਹੈ। ਚੋਰ ਗਿਰੋਹ ਦੇ ਮੈਂਬਰ ਚੋਰੀ ਕੀਤੇ ਹੋਏ ਵਹੀਕਲਾਂ ਨੂੰ ਫਾਈਨਾਂਸ ਕੰਪਨੀ ਵਲੋਂ ਫੜਿਆ ਹੋਇਆ ਦੱਸ ਕੇ ਆਮ ਲੋਕਾਂ ਨੂੰ ਵੇਚ ਦਿੰਦੇ ਸਨ। ਫੜੇ ਗਏ ਗਿਰੋਹ ਦੇ ਸਾਰੇ ਮੈਂਬਰ ਇਕੋ ਪਿੰਡ ਨਾਲ ਸਬੰਧ ਰੱਖਦੇ ਹਨ ਤੇ ਪਿੱਛਲੇ ਕਾਫ਼ੀ ਸਮੇਂ ਤੋਂ ਵਹੀਕਲ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਸਨ। ਪੁਲਸ ਨੇ ਫੜੇ ਗਏ ਵਿਅਕਤੀਆਂ ਕੋਲੋਂ ਚੋਰੀ ਦੇ ਮੋਟਰਸਾਈਕਲਾਂ ਤੋਂ ਇਲਾਵਾ ਤੇਜਧਾਰ ਹਥਿਆਰ ਵੀ ਕਾਬੂ ਕਰ ਲਿਆ।

Send this to a friend