ਅਮਲੋਹ, 18 ਜੁਲਾਈ (ਰਣਜੀਤ ਸਿੰਘ ਘੁੰਮਣ)- ਨਾਭਾ ਚੋਂਕ ਅਮਲੋਹ ਵਿੱਚ ਅੱਜ ਦਿਨ ਦੇ ਦੁਪਿਹਰੇ ਚਾਚੇ ਨੇ ਆਪਣੇ ਭਤੀਜੇ ਨੂੰ ਗੋਲੀ ਮਾਰਕੇ ਮੋਤ ਦੇ ਘਾਟ ਉਤਾਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਪੁਲਿਸ ਵੱਲੋ ਮਿਲੀ ਜਾਣਕਾਰੀ ਅਨੁਸਾਰ ਅਨੁਸਾਰ ਪ੍ਰਮੋਦ ਕੁਮਾਰ 35 ਪੁੱਤਰ ਰਾਮ ਨਾਥ ਸਵੇਰੇ ਅਪਣੀ ਦੁਕਾਨ ਤੇ ਕੰਮ ਕਰ ਰਿਹਾ ਉਸ ਸਮੇ ਉਸ ਦਾ ਚਾਚਾ ਉਮ ਪ੍ਰਕਾਸ਼ ਉਰਫ ਯੋਧਾ ਪਿਤਾ ਮੁਕੰਦੀ ਲਾਲ ਨੇ ਪਿੱਛੋ ਆ ਕੇ ਦੋਨਾਲੀ ਦੇ ਨਾਲ ਉਸ ਦੇ ਗੋਲੀ ਮਾਰ ਦਿੱਤੀ ਜਿਸ ਨੂੰ ਤੁਰੰਤ ਸਿਵਲ ਹਸਪਤਾਲ ਅਮਲੋਹ ਵਿਖੇ ਲਿਆਦਾ ਜਿਥੇ ਡਾਕਟਰਾ ਨੇ ਮੁੱਡਲੀ ਸਹਾਇਤਾ ਦੇਣ ਤੋ ਬਾਅਦ ਉਸ ਨੂੰ ਰੈਫਰ ਕਰ ਦਿੱਤਾ ਗਿਆ ਜਿਸ ਦੀ ਰਾਸਤੇ ਵਿੱਚ ਹੀ ਮੋਤ ਹੋ ਗਈ । ਘਟਨਾ ਦੀ ਜਾਣਕਾਰੀ ਮਿਲਦੇ ਹੀ ਮਨਪ੍ਰੀਤ ਸਿੰਘ ਡੀਐਸਪੀ ਅਮਲੋਹ,ਥਾਣਾ ਮੁੱਖੀ ਅਮਲੋਹ ਦਲਵੀਰ ਸਿੰਘ